ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੬੯੪
Sri Guru Granth Sahib Ji, Ang 694 — line-by-line, GurMatt-based meanings (24 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਪਿੰਧੀ ਉਭਕਲੇ ਸੰਸਾਰਾ ॥
pi(n)dhee ubhakale sa(n)saaraa ||
ਭ੍ਰਮਿ ਭ੍ਰਮਿ ਆਏ ਤੁਮ ਚੇ ਦੁਆਰਾ ॥
bhram bhram aae tum che dhuaaraa ||
ਤੂ ਕੁਨੁ ਰੇ ॥
too kun re ||
ਮੈ ਜੀ ॥ ਨਾਮਾ ॥ ਹੋ ਜੀ ॥
mai jee || naamaa || ho jee ||
ਆਲਾ ਤੇ ਨਿਵਾਰਣਾ ਜਮ ਕਾਰਣਾ ॥੩॥੪॥
aalaa te nivaaranaa jam kaaranaa ||3||4||
ਪਤਿਤ ਪਾਵਨ ਮਾਧਉ ਬਿਰਦੁ ਤੇਰਾ ॥
patit paavan maadhau biradh teraa ||
ਧੰਨਿ ਤੇ ਵੈ ਮੁਨਿ ਜਨ ਜਿਨ ਧਿਆਇਓ ਹਰਿ ਪ੍ਰਭੁ ਮੇਰਾ ॥੧॥
dha(n)n te vai mun jan jin dhiaaio har prabh meraa ||1||
ਮੇਰੈ ਮਾਥੈ ਲਾਗੀ ਲੇ ਧੂਰਿ ਗੋਬਿੰਦ ਚਰਨਨ ਕੀ ॥
merai maathai laagee le dhoor gobi(n)dh charanan kee ||
ਸੁਰਿ ਨਰ ਮੁਨਿ ਜਨ ਤਿਨਹੂ ਤੇ ਦੂਰਿ ॥੧॥ ਰਹਾਉ ॥
sur nar mun jan tinahoo te dhoor ||1|| rahaau ||
ਦੀਨ ਕਾ ਦਇਆਲੁ ਮਾਧੌ ਗਰਬ ਪਰਹਾਰੀ ॥
dheen kaa dhiaal maadhau garab parahaaree ||
ਚਰਨ ਸਰਨ ਨਾਮਾ ਬਲਿ ਤਿਹਾਰੀ ॥੨॥੫॥
charan saran naamaa bal tihaaree ||2||5||
ਧਨਾਸਰੀ ਭਗਤ ਰਵਿਦਾਸ ਜੀ ਕੀ
dhanaasaree bhagat ravidhaas jee kee
ਭਗਤ ਰਵਦਾਸ ਜੀ ਦੀ ਧਨਾਸਰੀ
Bhagat Ravidas Ji's Dhnasri
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ੴ ਸਤਗੁਰ ਪ੍ਰਸਾਦ
ੴ Satgur Prasad.
ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥
ham sar dheen dhiaal na tum sar ab pateeaar kiaa keejai ||
ਮੇਰੇ ਵਰਗਾ ਕੋਈ ਦੀਨ ਮਤਲਬ ਗਰੀਬ ਨਹੀਂ, ਅਤੇ
ਤੇਰੇ ਵਰਗਾ ਕੋਈ ਦਆਲ ਦਾਤਾ ਨਹੀਂ। ਹੁਣ ਮੈਂ ਤੈਨੂੰ ਪਤਿਆਓਣ ਲਈ ਮਤਲਬ ਮਨਾਉਣ ਲਈ ਕੀ ਕਰਾਂ? ਭਾਵ ਮੇਰੇ ਕੰਗਾਲ ਕੋਲ ਹੁਣ ਕੁਛ ਨਹੀਂ ਬੱਚਿਆ ਹੈ।
ਤੇਰੇ ਵਰਗਾ ਕੋਈ ਦਆਲ ਦਾਤਾ ਨਹੀਂ। ਹੁਣ ਮੈਂ ਤੈਨੂੰ ਪਤਿਆਓਣ ਲਈ ਮਤਲਬ ਮਨਾਉਣ ਲਈ ਕੀ ਕਰਾਂ? ਭਾਵ ਮੇਰੇ ਕੰਗਾਲ ਕੋਲ ਹੁਣ ਕੁਛ ਨਹੀਂ ਬੱਚਿਆ ਹੈ।
No poor person like me is poor, and
There is no benevolent giver like you. Now what can I do to convince you? Since me pauper has nothing left.
There is no benevolent giver like you. Now what can I do to convince you? Since me pauper has nothing left.
ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥
bachanee tor mor man maanai jan kau pooran dheejai ||1||
ਮੈਂਨੂੰ ਪਿਆਸੇ ਜਨ ਨੂੰ ਤੂੰ ਅਪਣਾ ਉਹ ਪੂਰਣ ਬਚਨ ਮਤਲਬ ਪੂਰਾ ਨਾਮ ਬਖਸ਼ ਦੇ ਜਿਸ ਤੇ ਮੇਰਾ ਮਨ ਪੂਰੇ ਰੂਪ ਚ ਮੰਨ ਜਾਵੇ (ਅਤੇ ਭਟਕਣਾ ਮੁੱਕ ਜਾਵੇ) ।
Grant me, a thirsty person, that perfect word of yours, that absolute Identity, upon which my mind may fully convinced (and wandering cease).
ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥
hau bal bal jaau ramieeaa kaarane ||
ਏਸੇ ਸਰਬ ਚ ਰਮੇ ਹੋਏ ਨਾਮ ਨੂੰ ਮਿਲਣ ਵਾਸਤੇ ਮੈਂ ਬਲਿ ਬਲਿ ਜਾ ਰਿਹਾ ਹਾਂ (ਮਤਲਬ ਤੜਫ਼ ਰਿਹਾ ਹਾਂ)
To meet this Naam, which is permeates everywhere, I am sacrificed (meaning I am yearning).
ਕਾਰਨ ਕਵਨ ਅਬੋਲ ॥ ਰਹਾਉ ॥
kaaran kavan abol || rahaau ||
ਤੂੰ ਕਿਸ ਕਾਰਨ (ਮੈਂਨੂੰ ਦਰਸ਼ਨ ਦੇ ਕੇ) ਮੇਰੇ ਨਾਲ ਨਹੀਂ ਬੋਲਦਾ?
For what reason do You don't appear and talk to me ?
ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮੑਾਰੇ ਲੇਖੇ ॥
bahut janam bichhure the maadhau ih janam tum(h)aare lekhe ||
ਹੇ ਮੇਰੇ ਮਾਲਿਕ! ਮੈਂ ਜਨਮਾਂ ਜਨਮਾਂ ਤੋਂ ਤੇਰੇ ਨਾਲੋਂ ਵਿਛੜਿਆ ਹੋਇਆ ਹਾਂ, ਪਰ ਏਸ ਬਾਰ ਮੈਂ ਅਪਣਾ ਏਹ ਜਨਮ ਪੂਰਣ ਰੂਪ ਚ ਤੈਨੂੰ ਸਮਰਪਤ ਕਰ ਦਿੱਤਾ ਹੈ।
O my Lord! I have been separated from You for many lives, but this time I have dedicated this life of mine to You completely.
ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥
keh ravidhaas aas lag jeevau chir bhio dharasan dhekhe ||2||1||
ਭਗਤ ਰਵਿਦਾਸ ਕਿਹ ਰਹੇ ਹਨ, ਕੀ ਇਸ ਜਨਮ ਚ ਮੈਂ ਤੇਰੇ ਤੇ ਪੂਰੀ ਆਸ ਲਾ ਜਿਊਂ ਰਿਹਾ ਹਾਂ, ਕਿਉਂਕਿ ਤੇਰਾ ਦੀਦਾਰ ਕੀਤੀਆਂ ਬਹੁਤ ਸਮਾਂ ਬੀਤ ਚੁੱਕਿਆ ਹੈ। (ਹਰ ਮਨੁੱਖ ਦੀ ਸੁਰਤ ਜਦੋਂ ਵੀ ਪੈਦਾ ਹੋਈ ਸੀ, ਉਦੋਂ ਤੋਂ ਹੀ ਵਿਛੜੀ ਹੋਈ ਹੈ)
Says RavDaas: placing my absolute hopes in You, I survive; it has been so long since I have gazed upon your Blessed Vision. (since everyone's consciousness aka soul is departed from the Source since it is generated at first place)
ਚਿਤ ਸਿਮਰਨੁ ਕਰਉ ਨੈਨ ਅਵਿਲੋਕਨੋ ਸ੍ਰਵਨ ਬਾਨੀ ਸੁਜਸੁ ਪੂਰਿ ਰਾਖਉ ॥
chit simaran karau nain avilokano sravan baanee sujas poor raakhau ||
ਤਾਂ ਜੋ ਫਿਰ ਮੈਂ ਚਿੱਤ ਵਿੱਚ ਤੇਰਾ ਸਿਮਰਨ ਕਰਦਾ ਰਹਾਂ, ਅੱਖਾਂ ਨਾਲ ਤੇਰਾ ਦੀਦਾਰ (ਦਰਸ਼ਨ) ਕਰਦਾ ਰਹਾਂ, ਅਤੇ ਆਪਣੇ ਕੰਨਾਂ ਵਿੱਚ ਤੇਰੀ ਬਾਣੀ ਸੁਣਦਾਂ ਰਹਾਂ ਅਤੇ ਤੇਰਾ ਸੁਭ ਜਸ ਹਿਰਦੇ ਚ ਧਾਰਣ ਕਰ ਸਕਾਂ।
May I continuously contemplate You in my heart, behold Your divine presence with my eyes, and keep my ears entirely filled with Your discourse and Your sublime praises.
ਮਨੁ ਸੁ ਮਧੁਕਰੁ ਕਰਉ ਚਰਨ ਹਿਰਦੇ ਧਰਉ ਰਸਨ ਅੰਮ੍ਰਿਤ ਰਾਮ ਨਾਮ ਭਾਖਉ ॥੧॥
manu su madhukar karau charan hiradhe dharau rasan a(n)mirat raam naam bhaakhau ||1||
ਤਾਂ ਕਿ ਤੇਰੇ ਮਿਲੇ ਸਰਬ ਚ ਰਮੇ ਹੋਏ ਸਤਗੁਰ ਸ਼ਬਦ ਨੂੰ ਚਰਨ ਮੰਨ ਹਿਰਦੇ ਚ ਵਸਾਵਾਂ ਅਤੇ ਅਪਣੀ ਸੁਰਤ ਨੂੰ ਭੌਰਾ ਬਣਾ ਉਸ ਅੰਮ੍ਰਿਤ ਨਾਮ ਚੋਂ ਰਸ ਚਖਾਂ।
I make this mind of mine a bumblebee, enshrine the (lotus) feet of the Lord within my heart, and with my tongue, I continuously chant the Ambrosial Name of the Divine.
ਮੇਰੀ ਪ੍ਰੀਤਿ ਗੋਬਿੰਦ ਸਿਉ ਜਿਨਿ ਘਟੈ ॥
meree preet gobi(n)dh siau jin ghaTai ||
ਜਿਨ੍ਹਾਂ ਗੱਲਾਂ ਨੂੰ ਜੀਅ (ਮਤਲਬ ਖਾਹਿਸ਼ਾਂ) ਕਰਨ ਕਾਰਨ ਮੇਰੀ ਪ੍ਰੀਤ ਗੋਬਿੰਦ ਨਾਲ ਘਟਦੀ ਹੈ
The desire for things which reduce my love for the Lord
ਮੈ ਤਉ ਮੋਲਿ ਮਹਗੀ ਲਈ ਜੀਅ ਸਟੈ ॥੧॥ ਰਹਾਉ ॥
mai tau mol mahagee liee jeea saTai ||1|| rahaau ||
ਮੈਂ ਤੇ ਉਸ ਬਹੁਤ ਮਹਿੰਗੇ ਜੀਅ ਦੇ ਬਦਲੇ 'ਚ ਹੀ ਪ੍ਰਭੂ ਦਾ ਦਰਸ਼ਨ ਮੰਗਿਆ ਹੈ॥ ਰੁਕੋ ਅਤੇ ਵਿਚਾਰੋ ॥
I traded that same very costly desired in in lieu of for the vision of the Lord
ਸਾਧਸੰਗਤਿ ਬਿਨਾ ਭਾਉ ਨਹੀ ਊਪਜੈ ਭਾਵ ਬਿਨੁ ਭਗਤਿ ਨਹੀ ਹੋਇ ਤੇਰੀ ॥
saadhasa(n)gat binaa bhaau nahee uoopajai bhaav bin bhagat nahee hoi teree ||
ਸਾਧ ਸੰਗਤ ਤੋਂ ਬਿਨਾਂ ਮਨ ਵਿੱਚ ਭਾਵਨਾ ਨਹੀਂ ਪੁੰਗਰਦਾ, ਅਤੇ ਪ੍ਰੇਮ ਤੋਂ ਬਿਨਾਂ ਤੇਰੀ ਭਗਤੀ ਨਹੀਂ ਹੋ ਸਕਦੀ ਹੈ ॥
Without the Society of the Saints, divine love does not well up within the heart; and without this intense love, devotion to You cannot happen.
ਕਹੈ ਰਵਿਦਾਸੁ ਇਕ ਬੇਨਤੀ ਹਰਿ ਸਿਉ ਪੈਜ ਰਾਖਹੁ ਰਾਜਾ ਰਾਮ ਮੇਰੀ ॥੨॥੨॥
kahai ravidhaas ik benatee har siau paij raakhahu raajaa raam meree ||2||2||
ਭਗਤ ਰਵਿਦਾਸ ਦੀ ਸਿਰਫ ਇੱਕੋ ਬੇਨਤੀ ਹੈ ਰੱਬ, ਕੀ ਹੈ ਸਾਰੇ ਪਾਸੇ ਵਿਆਪਕ ਰਾਜ ਵਾਲੇ ਰਾਜਾ ਜੀ, ਕਿਰਪਾ ਕਰਕੇ (ਅਪਣਾ ਸੱਚਾ ਨਾਮ ਬਖਸ਼) ਕੇ ਮੇਰੀ ਇੱਜ਼ਤ ਰੱਖ ਲਵੋ" ॥
Ravidas Ji prays to the Divine, 'O Lord, I have seeked Your Sanctuary; (bless me with the gift of Your Name and) protect my honor.'
ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥
naam tero aaratee majan muraare ||
ਹੇ ਮੁਰਾਰੇ (ਪ੍ਰਭੂ)! ਤੇਰਾ ਨਾਮ ਹੀ ਮੇਰੇ ਲਈ ਆਰਤੀ ਹੈ ਅਤੇ ਨਾਮ ਹੀ ਮੇਰੇ ਲਈ (ਤੀਰਥ) ਇਸ਼ਨਾਨ ਹੈ ॥
O Murari (Lord)! Your Name alone is my divine adoration (Aarti), and Your Name is my holy cleansing bath (ablution).
ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ ॥੧॥ ਰਹਾਉ ॥
har ke naam bin jhooThe sagal paasaare ||1|| rahaau ||
ਹਰੀ ਦੇ ਨਾਮ ਤੋਂ ਬਿਨਾਂ ਸਾਰਾ ਪਸਾਰਾ ਹੀ ਝੂਠਾ (ਮਾਇਆ ) ਹੈ ॥ ਰੁਕੋ, ਅਤੇ ਵਿਚਾਰੋ ॥
Without the Name of the Lord, this entire expansion (of the world) is false and illusory (Maya). Pause, and reflect.
ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ ਨਾਮੁ ਤੇਰਾ ਕੇਸਰੋ ਲੇ ਛਿਟਕਾਰੇ ॥
naam tero aasano naam tero urasaa naam teraa kesaro le chhiTakaare ||
ਹੇ ਪ੍ਰਭੂ! ਤੇਰਾ ਨਾਮ ਹੀ ਮੇਰੇ ਲਈ ਪੂਜਾ ਵਾਲਾ ਆਸਣ ਹੈ ॥ ਤੇਰਾ ਨਾਮ ਹੀ (ਚੰਦਨ ਘਸਾਉਣ ਲਈ) ਉਰਸਾ/ਸਿਲ ਹੈ ਅਤੇ ਤੇਰਾ ਨਾਮ ਹੀ ਮੇਰੇ ਲਈ ਕੇਸਰ ਹੈ ॥
O Lord! Your Name alone is my prayer-mat (seating) for worship. Your Name itself is the stone-slab (urasa) used to grind sandalwood, and Your Name alone is saffron for me.
ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ ॥੧॥
naam teraa a(n)bhulaa naam tero cha(n)dhano ghas jape naam le tujheh kau chaare ||1||
ਹੇ ਪ੍ਰਭੂ! ਤੇਰਾ ਨਾਮ ਹੀ ਮੇਰੇ ਲਈ ਜਲ/ਪਾਣੀ ਹੈ ਅਤੇ ਤੇਰਾ ਨਾਮ ਹੀ ਮੇਰੇ ਲਈ ਚੰਦਨ ਹੈ ॥ ਇਸ ਨਾਮ-ਰੂਪੀ ਚੰਦਨ ਨੂੰ ਮੈਂ ਨਾਮ ਜਪ-ਜਪ ਕੇ (ਉਰਸੇ ਉੱਤੇ) ਘਸਾਉਂਦਾ ਹਾਂ, ਅਤੇ ਇਸ ਨਾਮ-ਰੂਪੀ ਚੰਦਨ ਦਾ ਲੇਪ ਹੀ ਮੈਂ ਤੈਨੂੰ ਅਰਪਣ ਕਰਦਾ ਹਾਂ ॥
O Lord! Your Name alone is water for me, and Your Name itself is my sandalwood. I grind this sandalwood-like Name by constantly meditating upon it, and this very paste of Your Name I offer unto You.
ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ ॥
naam teraa dheevaa naam tero baatee naam tero tel le maeh pasaare ||
ਤੇਰਾ ਨਾਮ ਮੇਰੇ ਲਈ ਦੀਵਾ ਹੈ, ਨਾਮ ਹੀ ਦੀਵੇ ਵਿਚਲੀ ਬੱਤੀ (ਜੋਤ) ਹੈ, ਅਤੇ ਨਾਮ ਹੀ ਉਹ ਤੇਲ ਹੈ ਜੋ ਮੈਂ ਦੀਵੇ ਵਿੱਚ ਪਾਉਂਦਾ ਹਾਂ; ਭਾਵ ਮੇਰੇ ਲਈ ਸਭ ਕੁਝ ਹੀ ਨਾਮ ਹੈ ॥
Your Name is my lamp, Your Name is the wick (the light) within the lamp, and Your Name is the oil that I pour into it; in other words, the Divine Name is everything to me.
ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ ॥੨॥
naam tere kee jot lagaiee bhio ujiaaro bhavan sagalaare ||2||
ਮੈਂ ਆਪਣੇ ਮਨ ਵਿੱਚ ਤੇਰੇ ਨਾਮ ਦੀ ਜੋਤਿ ਜਗਾ ਲਈ ਹੈ, ਅਤੇ ਮੇਰੇ ਮਨ ਦੇ ਸਾਰੇ ਸ਼ੰਕੇ/ਤ੍ਰਿਸ਼ਨਾਵਾਂ/ਤੌਖਲੇ ਆਦਿ ਮੁੱਕ ਗਏ ਹਨ ॥ ਮਨ ਨੂੰ ਬਿਬੇਕ ਬੁੱਧੀ ਮਿਲ ਗਈ ਹੈ ॥
I have enshrined the Light of Your Name within my mind, and all my doubts, desires, and anxieties have come to an end—my mind has been blessed with spiritual discernment (wisdom).
ਨਾਮੁ ਤੇਰੋ ਤਾਗਾ ਨਾਮੁ ਫੂਲ ਮਾਲਾ ਭਾਰ ਅਠਾਰਹ ਸਗਲ ਜੂਠਾਰੇ ॥
naam tero taagaa naam fool maalaa bhaar aThaareh sagal jooThaare ||
ਤੇਰਾ ਨਾਮ ਹੀ (ਮਾਲਾ ਪਰੋਣ ਵਾਲਾ) ਧਾਗਾ ਹੈ, ਨਾਮ ਹੀ ਫੁੱਲਾਂ ਦੀ ਸੁੰਦਰ ਮਾਲਾ ਹੈ ॥ ਜਦ ਕਿ ਅਠਾਰਹ ਭਾਰ (ਪੁਰਾਤਨ ਖ਼ਿਆਲ ਅਨੁਸਾਰ ਧਰਤੀ ਦੀ ਸਾਰੀ ਬਨਸਪਤੀ ਦੇ ਹਰ ਕਿਸਮ ਦੇ ਬੂਟੇ ਦਾ ਇੱਕ-ਇੱਕ ਪੱਤਾ ਇਕੱਠਾ ਕਰੀਏ ਤਾਂ 'ਅਠਾਰਾਂ ਭਾਰ' ਬਣਦੇ ਹਨ) ਭੌਰਿਆਂ, ਤਿਤਲੀਆਂ ਅਤੇ ਹੋਰ ਜੀਵਾਂ ਨੇ ਜੂਠੇ ਕੀਤੇ ਹਨ ॥
Your Name alone is the thread (for stringing the garland), and Your Name is the beautiful garland of flowers. Meanwhile, the entire vegetation of the world (the eighteen loads of green plants) has been defiled and made impure by bumblebees, butterflies, and other creatures.
ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮੁ ਤੇਰਾ ਤੁਹੀ ਚਵਰ ਢੋਲਾਰੇ ॥੩॥
tero keeaa tujheh kiaa arapau naam teraa tuhee chavar ddolaare ||3||
ਹੇ ਪ੍ਰਭੂ! ਤੇਰਾ ਹੀ ਬਣਾਇਆ ਹੋਇਆ ਸੱਭ ਕੁੱਝ ਹੈ ਤਾਂ ਮੈਂ ਤੈਨੂੰ ਹੀ ਕੀ ਅਰਪਣ ਕਰਾਂ? ਤੇਰਾ ਨਾਮ ਹੀ ਮੇਰੇ ਲਈ ਉਹ ਚੌਰ ਹੈ, ਜੋ ਮੈਂ ਤੇਰੇ ਉੱਤੇ ਝੁਲਾ ਰਿਹਾ ਹਾਂ ॥
O Lord! Everything is created by You alone, so what can I possibly offer unto You? Your Name itself is that Chaur (fly-whisk) for me, which I am waving over You.
ਦਸ ਅਠਾ ਅਠਸਠੇ ਚਾਰੇ ਖਾਣੀ ਇਹੈ ਵਰਤਣਿ ਹੈ ਸਗਲ ਸੰਸਾਰੇ ॥
dhas aThaa aThasaThe chaare khaanee ihai varatan hai sagal sa(n)saare ||
18 ਪੁਰਾਣ (ਦਸ ਅਠਾ), 68 ਤੀਰਥ (ਅਠਸਠੇ ), ਚਾਰ ਖਾਣੀਆ (ਜੀਵਾਂ ਦੀ ਉਤਪੱਤੀ ਦੇ ਚਾਰ ਵਸੀਲੇ : ਅੰਡਜ, ਜੇਰਜ, ਸੇਤਜ, ਉਤਭੁਜ), ਸਭ ਮਾਇਆ ਦੀ ਖੇਡ ਦੇ ਗੇੜ ਵਿੱਚ ਹੀ ਵਰਤ ਰਹੇ ਹਨ ॥
The eighteen Puranas, the sixty-eight holy places of pilgrimage, and the four sources of life (the four modes of creation: born from eggs, womb, sweat, and earth)—all are operating and revolving within the play of Maya (the material illusion)."
ਕਹੈ ਰਵਿਦਾਸੁ ਨਾਮੁ ਤੇਰੋ ਆਰਤੀ ਸਤਿ ਨਾਮੁ ਹੈ ਹਰਿ ਭੋਗ ਤੁਹਾਰੇ ॥੪॥੩॥
kahai ravidhaas naam tero aaratee sat naam hai har bhog tuhaare ||4||3||
ਰਵਿਦਾਸ ਜੀ ਕਹਿੰਦੇ ਹਨ ਕਿ ਤੇਰਾ ਨਾਮ ਜਪਣਾ ਹੀ ਮੇਰੇ ਲਈ ਸੱਚੀ ਆਰਤੀ ਹੈ, ਅਤੇ ਤੇਰਾ ਇਹ ਸਤਿਨਾਮੁ ਹੀ ਸੱਚਾ ਭੋਗ (ਪ੍ਰਸਾਦ) ਹੈ ਜੋ ਤੈਨੂੰ ਅਰਪਣ ਕੀਤਾ ਜਾ ਸਕਦਾ ਹੈ ॥
Ravidas Ji says that chanting Your Name alone is the true Aarti (adoration) for me, and this Satnam (True Name) of Yours is the only true food offering (Bhog) that can be offered unto You.