ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੬੯੧
Sri Guru Granth Sahib Ji, Ang 691 — line-by-line, GurMatt-based meanings (26 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਧਨਾਸਰੀ ਮਹਲਾ ੫ ਛੰਤ
dhanaasaree mahalaa panjavaa chha(n)t
Dhanasari Mahala 5 Chhant
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ੴ ਸਤਿਗੁਰ ਪ੍ਰਸਾਦਿ
ੴ Satigur Prasad.
ਸਤਿਗੁਰ ਦੀਨ ਦਇਆਲ ਜਿਸੁ ਸੰਗਿ ਹਰਿ ਗਾਵੀਐ ਜੀਉ ॥
satigur dheen dhiaal jis sa(n)g har gaaveeaai jeeau ||
ਹੇ ਭਾਈ! ਪ੍ਰਭੂ ਨਿਮਾਣਿਆਂ ਅਤੇ ਗਰੀਬਾਂ (ਦੀਨ) ਉੱਤੇ ਦਇਆ (ਦਇਆਲ) ਕਰਨ ਵਾਲੇ ਹਨ, ਉਸ ਦੀ ਸੰਗਤ ਵਿੱਚ ਮਿਲ ਕੇ ਹਰਿ ਦਾ ਨਾਮ ਗਾਈਏ ॥
O Brother! The Lord is merciful to the meek and the poor; joining His company, let us sing the Name of the Lord.
ਅੰਮ੍ਰਿਤੁ ਹਰਿ ਕਾ ਨਾਮੁ ਸਾਧਸੰਗਿ ਰਾਵੀਐ ਜੀਉ ॥
a(n)mrit har kaa naam saadhasa(n)g raaveeaai jeeau ||
ਹੇ ਭਾਈ! ਹਰਿ ਦੇ ਨਾਮ ਨੂੰ ਸਾਧ ਸੰਗਤ (ਗੁਰਸਿੱਖਾਂ ਦੀ ਸੰਗਤ) ਵਿੱਚ ਮਿਲ ਕੇ ਗਾਈਏ ॥
O Brother! Joining the holy company of seekers (the society of the GurSikhs), let us sing the Name of the Lord.
ਭਜੁ ਸੰਗਿ ਸਾਧੂ ਇਕੁ ਅਰਾਧੂ ਜਨਮ ਮਰਨ ਦੁਖ ਨਾਸਏ ॥
bhaj sa(n)g saadhoo ik araadhoo janam maran dhukh naase ||
ਸਾਧੂਆਂ ਦੀ ਸੰਗਤ ਇੱਕ ਕਰਤਾਰ ਦੀ ਅਰਾਧਨਾ ਕਰਕੇ ਜਨਮ ਮਰਨ ਦਾ ਦੁੱਖ ਦੂਰ ਹੋ ਜਾਂਦਾ ਹੈ ॥
By meditating upon the name of the One in the company of the Holy, the suffering of birth and death is eliminated.
ਧੁਰਿ ਕਰਮੁ ਲਿਖਿਆ ਸਾਚੁ ਸਿਖਿਆ ਕਟੀ ਜਮ ਕੀ ਫਾਸਏ ॥
dhur karam likhiaa saach sikhiaa kaTee jam kee faase ||
ਹੇ ਭਾਈ! ਧੁਰ ਦਰਗਾਹ ਤੋਂ ਪ੍ਰਭੂ ਦੀ ਬਖ਼ਸ਼ਿਸ਼ ਦੇ ਲਿਖੇ ਲੇਖ (ਕਰਮੁ) ਅਨੁਸਾਰ ਸੱਚ ਦੀ ਸੋਝੀ ਹੁੰਦੀ ਹੈ ਅਤੇ ਜਮ (ਮਾਇਆ ਦੇ ਦੂਤ) ਦੀ ਫਾਹੀ ਕੱਟੀ ਜਾਂਦੀ ਹੈ ॥
According to the pre-destined ledger of Divine Grace written from the Lord's Court, one receives the understanding of Truth, and the noose of Death (the messengers of illusion/Maya) is severed.
ਭੈ ਭਰਮ ਨਾਠੇ ਛੁਟੀ ਗਾਠੇ ਜਮ ਪੰਥਿ ਮੂਲਿ ਨ ਆਵੀਐ ॥
bhai bharam naaThe chhuTee gaaThe jam pa(n)th mool na aaveeaai ||
(ਨਾਮ ਜਪਣ ਨਾਲ) ਡਰ ਅਤੇ ਵਹਿਮ ਭੱਜ ਜਾਂਦੇ ਹਨ, ਮੋਹ ਮਾਇਆ ਦੀਆਂ ਗੰਢਾਂ ਟੁੱਟ ਜਾਂਦੀਆਂ ਹਨ ਅਤੇ ਗੁਰਮੁੱਖ ਜਮ ਦੇ ਰਾਹ 'ਤੇ ਬੁਲਕੁੱਲ ਨਹੀਂ ਪੈਂਦਾ ॥
(Through the meditation of the Divine Name), fears and doubts flee, the knots of worldly attachments are broken, and the devotee (Gurmukh) never steps onto the path of Death of messanger at all.
ਬਿਨਵੰਤਿ ਨਾਨਕ ਧਾਰਿ ਕਿਰਪਾ ਸਦਾ ਹਰਿ ਗੁਣ ਗਾਵੀਐ ॥੧॥
binava(n)t naanak dhaar kirapaa sadhaa har gun gaaveeaai ||1||
ਨਾਨਕ ਦੀ ਬੇਨਤੀ ਹੈ—ਹੇ ਹਰਿ! ਮੇਰੇ ਉੱਤੇ ਆਪਣੀ ਮਿਹਰ ਕਰ, ਤਾਂ ਜੋ ਮੈਂ ਸਦਾ ਤੇਰੀ ਸਿਫ਼ਤ-ਸਾਲਾਹ ਅਤੇ ਤੇਰੇ ਗੁਣ ਗਾਉਂਦਾ ਰਹਾਂ ॥
Nanak's prayer is—O Lord! Shower Your Grace upon me, so that I may forever sing Your praises and adopt virtues.
ਨਿਧਰਿਆ ਧਰ ਏਕੁ ਨਾਮੁ ਨਿਰੰਜਨੋ ਜੀਉ ॥
nidhariaa dhar ek naam nira(n)jano jeeau ||
ਹੇ ਭਾਈ! ਨਿਆਸਰਿਆਂ ਦਾ ਆਸਰਾ ਇੱਕ ਨਾਮ ਹੀ ਹੈ ਜਿਸ ਉੱਪਰ ਕੋਈ ਦਾਗ ਨਹੀਂ ਹੈ ॥
O Brother! The sole anchor for the shelterless is the One Name alone, upon which there is no stain or blemish (Immaculate).
ਤੂ ਦਾਤਾ ਦਾਤਾਰੁ ਸਰਬ ਦੁਖ ਭੰਜਨੋ ਜੀਉ ॥
too dhaataa dhaataar sarab dhukh bha(n)jano jeeau ||
ਹੇ ਪ੍ਰਭੂ! ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਅਸਲ ਵੱਡਾ ਦਾਤਾ ਹੈਂ, ਅਤੇ ਤੂੰ ਹੀ ਸਾਡੇ ਸੱਭ ਦੁੱਖਾਂ-ਕਲੇਸ਼ਾਂ ਦਾ ਨਾਸ ਕਰਨ (ਭੰਨਣ) ਵਾਲਾ ਹੈਂ ॥
O Lord! You alone are the Supreme Giver of all blessings, and You are the absolute Destroyer of all pain and suffering.
ਦੁਖ ਹਰਤ ਕਰਤਾ ਸੁਖਹ ਸੁਆਮੀ ਸਰਣਿ ਸਾਧੂ ਆਇਆ ॥
dhukh harat karataa sukheh suaamee saran saadhoo aaiaa ||
ਹੇ ਭਾਈ! ਜੋ ਜੀਵ ਕਰਤੇ (ਸਾਧੂ) ਦੀ ਸ਼ਰਨ ਵਿੱਚ ਆ ਜਾਂਦਾ ਹੈ, ਉਹ ਸਾਰੇ ਸੁੱਖਾਂ ਦਾ ਮਾਲਕ, ਜੀਵ ਦੇ ਸਾਰੇ ਦੁੱਖ ਦੂਰ ਕਰਦਾ ਹੈ ॥
O Brother! The mortal who comes to the sanctuary of the Lord — the Master of all joys dispels all the sufferings of that mortal.
ਸੰਸਾਰੁ ਸਾਗਰੁ ਮਹਾ ਬਿਖੜਾ ਪਲ ਏਕ ਮਾਹਿ ਤਰਾਇਆ ॥
sa(n)saar saagar mahaa bikhaRaa pal ek maeh taraiaa ||
ਇਹ ਸੰਸਾਰ (ਮਾਇਆ) ਦੇ ਸਮੁੰਦਰ ਬੜਾ ਔਖਾ ਪੈਂਡਾ ਹੈ ਜਿਸ ਨੂੰ ਪ੍ਰਭੂ ਆਪਣੀ ਮਿਹਰ ਨਾਲ ਇੱਕ ਪਲ ਵਿੱਚ ਪਾਰ ਕਰਵਾ ਦਿੰਦਾ ਹੈ
The ocean of this world (Maya) is a very difficult journey, which the Lord, through His grace, helps us cross over in a single moment.
ਪੂਰਿ ਰਹਿਆ ਸਰਬ ਥਾਈ ਗੁਰ ਗਿਆਨੁ ਨੇਤ੍ਰੀ ਅੰਜਨੋ ॥
poor rahiaa sarab thaiee gur giaan netree a(n)jano ||
ਹੇ ਭਾਈ! ਉਹ ਪ੍ਰਭੂ ਸਾਰੀਆਂ ਥਾਵਾਂ ਉੱਤੇ ਪੂਰਨ ਤੌਰ 'ਤੇ ਵਿਆਪਕ ਹੈ (ਹਰ ਜਗ੍ਹਾ ਮੌਜੂਦ ਹੈ), ਪਰ
ਉਸ ਨੂੰ ਦੇਖਣ ਲਈ ਅੱਖਾਂ ਵਿੱਚ ਪ੍ਰਭੂ ਵੱਲੋਂ ਦਿੱਤਾ ਨਾਮ ਰੂਪੀ ਸੁਰਮਾ (ਅੰਜਨ) ਲੋੜੀਦਾ ਹੈ ॥
ਉਸ ਨੂੰ ਦੇਖਣ ਲਈ ਅੱਖਾਂ ਵਿੱਚ ਪ੍ਰਭੂ ਵੱਲੋਂ ਦਿੱਤਾ ਨਾਮ ਰੂਪੀ ਸੁਰਮਾ (ਅੰਜਨ) ਲੋੜੀਦਾ ਹੈ ॥
O Brother! That Lord is fully permeating all places (omnipresent), but to behold Him, the collyrium of the Divine Name given by the Lord is required in the eyes.
ਬਿਨਵੰਤਿ ਨਾਨਕ ਸਦਾ ਸਿਮਰੀ ਸਰਬ ਦੁਖ ਭੈ ਭੰਜਨੋ ॥੨॥
binava(n)t naanak sadhaa simaree sarab dhukh bhai bha(n)jano ||2||
ਨਾਨਕ ਬੇਨਤੀ ਕਰਦਾ ਹੈ—ਹੇ ਭਾਈ! ਸਾਨੂੰ ਸਦਾ ਨਾਮ ਸਿਮਰਨ ਕਰਨਾ ਚਾਹੀਦਾ ਹੈ, ਜੋ ਸਾਰੇ ਦੁੱਖਾਂ-ਕਲੇਸ਼ਾਂ ਅਤੇ (ਮੌਤ/ਮਾਇਆ ਦੇ) ਸਾਰੇ ਡਰਾਂ ਦਾ ਨਾਸ ਕਰਨ ਵਾਲਾ ਹੈ ॥
Nanak prays—O Brother! We should forever meditate upon the Divine Name, which is the destroyer of all sufferings, afflictions, and all fears (of death and illusion/Maya).
ਆਪਿ ਲੀਏ ਲੜਿ ਲਾਇ ਕਿਰਪਾ ਧਾਰੀਆ ਜੀਉ ॥
aap le'ee laR lai kirapaa dhaareeaa jeeau ||
ਪ੍ਰਭੂ ਆਪ ਹੀ ਆਪਣੀ ਕ੍ਰਿਪਾ ਕਰਕੇ ਆਪਣੇ ਲੜ ਲਾਉਂਦਾ ਹੈ (ਨਾਮ ਨਾਲ ਜੋੜਦਾ ਹੈ) ॥
The Lord Himself, out of His infinite Grace, attaches mortals to the hem of His robe (and connects them to the Divine Name).
ਮੋਹਿ ਨਿਰਗੁਣੁ ਨੀਚੁ ਅਨਾਥੁ ਪ੍ਰਭ ਅਗਮ ਅਪਾਰੀਆ ਜੀਉ ॥
moh niragun neech anaath prabh agam apaareeaa jeeau ||
ਹੇ ਪ੍ਰਭੂ! ਮੈਂ ਇੱਕ ਗੁਣ-ਹੀਣ, ਨਿਮਾਣਾ ਅਤੇ ਬੇਸਹਾਰਾ ਜੀਵ ਹਾਂ ॥ ਤੂੰ ਅਪਹੁੰਚ (ਮੰਨਿਆ ਜਾਣ ਵਾਲਾ ਅਤੇ ਬੇਅੰਤ ਹੈਂ ॥ ਮੇਰੇ ਉੱਤੇ ਮਿਹਰ ਕਰ ॥
O Lord! I am a virtueless, lowly, and helpless soul. You are (considered) inaccessible and boundless. Shower Your Grace upon me.
ਦਇਆਲ ਸਦਾ ਕ੍ਰਿਪਾਲ ਸੁਆਮੀ ਨੀਚ ਥਾਪਣਹਾਰਿਆ ॥
dhiaal sadhaa kirapaal suaamee neech thaapanahaariaa ||
ਹੇ ਭਾਈ! ਮਾਲਕ-ਪ੍ਰਭੂ ਸਦਾ ਹੀ ਦਇਆਵਾਨ ਅਤੇ ਕਿਰਪਾਲੂ ਹੈ, ਅਤੇ ਉਸਦਾ ਵਿਸ਼ੇਸ਼ ਸੁਭਾਅ ਇਹ ਹੈ ਕਿ ਉਹ ਨੀਵਿਆਂ ਅਤੇ ਬੇਸਹਾਰਾ ਜੀਵਾਂ ਨੂੰ ਵੀ ਮਾਣ ਬਖ਼ਸ਼ਣ ਵਾਲਾ ਹੈਂ ॥
O Brother! The Lord is forever Merciful and Gracious, and His divine nature is such that He bestows honor even upon the lowly and helpless beings.
ਜੀਅ ਜੰਤ ਸਭਿ ਵਸਿ ਤੇਰੈ ਸਗਲ ਤੇਰੀ ਸਾਰਿਆ ॥
jeea ja(n)t sabh vas terai sagal teree saariaa ||
ਸਾਰੇ ਜੀਅ ਜੰਤ ਸੱਭ ਤੇਰੇ ਵਸ (ਹੁਕਮ) ਵਿੱਚ ਹਨ ਅਤੇ ਤੂੰ ਸੱਭ ਦੀ ਸੰਭਾਲ ਕਰਨ ਵਾਲਾ ਹੈਂ ॥
All living beings and creatures are completely under Your control (Divine Will), and You alone are the Sustainer and Caretaker of everyone.
ਆਪਿ ਕਰਤਾ ਆਪਿ ਭੁਗਤਾ ਆਪਿ ਸਗਲ ਬੀਚਾਰੀਆ ॥
aap karataa aap bhugataa aap sagal beechaareeaa ||
ਹੇ ਭਾਈ! ਉਹ ਕਰਤਾਰ ਆਪ ਹੀ ਸਭ ਕੁਝ ਪੈਦਾ ਕਰਨ ਵਾਲਾ, ਆਪ ਹੀ ਜੀਵਾਂ ਦੇ ਅੰਦਰ ਵਰਤ ਕੇ ਸਾਰੇ ਰੰਗ-ਤਮਾਸ਼ੇ ਭੋਗਣ ਵਾਲਾ, ਅਤੇ ਆਪ ਹੀ ਸਭ ਦੇ ਹਿਰਦਿਆਂ ਵਿੱਚ ਬੈਠ ਕੇ ਸਾਰੀਆਂ ਵੀਚਾਰਾਂ ਕਰਨ ਵਾਲਾ ਹੈ ॥
O Brother! The Lord Himself is the maker of everything, He Himself permeates all beings to enjoy all worldly pleasures, and He Himself sits within every heart to contemplate all thoughts.
ਬਿਨਵੰਤ ਨਾਨਕ ਗੁਣ ਗਾਇ ਜੀਵਾ ਹਰਿ ਜਪੁ ਜਪਉ ਬਨਵਾਰੀਆ ॥੩॥
binava(n)t naanak gun gai jeevaa har jap japau banavaareeaa ||3||
ਨਾਨਕ ਬੇਨਤੀ ਕਰਦਾ ਹੈ—ਹੇ ਭਾਈ! ਮੈਂ ਉਸ ਜਗਤ ਦੇ ਮਾਲਕ ਪ੍ਰਭੂ ਦੇ ਗੁਣ ਗਾ ਕੇ ਹੀ ਜਿਊਂਦਾ ਹਾਂ, ਅਤੇ ਮੈਂ ਸਦਾ ਉਸ ਹਰਿ ਦੇ ਨਾਮ ਦਾ ਜਾਪ ਜਪਦਾ ਰਹਿੰਦਾ ਹਾਂ ॥
Nanak prays—O Brother! I live only by singing the praises of the Lord of the Universe, and I continually chant the meditative Name of the Divine Master.
ਤੇਰਾ ਦਰਸੁ ਅਪਾਰੁ ਨਾਮੁ ਅਮੋਲਈ ਜੀਉ ॥
teraa dharas apaar naam amoliee jeeau ||
ਹੇ ਅਕਾਲ ਪੁਰਖ! ਤੇਰਾ ਦੀਦਾਰ (ਦਰਸ਼ਨ) ਬੇਅੰਤ ਹੈ, ਅਤੇ ਤੇਰਾ ਨਾਮ ਬਹੁਤ ਹੀ ਕੀਮਤੀ (ਅਮੋਲਕ) ਹੈ, ਜਿਸਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ॥
O Divine, Your potential is infinite and boundless, and Your Name is priceless beyond measure.
ਨਿਤਿ ਜਪਹਿ ਤੇਰੇ ਦਾਸ ਪੁਰਖ ਅਤੋਲਈ ਜੀਉ ॥
nit japeh tere dhaas purakh atoliee jeeau ||
ਤੇਰੇ ਭਗਤ ਹਰ ਰੋਜ (ਸਮੇਂ) ਤੇਰਾ ਨਾਮ ਜਪਦੇ ਹਨ ਅਤੇ ਤੇਰੀ ਮਹਿਮਾ ਤੋਲੀ ਨਹੀਂ ਜਾ ਸਕਦੀ ॥
O Immeasurable, All-Pervading Divine Lord, Your humble servants ever meditate upon You.
ਸੰਤ ਰਸਨ ਵੂਠਾ ਆਪਿ ਤੂਠਾ ਹਰਿ ਰਸਹਿ ਸੇਈ ਮਾਤਿਆ ॥
sa(n)t rasan vooThaa aap tooThaa har raseh seiee maatiaa ||
ਜਦੋਂ ਕਰਤਾਰ (ਸੰਤਾਂ 'ਤੇ) ਦਿਆਲੂ ਹੁੰਦਾ ਹੈ ਤਾਂ ਆਪਣਾ ਨਾਮ ਜਪਾਉਂਦਾ ਹੈ ਅਤੇ ਸੰਤ ਇਸ ਨਾਮ ਵਿੱਚ ਮਸਤ ਹੋ ਜਾਂਦੇ ਹਨ ॥
When the Divine Lord becomes merciful toward His saints, He causes them to chant His Name, and the saints become completely absorbed and intoxicated in this divine nectar.
ਗੁਰ ਚਰਨ ਲਾਗੇ ਮਹਾ ਭਾਗੇ ਸਦਾ ਅਨਦਿਨੁ ਜਾਗਿਆ ॥
gur charan laage mahaa bhaage sadhaa anadhin jaagiaa ||
ਵੱਡੇ ਭਾਗਾਂ ਵਾਲੇ ਪ੍ਰਭੂ ਦੇ ਚਰਨਾਂ (ਨਾਮ) ਨਾਲ ਜੁੜ ਜਾਂਦੇ ਹਨ। ਨਾਮ ਨਾਲ ਜੁੜੇ ਜੀਵ ਮਾਇਆ ਦੀ ਨੀਂਦ ਵਿੱਚੋਂ ਜਾਗ ਜਾਂਦੇ ਹਨ ॥
Those with great spiritual destiny are connected to the Feet (Name) of Prabhu, and by the virtue of this Divine Name, they completely awaken from the slumber of worldly illusion (Maya).
ਸਦ ਸਦਾ ਸਿੰਮ੍ਰਤਬੵ ਸੁਆਮੀ ਸਾਸਿ ਸਾਸਿ ਗੁਣ ਬੋਲਈ ॥
sadh sadhaa si(n)mratabaye suaamee saas saas gun boliee ||
ਹਮੇਸ਼ਾ ਹੀ ਉਹ ਮਾਲਕ ਦੇ ਨਾਮ ਦਾ ਸਿਮਰਨ ਕਰਦੇ ਹਨ ਅਤੇ ਹਰ ਸਾਹ ਨਾਲ ਉਸ ਦੇ ਗੁਣ ਗਾਉਂਦੇ ਹਨ ॥
They (the fortunate devotees) always meditate upon the Name of Prabhu, and with each and every breath of their lives, they sing His Glorious Praises.
ਬਿਨਵੰਤਿ ਨਾਨਕ ਧੂਰਿ ਸਾਧੂ ਨਾਮੁ ਪ੍ਰਭੂ ਅਮੋਲਈ ॥੪॥੧॥
binava(n)t naanak dhoor saadhoo naam prabhoo amoliee ||4||1||
ਨਾਨਕ ਜੀ ਦੀ ਬੇਨਤੀ ਹੈ ਕਿ ਹੇ ਪ੍ਰਭੂ! ਮੈਨੂੰ ਆਪਣੇ ਸੰਤਾਂ-ਗੁਰਮੁਖਾਂ ਦੇ ਚਰਨਾਂ ਦੀ ਧੂੜ(ਸੰਗਤ) ਬਖਸ਼ੋ, ਤਾਂ ਕਿ ਮੈਂ ਤੁਹਾਡਾ ਇਹ ਕੀਮਤੀ ਨਾਮ ਪ੍ਰਾਪਤ ਕਰ ਸਕਾਂ ॥
Guru Nanak Dev Ji prays, O Lord! Please bless me with the dust of the feet (the holy congregation) of Your saints, so that I may attain Your priceless Divine Name.
ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ
raag dhanaasaree baanee bhagat kabeer jee kee
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ਸਨਕ ਸਨੰਦ ਮਹੇਸ ਸਮਾਨਾਂ ॥ ਸੇਖਨਾਗਿ ਤੇਰੋ ਮਰਮੁ ਨ ਜਾਨਾਂ ॥੧॥
sanak sana(n)dh mahes samaanaa(n) || sekhanaag tero maram na jaanaa(n) ||1||
ਸੰਤਸੰਗਤਿ ਰਾਮੁ ਰਿਦੈ ਬਸਾਈ ॥੧॥ ਰਹਾਉ ॥
sa(n)tasa(n)gat raam ridhai basaiee ||1|| rahaau ||
ਹਨੂਮਾਨ ਸਰਿ ਗਰੁੜ ਸਮਾਨਾਂ ॥ ਸੁਰਪਤਿ ਨਰਪਤਿ ਨਹੀ ਗੁਨ ਜਾਨਾਂ ॥੨॥
hanoomaan sar garuR samaanaa(n) || surapat narapat nahee gun jaanaa(n) ||2||
ਚਾਰਿ ਬੇਦ ਅਰੁ ਸਿੰਮ੍ਰਿਤਿ ਪੁਰਾਨਾਂ ॥ ਕਮਲਾਪਤਿ ਕਵਲਾ ਨਹੀ ਜਾਨਾਂ ॥੩॥
chaar bedh ar si(n)mirat puraanaa(n) || kamalaapat kavalaa nahee jaanaa(n) ||3||
ਕਹਿ ਕਬੀਰ ਸੋ ਭਰਮੈ ਨਾਹੀ ॥ ਪਗ ਲਗਿ ਰਾਮ ਰਹੈ ਸਰਨਾਂਹੀ ॥੪॥੧॥
keh kabeer so bharamai naahee || pag lag raam rahai saranaa(n)hee ||4||1||