ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੬੮੭
Sri Guru Granth Sahib Ji, Ang 687 — line-by-line, GurMatt-based meanings (15 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਕੋਈ ਐਸੋ ਰੇ ਭੇਟੈ ਸੰਤੁ ਮੇਰੀ ਲਾਹੈ ਸਗਲ ਚਿੰਤ ਠਾਕੁਰ ਸਿਉ ਮੇਰਾ ਰੰਗੁ ਲਾਵੈ ॥੨॥
koiee aaiso re bheTai sa(n)t meree laahai sagal chi(n)t Thaakur siau meraa ra(n)g laavai ||2||
ਹੇ ਭਾਈ! ਮੈਨੂੰ ਕੋਈ ਅਜਿਹਾ ਪੂਰਨ ਸੰਤ ਮਿਲ ਪਵੇ, ਜੋ ਮੇਰੇ ਮਨ ਦੀ ਮਾਇਆ ਦੀ ਭਟਕਣਾ ਨੂੰ ਦੂਰ ਕਰ ਦੇਵੇ ਅਤੇ ਮੇਰੀ ਸੁਰਤਿ ਨੂੰ ਮੇਰੇ ਮਾਲਕ ਦੇ ਪਿਆਰ-ਰੰਗ ਵਿੱਚ ਰੰਗ ਦੇਵੇ ॥
May I encounter such a perfect, enlightened Saint who can dispel the materialistic illusions and wanderings of my mind, and beautifully attune my awareness to the vibrant color of my Master's divine love.
ਪੜੇ ਰੇ ਸਗਲ ਬੇਦ ਨਹ ਚੂਕੈ ਮਨ ਭੇਦ ਇਕੁ ਖਿਨੁ ਨ ਧੀਰਹਿ ਮੇਰੇ ਘਰ ਕੇ ਪੰਚਾ ॥
paRe re sagal bedh neh chookai man bhedh ik khin na dheereh mere ghar ke pa(n)chaa ||
ਸਾਰੇ ਵੇਦ ਪੜ੍ਹ ਕੇ ਵੇਖ ਲਏ ਪਰ ਪ੍ਰਭੂ ਨਾਲੋਂ ਮਨ ਦੀ ਵਿੱਥ ਫਿਰ ਵੀ ਬਣੀ ਰਹੀ (ਪ੍ਰਭੂ ਮਿਲਾਪ ਨਹੀਂ ਹੋਇਆ) ਇੱਕ ਪਲ ਲਈ ਵੀ ਮੇਰੇ ਪੰਜ ਗਿਆਨ ਇੰਦਰੇ ਸ਼ਾਂਤ ਨਹੀਂ ਹੋਏ ॥
Though one may study all the sacred Vedas, the Illusory veil between the mind and the Divine remains un-bridled; not for a single fleeting moment do the five sensory organs find true tranquility.
ਕੋਈ ਐਸੋ ਰੇ ਭਗਤੁ ਜੁ ਮਾਇਆ ਤੇ ਰਹਤੁ ਇਕੁ ਅੰਮ੍ਰਿਤ ਨਾਮੁ ਮੇਰੈ ਰਿਦੈ ਸਿੰਚਾ ॥੩॥
koiee aaiso re bhagatu ju maiaa te rahat ik a(n)mirat naam merai ridhai si(n)chaa ||3||
ਕੋਈ ਅਜਿਹਾ ਭਗਤ ਹੈ ਜਿਸ ਨੇ ਮਾਇਆ ਤੋਂ ਮੁਕਤੀ ਪਾ ਲਈ ਹੈ ਜੋ ਇੱਕ ਅੰਮ੍ਰਿਤ ਰੂਪੀ ਨਾਮ ਨਾਲ ਮੇਰਾ ਹਿਰਦਾ ਸਿੰਝ (ਤਰ ਕਰ) ਦੇਵੇ ?
Is there any such divine devotee who lives completely untouched by material illusion, who can saturate and nourish my parched heart with the ambrosial Nectar of the Holy Name?
ਜੇਤੇ ਰੇ ਤੀਰਥ ਨਾਏ ਅਹੰਬੁਧਿ ਮੈਲੁ ਲਾਏ ਘਰ ਕੋ ਠਾਕੁਰੁ ਇਕੁ ਤਿਲੁ ਨ ਮਾਨੈ ॥
jete re teerath naae aha(n)budh mail laae ghar ko Thaakur ik til na maanai ||
ਜਿੰਨ੍ਹੇ ਵੀ ਤੀਰਥ ਨ੍ਹਾਏ, ਇਹਨਾ ਸਗੋਂ ਹਉਮੈ ਦੀ ਮੈਲ ਹੋਰ ਚੜਾ ਦਿੱਤੀ ॥ ਇਹਨਾ ਕਰਮਾਂ (ਤੀਰਥ ਇਸ਼ਨਾਨ) ਨਾਲ ਪ੍ਰਭੂ ਖੁਸ਼ ਨਹੀਂ ਹੁੰਦਾ ॥
Whichever physical pilgrimages one bathes at, they only coat the mind with a deeper filth of egoistic pride; through such ritualistic deeds, the Divine King is never pleased.
ਕਦਿ ਪਾਵਉ ਸਾਧਸੰਗੁ ਹਰਿ ਹਰਿ ਸਦਾ ਆਨੰਦੁ ਗਿਆਨ ਅੰਜਨਿ ਮੇਰਾ ਮਨੁ ਇਸਨਾਨੈ ॥੪॥
kadh paavau saadhasa(n)g har har sadhaa aana(n)dh giaan a(n)jan meraa man isanaanai ||4||
ਮੇਰੀ ਤਾਂਘ ਹੈ ਕਿ ਮੈਂ ਕਦੋ ਉਸ ਪ੍ਰਭੂ ਦੀ ਸਾਧ ਸੰਗਤ ਪ੍ਰਾਪਤ ਕਰਕੇ ਪੂਰਨ ਅਨੰਦ ਲੈ ਸਕਾਂ ਅਤੇ ਅਧਿਆਤਮਿਕ ਗਿਆਨ ਵਿੱਚ ਮਨ ਦਾ ਇਸ਼ਨਾਨ ਕਰਾਵਾਂ ॥
My deepest yearning is to be blessed with the holy congregation of the Divine, that I may experience ultimate, un-bridled bliss and bathe my restless mind in the pure waters of spiritual enlightenment.
ਸਗਲ ਅਸ੍ਰਮ ਕੀਨੇ ਮਨੂਆ ਨਹ ਪਤੀਨੇ ਬਿਬੇਕਹੀਨ ਦੇਹੀ ਧੋਏ ॥
sagal asram keene manooaa neh pateene bibekaheen dhehee dhoe ||
ਸਾਰੇ ਹੀ ਆਸ੍ਰਮਾਂ ਦੇ ਧਰਮ ਕਮਾਇਆਂ ਭੀ ਮਨ ਨਹੀਂ ਪਤੀਜਦਾ । ਵਿਚਾਰ-ਹੀਨ ਮਨੁੱਖ ਸਿਰਫ਼ ਸਰੀਰ ਨੂੰ ਹੀ ਸਾਫ਼-ਸੁਥਰਾ ਕਰਦੇ ਰਹਿੰਦੇ ਹਨ ॥
Even by practicing the duties of all four stages of life (Ashramas), the mind remains unsatisfied and un-aligned. Devoid of true contemplation, thoughtless individuals merely obsess over outer physical cleanliness, leaving the mind untouched.
ਕੋਈ ਪਾਈਐ ਰੇ ਪੁਰਖੁ ਬਿਧਾਤਾ ਪਾਰਬ੍ਰਹਮ ਕੈ ਰੰਗਿ ਰਾਤਾ ਮੇਰੇ ਮਨ ਕੀ ਦੁਰਮਤਿ ਮਲੁ ਖੋਏ ॥੫॥
koiee paieeaai re purakh bidhaataa paarabraham kai ra(n)g raataa mere man kee dhuramat mal khoe ||5||
(ਮੇਰੀ ਇਹ ਲਾਲਸਾ ਹੈ ਕਿ) ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਹੋਇਆ, ਪ੍ਰਭੂ ਦਾ ਰੂਪ ਕੋਈ ਮਹਾਂ ਪੁਰਖ ਲੱਭ ਪਏ, ਤੇ, ਉਹ ਮੇਰੇ ਮਨ ਦੀ ਭੈੜੀ ਮਤ ਦੀ ਮੈਲ ਦੂਰ ਕਰ ਦੇਵੇ ॥
(My deepest yearning is that) I might encounter some supreme, enlightened mind who is thoroughly imbued with the love of the Divine and is the very embodiment of the Lord, so that he may wash away the filth of my mind's negative intellect and ignorance.
ਕਰਮ ਧਰਮ ਜੁਗਤਾ ਨਿਮਖ ਨ ਹੇਤੁ ਕਰਤਾ ਗਰਬਿ ਗਰਬਿ ਪੜੈ ਕਹੀ ਨ ਲੇਖੈ ॥
karam dharam jugataa nimakh na het karataa garab garab paRai kahee na lekhai ||
ਜੇਹੜਾ ਮਨੁੱਖ (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਧਾਰਮਿਕ ਕਰਮਾਂ ਵਿਚ ਹੀ ਰੁੱਝਾ ਰਹਿੰਦਾ ਹੈ, ਰਤਾ-ਭਰ ਸਮੇ ਲਈ ਭੀ ਪਰਮਾਤਮਾ ਨਾਲ ਪਿਆਰ ਨਹੀਂ ਕਰਦਾ ॥ (ਉਹ ਇਹਨਾਂ ਕੀਤੇ ਕਰਮਾਂ ਦੇ ਆਸਰੇ) ਮੁੜ ਮੁੜ ਅਹੰਕਾਰ ਵਿਚ ਟਿਕਿਆ ਰਹਿੰਦਾ ਹੈ, (ਇਹਨਾਂ ਕੀਤੇ ਧਾਰਮਿਕ ਕਰਮਾਂ ਵਿਚੋਂ ਕੋਈ ਭੀ ਕਰਮ) ਕਿਸੇ ਕੰਮ ਨਹੀਂ ਆਉਂਦਾ ॥
One who remains perpetually consumed by ritualistic religious deeds, yet fails to love the Divine even for a single fleeting moment, remains continuously anchored in egoistic pride. Not a single one of these superficial rituals yields any true spiritual merit or purpose.
ਜਿਸੁ ਭੇਟੀਐ ਸਫਲ ਮੂਰਤਿ ਕਰੈ ਸਦਾ ਕੀਰਤਿ ਗੁਰ ਪਰਸਾਦਿ ਕੋਊ ਨੇਤ੍ਰਹੁ ਪੇਖੈ ॥੬॥
jis bheTeeaai safal moorat karai sadhaa keerat gur parasaadh kouoo netrahu pekhai ||6||
ਜਿਸ ਮਨੁੱਖ ਨੂੰ ਉਹ ਗੁਰੂ ਮਿਲ ਪੈਂਦਾ ਹੈ ਜੋ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ ਅਤੇ ਜਿਸ ਦੀ ਕਿਰਪਾ ਨਾਲ ਮਨੁੱਖ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਉਸ ਗੁਰੂ ਦੀ ਕਿਰਪਾ ਨਾਲ ਕੋਈ ਭਾਗਾਂ ਵਾਲਾ ਮਨੁੱਖ ਪ੍ਰਭੂ ਨੂੰ ਆਪਣੀਆਂ ਅੱਖਾਂ ਨਾਲ (ਹਰ ਥਾਂ ਵੱਸਦਾ) ਵੇਖ ਲੈਂਦਾ ਹੈ ॥
The person who encounters that perfect Guru—the fulfiller of all spiritual yearnings and through whose grace one forever sings the praises of the Divine—gains the ultimate vision. By the blessing of such a Guide, a rare, fortunate person beholds the Lord with their own eyes, fully manifest and dwelling everywhere.
ਮਨਹਠਿ ਜੋ ਕਮਾਵੈ ਤਿਲੁ ਨ ਲੇਖੈ ਪਾਵੈ ਬਗੁਲ ਜਿਉ ਧਿਆਨੁ ਲਾਵੈ ਮਾਇਆ ਰੇ ਧਾਰੀ ॥
manahaTh jo kamaavai til na lekhai paavai bagul jiau dhiaan laavai maiaa re dhaaree ||
ਜੇਹੜਾ ਮਨੁੱਖ ਮਨ ਦੇ ਹਠ ਨਾਲ (ਤਪ ਆਦਿਕ ਘਾਲ) ਕਰਦਾ ਹੈ, (ਪ੍ਭੂ ਉਸਦੀ ਇਸ ਮੇਹਨਤ ਨੂੰ) ਰਤਾ ਭਰ ਭੀ ਪਰਵਾਨ ਨਹੀਂ ਕਰਦਾ (ਕਿਉਂਕਿ) ਉਹ ਮਨੁੱਖ ਤਾਂ ਬਗੁਲੇ ਵਾਂਗ ਹੀ ਸਮਾਧੀ ਲਾ ਰਿਹਾ ਹੁੰਦਾ ਹੈ; ਆਪਣੇ ਮਨ ਵਿਚ ਉਹ ਮਾਇਆ ਦਾ ਮੋਹ ਹੀ ਟਿਕਾਈ ਰੱਖਦਾ ਹੈ ॥
One who practices austerities out of sheer mental stubbornness earns not a shred of divine approval. Such a person merely simulates a meditative trance, much like a deceptive stork stalking its prey, while secretly harboring nothing but material attachment deep within their heart.
ਕੋਈ ਐਸੋ ਰੇ ਸੁਖਹ ਦਾਈ ਪ੍ਰਭ ਕੀ ਕਥਾ ਸੁਨਾਈ ਤਿਸੁ ਭੇਟੇ ਗਤਿ ਹੋਇ ਹਮਾਰੀ ॥੭॥
koiee aaiso re sukheh dhaiee prabh kee kathaa sunaiee tis bheTe gat hoi hamaaree ||7||
ਜੇ ਕੋਈ ਅਜੇਹਾ ਆਤਮਕ ਆਨੰਦ-ਦਾਤਾ ਮਿਲ ਪਏ, ਜੇਹੜਾ ਸਾਨੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਗੱਲ ਸੁਣਾਏ, ਤਾਂ ਉਸ ਨੂੰ ਮਿਲ ਕੇ ਸਾਡੀ ਆਤਮਕ ਅਵਸਥਾ ਉੱਚੀ ਹੋ ਸਕਦੀ ਹੈ ॥
If one could but encounter such a bestower of spiritual bliss, who shares the sublime praises of the Divine, then upon meeting them, our spiritual awareness would be elevated to the highest realms.
ਸੁਪ੍ਰਸੰਨ ਗੋਪਾਲ ਰਾਇ ਕਾਟੈ ਰੇ ਬੰਧਨ ਮਾਇ ਗੁਰ ਕੈ ਸਬਦਿ ਮੇਰਾ ਮਨੁ ਰਾਤਾ ॥
suprasa(n)n gopaal rai kaaTai re ba(n)dhan mai gur kai sabadh meraa man raataa ||
ਜਿਸ ਮਨੁੱਖ ਉਤੇ ਪ੍ਰਭੂ-ਪਾਤਿਸ਼ਾਹ ਦਇਆਲ ਹੁੰਦਾ ਹੈ, (ਗੁਰੂ ਉਸ ਦੇ) ਮਾਇਆ ਦੇ ਬੰਧਨ ਕੱਟ ਦੇਂਦਾ ਹੈ ॥ ਮੇਰਾ ਮਨ ਭੀ ਗੁਰ ਦੇ ਸ਼ਬਦ ਵਿਚ ਹੀ ਮਗਨ ਰਹਿੰਦਾ ਹੈ ॥
Upon whichever mortal the Sovereign King bestows His divine mercy, the Guru severs all their shackles of worldly illusion; through that supreme grace, my mind, too, remains forever immersed in the sublime resonance of the Word.
ਸਦਾ ਸਦਾ ਆਨੰਦੁ ਭੇਟਿਓ ਨਿਰਭੈ ਗੋਬਿੰਦੁ ਸੁਖ ਨਾਨਕ ਲਾਧੇ ਹਰਿ ਚਰਨ ਪਰਾਤਾ ॥੮॥
sadhaa sadhaa aana(n)dh bheTio nirabhai gobi(n)dh sukh naanak laadhe har charan paraataa ||8||
(ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ) ਸਾਰੇ ਡਰਾਂ ਤੋਂ ਰਹਿਤ ਗੋਬਿੰਦ ਮਿਲ ਪੈਂਦਾ ਹੈ, ਉਸ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ ॥ ਪ੍ਰਭੂ ਦੇ ਚਰਨਾਂ ਵਿਚ ਲੀਨ ਰਹਿ ਕੇ ਉਹ ਮਨੁੱਖ ਸਾਰੇ ਸੁਖ ਪ੍ਰਾਪਤ ਕਰ ਲੈਂਦਾ ਹੈ ॥
Through the Guru's grace, the mortal who encounters the Sovereign Lord—who is completely free from all fear—is blessed with a state of perpetual bliss. Remaining forever immersed in the divine feet of the Lord, that mind inherits absolute peace and total fulfillment.
ਸਫਲ ਸਫਲ ਭਈ ਸਫਲ ਜਾਤ੍ਰਾ ॥
safal safal bhiee safal jaatraa ||
(ਹੇ ਭਾਈ! ਗੁਰੂ ਦੇ ਦਰ ਤੇ ਪਿਆਂ) ਮਨੁੱਖਾ ਜੀਵਨ ਵਾਲਾ ਸਫ਼ਰ ਕਾਮਯਾਬ ਹੋ ਜਾਂਦਾ ਹੈ ॥
By surrendering at the Guru's door, the profound journey of this precious human life achieves ultimate victory and success.
ਆਵਣ ਜਾਣ ਰਹੇ ਮਿਲੇ ਸਾਧਾ ॥੧॥ ਰਹਾਉ ਦੂਜਾ ॥੧॥੩॥
aavan jaan rahe mile saadhaa ||1|| rahaau dhoojaa ||1||3||
ਗੁਰੂ ਨੂੰ ਮਿਲ ਕੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ ॥ ਰੁਕੋੋ, ਵਿਚਾਰੋ ਦੂਜਾ ॥
Upon meeting the True Guru, the endless cycles of birth and death are finally shattered; pause, contemplate, second time.
ਧਨਾਸਰੀ ਮਹਲਾ ੧ ਛੰਤ
dhanaasaree mahalaa pehilaa chha(n)t
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥
teerath naavan jaau teerath naam hai ||
ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥
teerath sabadh beechaar a(n)tar giaan hai ||
ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ ॥
gur giaan saachaa thaan teerath dhas purab sadhaa dhasaaharaa ||
ਹਉ ਨਾਮੁ ਹਰਿ ਕਾ ਸਦਾ ਜਾਚਉ ਦੇਹੁ ਪ੍ਰਭ ਧਰਣੀਧਰਾ ॥
hau naam har kaa sadhaa jaachau dheh prabh dharaneedharaa ||
ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ ॥
sa(n)saar rogee naam dhaaroo mail laagai sach binaa ||
ਗੁਰ ਵਾਕੁ ਨਿਰਮਲੁ ਸਦਾ ਚਾਨਣੁ ਨਿਤ ਸਾਚੁ ਤੀਰਥੁ ਮਜਨਾ ॥੧॥
gur vaak niramal sadhaa chaanan nit saach teerath majanaa ||1||
ਸਾਚਿ ਨ ਲਾਗੈ ਮੈਲੁ ਕਿਆ ਮਲੁ ਧੋਈਐ ॥
saach na laagai mail kiaa mal dhoieeaai ||
ਗੁਣਹਿ ਹਾਰੁ ਪਰੋਇ ਕਿਸ ਕਉ ਰੋਈਐ ॥
guneh haar paroi kis kau roieeaai ||
ਵੀਚਾਰਿ ਮਾਰੈ ਤਰੈ ਤਾਰੈ ਉਲਟਿ ਜੋਨਿ ਨ ਆਵਏ ॥
veechaar maarai tarai taarai ulaT jon na aave ||
ਆਪਿ ਪਾਰਸੁ ਪਰਮ ਧਿਆਨੀ ਸਾਚੁ ਸਾਚੇ ਭਾਵਏ ॥
aap paaras param dhiaanee saach saache bhaave ||
ਆਨੰਦੁ ਅਨਦਿਨੁ ਹਰਖੁ ਸਾਚਾ ਦੂਖ ਕਿਲਵਿਖ ਪਰਹਰੇ ॥
aana(n)dh anadhin harakh saachaa dhookh kilavikh parahare ||
ਸਚੁ ਨਾਮੁ ਪਾਇਆ ਗੁਰਿ ਦਿਖਾਇਆ ਮੈਲੁ ਨਾਹੀ ਸਚ ਮਨੇ ॥੨॥
sach naam paiaa gur dhikhaiaa mail naahee sach mane ||2||
ਸੰਗਤਿ ਮੀਤ ਮਿਲਾਪੁ ਪੂਰਾ ਨਾਵਣੋ ॥
sa(n)gat meet milaap pooraa naavano ||