ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੬੯੦

Sri Guru Granth Sahib Ji, Ang 690 — line-by-line, GurMatt-based meanings (8 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਧਨਾਸਰੀ ਛੰਤ ਮਹਲਾ ੪ ਘਰੁ ੧
dhanaasaree chha(n)t mahalaa chauthhaa ghar pehilaa
Dhnasri Shunt Mahla 4 house 1
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ੴ Satigur Prasaad - Grace of the Eternal Truth
ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ॥
har jeeau kirapaa kare taa naam dhiaaieeaai jeeau ||
ਜੇ ਹਰੀ ਮਿਹਰ ਕਰੇ ਤਾਂ ਪ੍ਰਾਣੀ ਨਾਮੁ ਨਾਲ ਜੁੜਦਾ ਹੈ ਅਤੇ ਇਸ ਨੂੰ ਜਪਦਾ ਹੈ ॥
If the Divine bestows His grace, only then does the mortal connect with the Sacred Name and meditate upon it.
ਸਤਿਗੁਰੁ ਮਿਲੈ ਸੁਭਾਇ ਸਹਜਿ ਗੁਣ ਗਾਈਐ ਜੀਉ ॥
satigur milai subhai sahaj gun gaieeaai jeeau ||
ਜਦੋਂ ਕਰਤਾਰ ਮਿਲਦਾ ਹੈ ਤਾਂ ਸੁਭਾਅ ਵਿੱਚ ਸਹਿਜ ਬਣ ਜਾਂਦਾ ਹੈ ਅਤੇ ਪ੍ਰਾਣੀ ਉਸ ਪਿਆਰੇ ਪ੍ਰਭੂ ਦੇ ਗੁਣ ਗਾਇਣ ਕਰਦਾ ਹੈ ॥
When the Supreme is realized, one enters a state of profound divine poise, effortlessly singing the praises of the Beloved Supreme.
ਗੁਣ ਗਾਇ ਵਿਗਸੈ ਸਦਾ ਅਨਦਿਨੁ ਜਾ ਆਪਿ ਸਾਚੇ ਭਾਵਏ ॥
gun gai vigasai sadhaa anadhin jaa aap saache bhaave ||
ਜੇ ਸੱਚੇ ਨੂੰ ਆਪ ਭਾਵੇ ਤਦ ਹੀ ਪ੍ਰਾਣੀ ਹਰ ਰੋਜ ਕਰਤਾਰ ਦੇ ਗੁਣ ਗਾ ਕੇ ਸਦੀਵੀ ਪ੍ਰੰਸਨਤਾ ਹਾਸਲ ਕਰਦਾ ਹੈ ॥
Only when pleasing to the True Supreme Himself does the blessed one, immersed daily in the Divine’s praise, awaken to everlasting bliss.
ਅਹੰਕਾਰੁ ਹਉਮੈ ਤਜੈ ਮਾਇਆ ਸਹਜਿ ਨਾਮਿ ਸਮਾਵਏ ॥
aha(n)kaar haumai tajai maiaa sahaj naam samaave ||
ਹੰਕਾਰ, ਹਉਮੇ ਅਤੇ ਮਾਇਆ ਨੂੰ ਤਿਆਗ ਕੇ, ਨਾਮੁ ਸਹਿਜੇ ਹੀ ਮਨ ਵਿੱਚ ਲੀਨ ਹੋ ਜਾਂਦਾ ਹੈ ॥
Shedding pride, egotism, and the illusion of Maya, the Divine Name seamlessly Immerses into the mind.
ਆਪਿ ਕਰਤਾ ਕਰੇ ਸੋਈ ਆਪਿ ਦੇਇ ਤ ਪਾਈਐ ॥
aap karataa kare soiee aap dhei ta paieeaai ||
ਸਭ ਕੁਝ ਕਰਤਾ ਆਪ ਹੀ ਕਰ ਰਿਹਾ ਹੈ; ਜਦੋਂ ਉਹ ਆਪ (ਕਿਰਪਾ ਕਰਕੇ ਨਾਮ ਦੀ ਦਾਤ) ਦਿੰਦਾ ਹੈ, ਤਦ ਹੀ ਪ੍ਰਾਣੀ ਨੂੰ ਇਸ ਦੀ ਪ੍ਰਾਪਤੀ ਹੁੰਦੀ ਹੈ ॥
The Supreme Himself orchestrates all that comes to pass; only when He personally bestows the gift of the Divine Name does the mortal receive it.
ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ॥੧॥
har jeeau kirapaa kare taa naam dhiaaieeaai jeeau ||1||
ਜੇ ਹਰੀ ਮਿਹਰ ਕਰੇ ਤਾਂ ਪ੍ਰਾਣੀ ਨਾਮੁ ਨਾਲ ਜੁੜਦਾ ਹੈ ਅਤੇ ਇਸ ਨੂੰ ਜਪਦਾ ਹੈ ॥
If the Divine bestows His grace, only then does the mortal connect with the Sacred Name and meditate upon it.
ਅੰਦਰਿ ਸਾਚਾ ਨੇਹੁ ਪੂਰੇ ਸਤਿਗੁਰੈ ਜੀਉ ॥
a(n)dhar saachaa neh poore satigurai jeeau ||
ਹਉ ਤਿਸੁ ਸੇਵੀ ਦਿਨੁ ਰਾਤਿ ਮੈ ਕਦੇ ਨ ਵੀਸਰੈ ਜੀਉ ॥
hau tis sevee dhin raat mai kadhe na veesarai jeeau ||
ਕਦੇ ਨ ਵਿਸਾਰੀ ਅਨਦਿਨੁ ਸਮੑਾਰੀ ਜਾ ਨਾਮੁ ਲਈ ਤਾ ਜੀਵਾ ॥
kadhe na visaaree anadhin sam(h)aaree jaa naam liee taa jeevaa ||
ਸ੍ਰਵਣੀ ਸੁਣੀ ਤ ਇਹੁ ਮਨੁ ਤ੍ਰਿਪਤੈ ਗੁਰਮੁਖਿ ਅੰਮ੍ਰਿਤੁ ਪੀਵਾ ॥
sravanee sunee ta ih man tirapatai gurmukh a(n)mrit peevaa ||
ਨਦਰਿ ਕਰੇ ਤਾ ਸਤਿਗੁਰੁ ਮੇਲੇ ਅਨਦਿਨੁ ਬਿਬੇਕ ਬੁਧਿ ਬਿਚਰੈ ॥
nadhar kare taa satigur mele anadhin bibek budh bicharai ||
ਅੰਦਰਿ ਸਾਚਾ ਨੇਹੁ ਪੂਰੇ ਸਤਿਗੁਰੈ ॥੨॥
a(n)dhar saachaa neh poore satigurai ||2||
ਸਤਸੰਗਤਿ ਮਿਲੈ ਵਡਭਾਗਿ ਤਾ ਹਰਿ ਰਸੁ ਆਵਏ ਜੀਉ ॥
satasa(n)gat milai vaddabhaag taa har ras aave jeeau ||
ਅਨਦਿਨੁ ਰਹੈ ਲਿਵ ਲਾਇ ਤ ਸਹਜਿ ਸਮਾਵਏ ਜੀਉ ॥
anadhin rahai liv lai ta sahaj samaave jeeau ||
ਸਹਜਿ ਸਮਾਵੈ ਤਾ ਹਰਿ ਮਨਿ ਭਾਵੈ ਸਦਾ ਅਤੀਤੁ ਬੈਰਾਗੀ ॥
sahaj samaavai taa har man bhaavai sadhaa ateet bairaagee ||
ਹਲਤਿ ਪਲਤਿ ਸੋਭਾ ਜਗ ਅੰਤਰਿ ਰਾਮ ਨਾਮਿ ਲਿਵ ਲਾਗੀ ॥
halat palat sobhaa jag a(n)tar raam naam liv laagee ||
ਹਰਖ ਸੋਗ ਦੁਹਾ ਤੇ ਮੁਕਤਾ ਜੋ ਪ੍ਰਭੁ ਕਰੇ ਸੁ ਭਾਵਏ ॥
harakh sog dhuhaa te mukataa jo prabh kare su bhaave ||
ਸਤਸੰਗਤਿ ਮਿਲੈ ਵਡਭਾਗਿ ਤਾ ਹਰਿ ਰਸੁ ਆਵਏ ਜੀਉ ॥੩॥
satasa(n)gat milai vaddabhaag taa har ras aave jeeau ||3||
ਦੂਜੈ ਭਾਇ ਦੁਖੁ ਹੋਇ ਮਨਮੁਖ ਜਮਿ ਜੋਹਿਆ ਜੀਉ ॥
dhoojai bhai dhukh hoi manmukh jam johiaa jeeau ||
ਹਾਇ ਹਾਇ ਕਰੇ ਦਿਨੁ ਰਾਤਿ ਮਾਇਆ ਦੁਖਿ ਮੋਹਿਆ ਜੀਉ ॥
hai hai kare dhin raat maiaa dhukh mohiaa jeeau ||
ਮਾਇਆ ਦੁਖਿ ਮੋਹਿਆ ਹਉਮੈ ਰੋਹਿਆ ਮੇਰੀ ਮੇਰੀ ਕਰਤ ਵਿਹਾਵਏ ॥
maiaa dhukh mohiaa haumai rohiaa meree meree karat vihaave ||
ਜੋ ਪ੍ਰਭੁ ਦੇਇ ਤਿਸੁ ਚੇਤੈ ਨਾਹੀ ਅੰਤਿ ਗਇਆ ਪਛੁਤਾਵਏ ॥
jo prabh dhei tis chetai naahee a(n)t giaa pachhutaave ||
ਬਿਨੁ ਨਾਵੈ ਕੋ ਸਾਥਿ ਨ ਚਾਲੈ ਪੁਤ੍ਰ ਕਲਤ੍ਰ ਮਾਇਆ ਧੋਹਿਆ ॥
bin naavai ko saath na chaalai putr kalatr maiaa dhohiaa ||
ਦੂਜੈ ਭਾਇ ਦੁਖੁ ਹੋਇ ਮਨਮੁਖਿ ਜਮਿ ਜੋਹਿਆ ਜੀਉ ॥੪॥
dhoojai bhai dhukh hoi manmukh jam johiaa jeeau ||4||
ਕਰਿ ਕਿਰਪਾ ਲੇਹੁ ਮਿਲਾਇ ਮਹਲੁ ਹਰਿ ਪਾਇਆ ਜੀਉ ॥
kar kirapaa leh milai mahal har paiaa jeeau ||
ਸਦਾ ਰਹੈ ਕਰ ਜੋੜਿ ਪ੍ਰਭੁ ਮਨਿ ਭਾਇਆ ਜੀਉ ॥
sadhaa rahai kar joR prabh man bhaiaa jeeau ||
ਪ੍ਰਭੁ ਮਨਿ ਭਾਵੈ ਤਾ ਹੁਕਮਿ ਸਮਾਵੈ ਹੁਕਮੁ ਮੰਨਿ ਸੁਖੁ ਪਾਇਆ ॥
prabh man bhaavai taa hukam samaavai hukam ma(n)n sukh paiaa ||
ਅਨਦਿਨੁ ਜਪਤ ਰਹੈ ਦਿਨੁ ਰਾਤੀ ਸਹਜੇ ਨਾਮੁ ਧਿਆਇਆ ॥
anadhin japat rahai dhin raatee sahaje naam dhiaaiaa ||
ਨਾਮੋ ਨਾਮੁ ਮਿਲੀ ਵਡਿਆਈ ਨਾਨਕ ਨਾਮੁ ਮਨਿ ਭਾਵਏ ॥
naamo naam milee vaddiaaiee naanak naam man bhaave ||
ਕਰਿ ਕਿਰਪਾ ਲੇਹੁ ਮਿਲਾਇ ਮਹਲੁ ਹਰਿ ਪਾਵਏ ਜੀਉ ॥੫॥੧॥
kar kirapaa leh milai mahal har paave jeeau ||5||1||