ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੬੯੨

Sri Guru Granth Sahib Ji, Ang 692 — line-by-line, GurMatt-based meanings (34 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਦਿਨ ਤੇ ਪਹਰ ਪਹਰ ਤੇ ਘਰੀਆਂ ਆਵ ਘਟੈ ਤਨੁ ਛੀਜੈ ॥
dhin te pahar pahar te ghareeaa(n) aav ghaTai tan chheejai ||
ਦਿਹਾੜਿਆਂ ਤੋਂ ਪਹਿਰ, ਪਹਿਰਾਂ ਤੋਂ ਘੰਟੇ, ਉਮਰ ਘਟਦੀ ਜਾਂਦੀ ਹੈ; ਅਤੇ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ।
Days turn into watches (three-hour periods), and watches into hours; life keeps slipping away, and the body grows weaker.
ਕਾਲੁ ਅਹੇਰੀ ਫਿਰੈ ਬਧਿਕ ਜਿਉ ਕਹਹੁ ਕਵਨ ਬਿਧਿ ਕੀਜੈ ॥੧॥
kaal aheree firai badhik jiau kahahu kavan bidh keejai ||1||
ਮੌਤ, ਸ਼ਿਕਾਰੀ ਅਤੇ ਕਸਾਈ ਦੀ ਤਰ੍ਹਾਂ ਉਦਾਲੇ ਫਿਰ ਰਹੀ ਹੈ। ਸੋਚ, ਬਚਣ ਲਈ ਤੂੰ ਕਦੋਂ ਕੋਈ ਹੀਲਾ ਕਰੇਂਗਾ?
Death is prowling all around like a hunter and a butcher. Think—when will you make an effort to save yourself?
ਸੋ ਦਿਨੁ ਆਵਨ ਲਾਗਾ ॥
so dhin aavan laagaa ||
ਅੱਗੇ ਉਹ ਦਿਨ ਆਉਣ ਵਾਲਾ ਹੈ ਜਦ...
That day is coming ahead when...
ਮਾਤ ਪਿਤਾ ਭਾਈ ਸੁਤ ਬਨਿਤਾ ਕਹਹੁ ਕੋਊ ਹੈ ਕਾ ਕਾ ॥੧॥ ਰਹਾਉ ॥
maat pitaa bhaiee sut banitaa kahahu kouoo hai kaa kaa ||1|| rahaau ||
ਤੇਰੇ ਮਾਤਾ, ਪਿਤਾ, ਭਰਾ, ਪੁੱਤਰ, ਵਹੁਟੀ, ਰਿਸ਼ਤੇਦਾਰ ਅਤੇ ਦੋਸਤਾਂ ਆਦਿ ਵਿੱਚੋਂ; ਅਖੀਰ ਕੋਈ ਵੀ ਤੇਰਾ ਸਾਥ ਨਹੀਂ ਦੇ ਪਾਵੇਗਾ।
Out of your mother, father, brother, son, wife, relatives and friends, etc.; in the end, none of them will be able to accompany you.
ਜਬ ਲਗੁ ਜੋਤਿ ਕਾਇਆ ਮਹਿ ਬਰਤੈ ਆਪਾ ਪਸੂ ਨ ਬੂਝੈ ॥
jab lag jot kaiaa meh baratai aapaa pasoo na boojhai ||
ਜਦ ਤੱਕ ਤਰੰਗੀ ਜੋਤ ਰੂਪ ਸੁਰਤ, ਸਰੀਰ ਅਤੇ ਸੰਸਾਰ ਕਾਇਆ ਵਿਚ ਜਿੰਦ ਵਰਤਦੀ ਰਹਿੰਦੀ ਹੈ ਤਦ ਤੱਕ ਇਹ ਪਸ਼ੂ ਸਮਾਨ ਹੈ; ਅਤੇ ਆਪਣਾ ਮੂਲ ਅਕਾਲ ਦੇ ਸੱਚੇ ਨਾਮ ਨੂੰ ਨਹੀਂ ਬੁਝ ਪਾਉਂਦੀ ਹੈ।
As long as the restless, radiant awareness remains entangled in the physical body and the material world, it lives like an animal and fails to realize its true origin—the True Name of the Timeless Lord (Akal).
ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ ॥੨॥
laalach karai jeevan padh kaaran lochan kachhoo na soojhai ||2||
ਜੀਵ ਆਪਣੇ ਸੰਸਾਰੀ ਜੀਵਨ ਲਈ ਪਦਾਰਥ ਇਕੱਠੇ ਕਰ ਅਤੇ ਉਮਰ ਲੰਮੀ ਕਰਨ ਦੇ ਲਾਲਚ ਵਿੱਚ ਹੀ ਅੰਨਾ ਹੋਇਆ ਫਸਿਆ ਰਹਿੰਦਾ ਹੈ; ਅਤੇ ਸੁਰਤ ਨੂੰ ਆਪਣੇ ਮੂਲ ਦੇ ਮਾਰਗ ਨੂੰ ਦੇਖਣ ਦਾ ਧਿਆਨ ਹੀ ਨਹੀਂ ਰਹਿੰਦਾ ਹੈ।
The mind remains blindly trapped in the greed of accumulating material possessions and trying to prolong its worldly life, losing all focus on looking toward the path to its true origin.
ਕਹਤ ਕਬੀਰ ਸੁਨਹੁ ਰੇ ਪ੍ਰਾਨੀ ਛੋਡਹੁ ਮਨ ਕੇ ਭਰਮਾ ॥
kahat kabeer sunahu re praanee chhoddahu man ke bharamaa ||
ਕਬੀਰ ਜੀ ਕਹਿੰਦੇ ਆ ਕਿ; ਹੇ ਪ੍ਰਾਣੀ! ਧਿਆਨ ਨਾਲ ਸੁਣ ਕਿ ਤੇਰੇ ਮਨ ਨੂੰ ਇਹ ਜਿਹੜੇ ਮਾਇਆ ਜਾਲ ਦੇ ਚੱਕਰ ਪਏ ਹੋਏ ਹਨ, ਇਹਨਾਂ ਭਰਮਾਂ ਨੂੰ ਛੱਡ ਅਤੇ ਸੱਚ ਨੂੰ ਖੋਜ।
O mortal being! Listen carefully—abandon these illusions and entanglements of Maya's web that have gripped your mind, and search for the Truth.
ਕੇਵਲ ਨਾਮੁ ਜਪਹੁ ਰੇ ਪ੍ਰਾਨੀ ਪਰਹੁ ਏਕ ਕੀ ਸਰਨਾਂ ॥੩॥੨॥
keval naam japahu re praanee parahu ek kee saranaa(n) ||3||2||
ਹੇ ਪ੍ਰਾਣੀ! ਏਕ ਦੀ ਸ਼ਰਨ ਵਿੱਚ ਪੈ; ਕੇਵਲ ਉਹਦਾ ਨਾਮ ਜਪ।

ਨੋਟ: ਅਗਲੇ ਸ਼ਬਦ ਵਿੱਚ ਜਦ ਭਗਤ ਕਬੀਰ ਜੀ, ਸਤਿਨਾਮ ਦੇ ਪੂਰੇ ਭੇਦ ਨੂੰ ਜਾਨਣ ਉਪਰੰਤ, ਕਾਂਸ਼ੀ ਨੂੰ ਛੱਡ ਮਗਹਰ ਸ਼ਹਿਰ, ਜਿਸ ਨੂੰ ਸਰਾਪਿਆ ਹੋਇਆ ਮੰਨਿਆ ਜਾਂਦਾ ਸੀ ਅਤੇ ਜਿਸ ਬਾਰੇ ਕਿਹਾ ਜਾਂਦਾ ਸੀ ਕਿ ਜੋ ਇਥੇ ਮਰਦਾ ਹੈ ਉਸਨੂੰ ਅਗਲਾ ਜਨਮ ਉਸਨੂੰ ਗਧੇ ਦਾ ਮਿਲਦਾ ਹੈ ,ਵਿੱਚ ਜਾ ਕੇ ਵਸਣ ਲੱਗੇ। ਧਾਰਮਿਕ ਲੋਕਾਂ ਨੇ ਉਹਨਾਂ ਦੇ ਧਰਮ ਪਤਨੀ, ਮਾਤਾ ਲੋਈ ਜੀ ਨੂੰ ਕਿਹਾ ਕਿ ਕਾਸ਼ੀ ਤਾਂ ਮਸ਼ਹੂਰ ਹੈ ਕਿ ਜੋ ਵੀ ਇੱਥੇ ਮਰਦਾ ਹੈ, ਉਹਦੀ ਸਿੱਧੀ ਮੁਕਤੀ ਹੁੰਦੀ ਹੈ; ਤੇ ਤੁਸੀਂ ਇਸ ਤੋਂ ਉਲਟ ਬਦਨਾਮ ਸ਼ਹਿਰ ਵਿੱਚ ਜਾ ਰਹੇ ਹੋ। ਉਸ ਤੇ ਭਗਤ ਕਬੀਰ ਜੀ ਨੇ ਇਹ ਸ਼ਬਦ ਉਚਾਰ ਮਾਤਾ ਲੋਈ ਅਤੇ ਹੋਰ ਲੋਕਾਈ ਨੂੰ ਇਸ ਪ੍ਰਗਟ ਹੋਏ ਸੱਚੀ ਮੁਕਤੀ ਦੇ ਗੁਰਮਤ ਮਾਰਗ ਦਾ ਰਾਹ ਦਿਖਾਇਆ।
O mortal being! Take sanctuary in the One Lord; chant only His Name.

Note: In the next Shabad (hymn), after realizing the complete mystery of Satnam (the True Name), Bhagat Kabir Ji left Kashi (Varanasi) to settle in the town of Maghar—a place considered cursed, about which it was believed that whoever dies there is reincarnated as a donkey.

Religious people told his wife, Mata Loi Ji, that Kashi is famous for granting direct liberation to anyone who dies there, yet they were moving to an infamous city instead.

In response, Bhagat Kabir Ji uttered this Shabad to show Mata Loi and the rest of humanity the revealed Gurmat path of true liberation.
ਜੋ ਜਨੁ ਭਾਉ ਭਗਤਿ ਕਛੁ ਜਾਨੈ ਤਾ ਕਉ ਅਚਰਜੁ ਕਾਹੋ ॥
jo jan bhaau bhagat kachh jaanai taa kau acharaj kaaho ||
ਜੇ ਤੁਸੀਂ ਮਜ਼ਹਬੀ ਜਾਂ ਧਾਰਮਿਕ ਲੋਕ ਵਾਕਿਆ ਹੀ ਭਉ ਭਗਤ ਬਾਰੇ ਕੁਝ ਜਾਣਦੇ ਹੁੰਦੇ; ਤਾਂ ਤੁਸੀਂ ਮੇਰੀ ਸਤਿਗੁਰ ਨਾਮ ਦੇ ਪ੍ਰਤੱਖ ਦਰਸ਼ਨਾਂ ਦੀ ਅਵਸਥਾ ਅਤੇ ਦਾਵਿਆਂ ਬਾਰੇ ਹੈਰਾਨ ਨਹੀਂ ਹੋਣਾ ਸੀ!
If you religious or dogmatic people truly knew anything about loving devotion in God (Bhau-Bhagati), you would not have been surprised at my spiritual state and claims regarding the direct realization of the True Divine Name!
ਜਿਉ ਜਲੁ ਜਲ ਮਹਿ ਪੈਸਿ ਨ ਨਿਕਸੈ ਤਿਉ ਢੁਰਿ ਮਿਲਿਓ ਜੁਲਾਹੋ ॥੧॥
jiau jal jal meh pais na nikasai tiau ddur milio julaaho ||1||
ਜਿੱਦਾਂ ਸ਼ੁੱਧ ਪਾਣੀ ਵਿੱਚ ਸ਼ੁੱਧ ਪਾਣੀ ਬੁੰਦ ਪੈ ਜਾਣ ਤੇ, ਉਹੀ ਬੁੰਦ ਵਾਪਸ ਨਹੀਂ ਕੱਢ ਸਕਦੇ; ਇਦਾਂ ਹੀ ਸਤਿਗੁਰ ਸਤਿਨਾਮ ਵਿੱਚ ਢਲੇ ਹੋਏ ਕਬੀਰ ਨੇ, ਕਦੇ ਵੀ ਵਿਛੜਣਾ ਅਤੇ ਭਟਕਣਾ ਨਹੀਂ; ਭਾਵੇਂ ਉਹ ਕਿਤੇ ਵੀ ਰਹੇ, ਕਿਤੇ ਵੀ ਸ਼ਰੀਰ ਤਿਆਗੇ। ਸੰਸਾਰ ਵਿੱਚ ਉਸ ਬਾਰੇ ਕੀ ਮੰਨਿਆ ਜਾਂਦਾ ਹੈ, ਜਿਵੇਂ ਕਬੀਰ ਜੀ ਨੂੰ ਜੁਲਾਹਾ ਹੋਣ ਕਾਰਣ ਬ੍ਰਾਹਮਣ/ਪੰਡਿਤ ਨੀਚ ਜਨਮ ਮੰਨਦੇ ਸਨ, ਇਹਨਾਂ ਗੱਲਾਂ ਨਾਲ ਫ਼ਿਰ ਕੋਈ ਫਰਕ ਨਹੀਂ ਪੈਂਦਾ ਹੈ।
Just as when a drop of pure water falls into pure water, that same drop cannot be separated back out; in the exact same way, Kabir—having merged into the True Lord's True Name (Satnam)—will never separate or wander astray, no matter where he lives or where he leaves his physical body. What the world believes about him—such as Brahmins/Pandits considering Kabir Ji to be of low birth because he was a weaver—no longer makes any difference.
ਹਰਿ ਕੇ ਲੋਗਾ ਮੈ ਤਉ ਮਤਿ ਕਾ ਭੋਰਾ ॥
har ke logaa mai tau mat kaa bhoraa ||
ਕਬੀਰ ਸਾਹਿਬ ਅੱਗੇ, ਉੱਥੇ ਬੈਠੇ ਬ੍ਰਾਹਮਣ ਪੰਡਤਾਂ ਨੂੰ, ਜੋ ੪ ਬੇਦ, ਉਪਨਿਸ਼ਦ, ਰਮਾਇਣ, ਮਹਾਭਾਰਤ, ਪੁਰਾਣ ਆਦਿ ਪੜਦੇ ਸੁਣਾਉਂਦੇ ਅਤੇ ਮੰਨਦੇ ਹਨ; ਉਹਨਾਂ ਨੂੰ ਕਹਿੰਦੇ ਹਨ ਕੇ, ਏ ਧਾਰਮਿਕ ਲੋਕੋ ਮੈਂ ਤਾਂ ਮੱਤ ਦਾ ਬਾਉਰਾ ਹਾਂ। ਭਾਵ ਮੇਰੇ ਤਰਕ, ਸੰਗਤ, ਸਵਾਲ ਅਤੇ ਸੋਚਣ ਦਾ ਤਰੀਕਾ ਤੁਹਾਡੇ ਆਮ ਸੰਸਾਰੀ ਧਾਰਮਿਕ ਲੋਕਾਂ ਨਾਲੋਂ ਅਲੱਗ ਹੈ।
(ਅਗਲੀ ਪੰਕਤੀ ਜੇ ਕਬੀਰ ਸਾਹਿਬ ਇੱਕ ਸਵਾਲ ਖੜਾ ਕਰਦੇ ਹਨ ਉਹਨਾਂ ਨੂੰ)
Further, Kabir Sahib addresses the Brahmin Pandits sitting there—who read, recite, and follow the four Vedas, Upanishads, Ramayana, Mahabharata, Puranas, etc.—and tells them: "O religious people, I am mad of intellect (unconventional in mind). That is, my logic, company, questions, and way of thinking are completely different from those of ordinary, worldly religious people like you."

(In the next line, Kabir Sahib poses a direct question to them.)
ਜਉ ਤਨੁ ਕਾਸੀ ਤਜਹਿ ਕਬੀਰਾ ਰਮਈਐ ਕਹਾ ਨਿਹੋਰਾ ॥੧॥ ਰਹਾਉ ॥
jau tan kaasee tajeh kabeeraa ramieeaai kahaa nihoraa ||1|| rahaau ||
ਕਬੀਰ ਸਾਹਿਬ ਪੁੱਛਦੇ ਹਨ ਕਿ ਜੇ ਧਾਰਮਿਕ ਬ੍ਰਾਹਮਣ ਪੰਡਿਤਾਂ ਮੁਤਾਬਕ ਕਾਂਸ਼ੀ ਵਿੱਚ ਮਰਨ ਅਤੇ ਸੰਸਕਾਰ ਹੋਣ ਨਾਲ ਮੁਕਤੀ ਮਿਲ ਜਾਂਦੀ ਹੈ; ਫਿਰ ਜਿਹੜਾ ਸਰਬ ਵਿਆਪਕ ਪਰਮੇਸ਼ਰ ਹੈ, ਉਸਦਾ ਕੀ ਅਹਿਸਾਨ ਜਾਂ ਕੰਮ ਹੈ? ਭਾਵ ਫਿਰ ਉਸਦੀ ਭਗਤੀ ਕਰਨ ਦਾ ਤੇ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ ਹੈ!
Kabir Sahib asks that if, according to the religious Brahmin Pandits, liberation is attained simply by dying and being cremated in Kashi, then what is the grace or role of the All-Permeating Supreme Lord? That is, there would be no point left in practicing devotion to Him at all!
ਕਹਤੁ ਕਬੀਰੁ ਸੁਨਹੁ ਰੇ ਲੋਈ ਭਰਮਿ ਨ ਭੂਲਹੁ ਕੋਈ ॥
kahat kabeer sunahu re loiee bharam na bhoolahu koiee ||
ਕਬੀਰ ਜੀ ਆਪਣੀ ਧਰਮ ਪਤਨੀ ਮਾਤਾ ਲੋਈ ਜੀ ਨੂੰ ਸੰਬੋਧਿਤ ਹੋ ਕਹਿੰਦੇ ਹਨ ਕਿ ਹੇ ਲੋਈ ਤੂੰ ਇਹਨਾਂ ਮੂਰਖ ਵੇਦਿਕ ਲੋਕਾਂ ਦੀਆਂ ਗੱਲਾਂ ਵਿੱਚ ਆਪ ਭਰਮ ਨਾ ਕਰ ਅਤੇ ਇਹ ਨਾ ਭੁੱਲ ਕੇ ...

(ਨੋਟ: ਇਥੇ ਲੋਈ ਦੇ ਅਰਥ ਉਹਨਾਂ ਦੀ ਪਤਨੀ ਦੀ ਬਜਾਏ ਲੋਕਾਈ ਵੀ ਲਏ ਜਾ ਸਕਦੇ ਹਨ।)
Kabir Ji, addressing their pious wife Mata Loi Ji, say that O Loi, do not yourself get deluded by the words of these foolish Vedic people and do not forget that...

(Note: Here, instead of taking Loi to mean his wife, it can also be taken to mean humanity/the world.)
ਕਿਆ ਕਾਸੀ ਕਿਆ ਊਖਰੁ ਮਗਹਰੁ ਰਾਮੁ ਰਿਦੈ ਜਉ ਹੋਈ ॥੨॥੩॥
kiaa kaasee kiaa uookhar magahar raam ridhai jau hoiee ||2||3||
ਕਿ ਜਿਸ ਦੇ ਹਿਰਦੇ ਵਿੱਚ ਸਰਬ ਵਿਆਪਕ ਰਮਿਆ ਹੋਇਆ ਸੱਚ ਨਾਮ ਹੈ, ਜੋ ਕਿ ਜਦ ਕਾਂਸ਼ੀ ਜਾਂ ਧਰਤੀ ਛੱਡ, ਪੂਰਾ ਬ੍ਰਹਮਾਂਡ ਵੀ ਨਹੀਂ ਸੀ ਉਦੋਂ ਵੀ ਸੀ/ਹੈ, ਤਾਂ ਕੀ ਮੁਕਤੀ ਨਾਲ ਮਸ਼ਹੂਰ ਸ਼ਿਵ ਨਗਰੀ ਕਾਂਸ਼ੀ, 'ਤੇ ਕੀ ਬੰਜਰ ਨਗਰ ਮਗਹਰ, ਕੋਈ ਫਰਕ ਨਹੀਂ ਪੈਂਦਾ। ਭਾਵ ਜੇ ਰਮਿਆ ਹੋਇਆ ਸੱਚਾ ਨਾਮ ਹਿਰਦੇ ਵਿੱਚ ਪ੍ਰਗਟ ਨਹੀਂ ਹੈ, ਤਾਂ ਸੰਸਾਰ ਦਾ ਕੋਈ ਵੀ ਧਾਰਮਿਕ ਸਥਾਨ ਤੁਹਾਨੂੰ ਮੁਕਤੀ ਨਹੀਂ ਦੇ ਸਕਦਾ। ਉਹ ਨਾਮ ਹੈ, ਤਾਂ ਸੰਸਾਰ ਦਾ ਕੋਈ ਵੀ ਥਾਂ ਕੋਈ ਮਾਇਨੇ ਨਹੀਂ ਰੱਖਦਾ ਹੈ।
For the one in whose heart resides the all-pervading True Name—which existed even before Kashi, the Earth, or the entire universe came into being—it makes no difference whether they are in Kashi (the city of Shiva, famous for granting liberation) or in Maghar (the barren, cursed town). That is, if the all-permeating True Name is not manifested within the heart, no religious place in the world can grant you liberation; and if that Name is within, then no geographical place in the world matters.
ਇੰਦ੍ਰ ਲੋਕ ਸਿਵ ਲੋਕਹਿ ਜੈਬੋ ॥
ei(n)dhr lok siv lokeh jaibo ||
ਇਥੇ ਕਾਂਸ਼ੀ ਵਿੱਚ ਤਾਂ ਜੀਵ ਇੰਦਰ ਲੋਕ ਜਾਂ ਵੱਧ ਤੋਂ ਵੱਧ ਸ਼ਿਵ ਨਗਰੀ ਹੋਣ ਕਰਕੇ, ਸ਼ਿਵ ਲੋਕ ਚਾਹਨਾ ਲੈ ਕੇ ਤਪ ਕਰਦੇ ਮਰਦੇ ਹਨ; ਜੋ ਕਿ ਆਪ ਹੀ ਕਾਲ ਗ੍ਰਸਤ ਹਨ।
Here in Kashi, people perform austerities and die harboring the desire for Indra's realm (Indra Lok) or, at most—because it is Shiva's city—Shiva's realm (Shiv Lok), both of which are themselves subject to time and death (Kaal).
ਓਛੇ ਤਪ ਕਰਿ ਬਾਹੁਰਿ ਐਬੋ ॥੧॥
ochhe tap kar baahur aaibo ||1||
ਹੋਛੀਆਂ ਇਛਾਵਾਂ ਵਾਲੇ ਜੀਵ, ਦਿਖਾਵੇ ਦੇ (ਜਾਂ ਹੋਛੇ) ਤਪ ਕਰਕੇ, ਇਹਨਾਂ ਮਾਇਆਵੀ ਲੋਕਾਂ ਵਿੱਚ ਕਾਲ ਅਤੇ ਕਰਮ ਦੇ ਚੱਕਰ 'ਚ ਫਸੇ ਰਹਿੰਦੇ ਹਨ; ਨਤੀਜੇ ਵਜੋਂ, ਉਹ ਮੁੜ ਹੋਰ ਮ੍ਰਿਤ-ਭੂ ਲੋਕਾਂ (ਨਾਸ਼ਵਾਨ ਸੰਸਾਰਾਂ) ਵਿੱਚ ਵਾਪਸ ਆ ਜਾਂਦੇ ਹਨ, ਅਤੇ ਆਵਾਗਵਣ ਦਾ ਚੱਕਰ ਕਦੀ ਖ਼ਤਮ ਨਹੀਂ ਹੁੰਦਾ।
Beings with petty desires, by performing superficial austerities, remain trapped in the cycle of time and karma within these illusory realms; consequently, they return to other mortal worlds, and the cycle of birth and death never ends.
ਕਿਆ ਮਾਂਗਉ ਕਿਛੁ ਥਿਰੁ ਨਾਹੀ ॥
kiaa maa(n)gau kichh thir naahee ||
ਇਸ ਕਰਕੇ ਕੀ ਮੰਗਿਆ ਜਾਵੇ? ਕਿਉਂਕਿ ਸਭ ਪ੍ਰਕਾਰ ਦੇ ਸਵਰਗ, ਜੰਨਤਾਂ, ਅਰਸ਼ ਆਦਿ ਥਿਰ ਨਹੀਂ ਰਹਿਣ ਵਾਲੇ, ਅਤੇ ਕਾਲ ਮਾਇਆ ਤੋਂ ਗ੍ਰਸਤ ਹਨ।
Therefore, what should one ask for? Because all kinds of heavens, paradises (Jannat), celestial thrones (Arsh), etc., are impermanent and are subject to time/death (Kaal) and illusion (Maya).
ਰਾਮ ਨਾਮ ਰਖੁ ਮਨ ਮਾਹੀ ॥੧॥ ਰਹਾਉ ॥
raam naam rakh man maahee ||1|| rahaau ||
ਇਸ ਕਰਕੇ ਉਹ ਸਤਿਨਾਮ ਨੂੰ ਮਨ 'ਚ ਰੱਖ, ਜੋ ਕਿ ਰਮਿਆ ਹੋਇਆ ਹੈ; ਭਾਵ ਜਦ ਪ੍ਰਭੂ ਨੇ ਸਾਰੀ ਮਾਇਆ ਸੰਕੋਚ ਲਈ, ਅਤੇ ਕੋਈ ਵੀ ਲੋਕ ਖੰਡ ਨਹੀਂ ਬਚਿਆ, ਤਾਂ ਉਹ ਨਾਮ ਫਿਰ ਵੀ ਅਚਲ ਪ੍ਰਗਟ ਰਹਿੰਦਾ ਹੈ। ਅਤੇ ਉਸ ਨਾਲ ਜੁੜੇ ਹੋਏ ਜੀਵ ਕਾਲਜਾਲ ਦਾ ਧੋਖਾ ਨਹੀਂ ਖਾਂਦੇ ਜੀ।
Therefore, keep that all-pervading True Name (Satnam) in your mind; meaning, even when the Lord withdraws all of creation (Maya) and no worlds or realms remain, that Name still remains immovable and manifest. And the mindss connected to It are not deceived by the snare of time and death (Kaal-Jaal).
ਸੋਭਾ ਰਾਜ ਬਿਭੈ ਬਡਿਆਈ ॥
sobhaa raaj bibhai baddiaaiee ||
ਏਹ ਜੋ ਨਾਮਣਾ, ਰਾਜ, ਐਸ਼੍ਵਰਜ, ਵਡਿਆਈ ਇਕੱਠੀ ਕਰੀ ਫਿਰਦਾ ਹੈਂ...
All this fame, kingdom, wealth/luxury, and worldly greatness that you go around accumulating...
ਅੰਤਿ ਨ ਕਾਹੂ ਸੰਗ ਸਹਾਈ ॥੨॥
a(n)t na kaahoo sa(n)g sahaiee ||2||
ਅਖੀਰ ਵਿੱਚ ਏਹ ਕਿਸੇ ਦੇ ਭੀ ਸੰਗੀ ਤੇ ਸਹਾਇਕ ਨਹੀਂ ਬਣਦੇ।
In the end, these do not become companions or helpers to anyone.
ਪੁਤ੍ਰ ਕਲਤ੍ਰ ਲਛਮੀ ਮਾਇਆ ॥
putr kalatr lachhamee maiaa ||
ਬੇਟੇ, ਵਹੁਟੀ, ਧਨ ਦੌਲਤ ਅਤੇ ਜਾਇਦਾਦ...
Son, wife, wealth and property...
ਇਨ ਤੇ ਕਹੁ ਕਵਨੈ ਸੁਖੁ ਪਾਇਆ ॥੩॥
ein te kahu kavanai sukh paiaa ||3||
ਏਨ੍ਹਾਂ ਕੋਲੋਂ ਦੱਸ, ਕਦੋਂ ਕਿਸੇ ਨੇ ਸੁੱਖ ਪ੍ਰਾਪਤ ਕੀਤਾ ਹੈ?
Tell me, when has anyone ever attained true peace from these?
ਕਹਤ ਕਬੀਰ ਅਵਰ ਨਹੀ ਕਾਮਾ ॥
kahat kabeer avar nahee kaamaa ||
ਕਬੀਰ ਜੀ ਆਖਦੇ ਹਨ, ਹੋਰ ਕੋਈ ਚੀਜ਼ਾ ਅਖੀਰ ਕਿਸੇ ਕੰਮ ਨਹੀਂ ਆਉਂਦੀਆਂ।
Kabir Ji says, nothing else proves useful in the end.
ਹਮਰੈ ਮਨ ਧਨ ਰਾਮ ਕੋ ਨਾਮਾ ॥੪॥੪॥
hamarai man dhan raam ko naamaa ||4||4||
ਮੇਰੇ ਮਨ ਹਿਰਦੇ ਦਾ ਧਨ ਤੇ ਸਰਬ ਚ ਰਮਿਆ ਹੋਇਆ ਸੱਚ ਨਾਮ ਹੀ ਹੈ।
ਰਾਮ ਸਿਮਰਿ ਰਾਮ ਸਿਮਰਿ ਰਾਮ ਸਿਮਰਿ ਭਾਈ ॥
raam simar raam simar raam simar bhaiee ||
ਹੇ ਭਾਈ ਆਪਣੇ ਤਨ ਮਨ ਅਤੇ ਵਿਚਾਰ ਬਾਣੀ ਨਾਲ ਸਰਬ ਚ ਰਮੇ ਹੋਏ ਕਰਤਾਰ ਦਾ ਨਾਮ ਜਪ।
ਰਾਮ ਨਾਮ ਸਿਮਰਨ ਬਿਨੁ ਬੂਡਤੇ ਅਧਿਕਾਈ ॥੧॥ ਰਹਾਉ ॥
raam naam simaran bin booddate adhikaiee ||1|| rahaau ||
ਨਹੀਂ ਤਾਂ ਬਹੁਤੀ ਦੁਨੀਆ ਤਾਂ ਸਰਬ ਵਿਆਪਕ, ਰਮੇ ਹੋਏ ਸਤਿਨਾਮ ਦਾ ਭੇਦ ਜਾਣੇ ਬਿਨਾ ਹੀ ਇਹ ਸੰਸਾਰ ਸਾਗਰ ਵਿੱਚ ਡੁੱਬ ਖਪ ਜਾਂਦੀ ਹੈ।
Otherwise, most of the world simply drowns and perishes in this ocean of the material world without ever knowing the mystery of the all-permeating, omnipresent True Name (Satnam).
ਬਨਿਤਾ ਸੁਤ ਦੇਹ ਗ੍ਰੇਹ ਸੰਪਤਿ ਸੁਖਦਾਈ ॥
banitaa sut dheh greh sa(n)pat sukhadhaiee ||
ਪਤਨੀ, ਪੁੱਤਰ, ਸਰੀਰ, ਘਰ ਅਤੇ ਮਾਲ ਧਨ 'ਚ ਹੀ ਸੁੱਖ ਪ੍ਰਾਪਤ ਕਰਨ ਵਾਲਿਆ...
O you who seek happiness solely in your wife, sons, physical body, home, and material wealth...
ਇਨੑ ਮੈ ਕਛੁ ਨਾਹਿ ਤੇਰੋ ਕਾਲ ਅਵਧ ਆਈ ॥੧॥
ein(h) mai kachh naeh tero kaal avadh aaiee ||1||
ਪਰ ਜਦੋਂ ਮੌਤ-ਰੂਪ ਤੇਰਾ ਅਖ਼ੀਰਲਾ ਸਮਾ ਆਇਆ, ਤਾਂ ਇਹਨਾਂ ਵਿਚੋਂ ਕੋਈ ਭੀ ਤੇਰਾ ਆਪਣਾ ਨਹੀਂ ਰਹਿ ਗਿਆ।
Yet when your final hour in the form of death arrived, none of these remained your own.
ਅਜਾਮਲ ਗਜ ਗਨਿਕਾ ਪਤਿਤ ਕਰਮ ਕੀਨੇ ॥
ajaamal gaj ganikaa patit karam keene ||
ਜਿਵੇਂ ਦੰਤ ਕਥਾਵਾਂ ਵਾਲੇ ਅਜਾਮਲ, ਹਾਥੀ ਅਤੇ ਵੇਸਵਾ ਨੇ ਪਾਪਾਂ-ਭਰੇ ਅਮਲ ਕਮਾਏ ਸਨ, ਪਰ...
Just as the legendary Ajamal, the elephant (Gajendra), and the courtesan (Ganika) had committed sinful deeds, yet...
ਤੇਊ ਉਤਰਿ ਪਾਰਿ ਪਰੇ ਰਾਮ ਨਾਮ ਲੀਨੇ ॥੨॥
teuoo utar paar pare raam naam leene ||2||
ਕਥਾ ਕਹਾਣੀਆਂ ਅਨੁਸਾਰ ਉਹ ਭੀ ਰਾਮ ਨਾਮ ਦਾ ਉਚਾਰਨ ਕਰਨ ਦੁਆਰਾ, ਏਹ ਭੀ ਪਾਰ ਉੱਤਰ ਗਏ।
According to traditional tales, even they were saved and carried across (the world-ocean) by uttering the Name of Ram.
ਸੂਕਰ ਕੂਕਰ ਜੋਨਿ ਭ੍ਰਮੇ ਤਊ ਲਾਜ ਨ ਆਈ ॥
sookar kookar jon bhrame tuoo laaj na aaiee ||
ਹੇ ਪ੍ਰਾਣੀ! ਤੂੰ ਪਤਾ ਨਹੀਂ ਸੂਰ, ਕੁੱਤੇ ਆਦਿਕ ਕਿਸ ਕਿਸ ਜੂਨੀਆਂ ਵਿਚ ਭਟਕਦਾ ਰਿਹਾ ਹੈਂ? ਫਿਰ ਭੀ ਤੈਨੂੰ (ਹੁਣ) ਸ਼ਰਮ ਨਹੀਂ ਆਈ (ਤੂੰ ਅਜੇ ਭੀ ਨਾਮ ਨਹੀਂ ਸਿਮਰਦਾ) ।
O mortal being! Who knows how many lifetimes—such as those of pigs, dogs, and others—you have wandered through? Yet even now, you feel no shame (you still do not meditate on the Divine Name).
ਰਾਮ ਨਾਮ ਛਾਡਿ ਅੰਮ੍ਰਿਤ ਕਾਹੇ ਬਿਖੁ ਖਾਈ ॥੩॥
raam naam chhaadd a(n)mirat kaahe bikh khaiee ||3||
ਕਿਉਂ ਤੂੰ ਕਾਲ, ਅਕਾਲ ਵਿੱਚ ਰਮੇ ਹੋਏ ਨਾਮ ਵਾਲੇ ਅੰਮ੍ਰਿਤ ਨੂੰ ਤਿਆਗ ਕੇ ਜ਼ਹਿਰ ਖਾਂਦਾ ਹੈਂ?
Why do you abandon the nectar (Amrit) of the all-pervading Name—which permeates both time (Kaal) and the timeless (Akal)—and consume poison instead?
ਤਜਿ ਭਰਮ ਕਰਮ ਬਿਧਿ ਨਿਖੇਧ ਰਾਮ ਨਾਮੁ ਲੇਹੀ ॥
taj bharam karam bidh nikhedh raam naam lehee ||
ਧਰਮ ਸ਼ਾਸਤਰਾਂ ਵਿੱਚ ਦੱਸੇ ਕਰਮ ਕਾਂਡ, ਵਿਧੀਆਂ, ਰਹਿਤਾਂ ਅਤੇ ਮਰਿਆਦਾਵਾਂ ਦੇ ਭਰਮਾਂ ਨੂੰ ਛੱਡ ਕੇ ਸਰਬ ਵਿਆਪਕ ਰਮੇ ਹੋਏ ਸੱਚ ਨਾਮ ਦਾ ਸਿਮਰਨ ਕਰ।
Abandon the illusions of rituals, procedures, codes of conduct, and religious conventions prescribed in the scriptures, and meditate on the all-permeating, omnipresent True Name.
ਗੁਰ ਪ੍ਰਸਾਦਿ ਜਨ ਕਬੀਰ ਰਾਮੁ ਕਰਿ ਸਨੇਹੀ ॥੪॥੫॥
gur prasaadh jan kabeer raam kar sanehee ||4||5||
ਮੈਂ ਕਬੀਰ ਨੇ ਤਾਂ ਗੁਰੂ (ਨਾਨਕ) ਸਾਹਿਬ ਕੋਲੋਂ ਇਸ ਤਰ੍ਹਾਂ ਹੀ ਸਤਿਗੁਰ ਸ਼ਬਦ ਦੇ ਪ੍ਰਸਾਦ ਨੂੰ ਲੈ ਕੇ ਸਰਬ ਵਿਆਪਕ ਰਾਮ ਨੂੰ ਆਪਣਾ ਸਨੇਹੀ ਕਰਿਆ ਸੀ!
I, Kabir, have thus made the all-permeating Lord (Ram) my beloved companion by receiving the grace of the True Lord's Word (Satguru Shabad) from Guru (Nanak) Sahib in this very way!
ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ
dhanaasaree baanee bhagat naamadhev jee kee
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ਗਹਰੀ ਕਰਿ ਕੈ ਨੀਵ ਖੁਦਾਈ ਊਪਰਿ ਮੰਡਪ ਛਾਏ ॥
gaharee kar kai neev khudhaiee uoopar ma(n)ddap chhaae ||
ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤ੍ਰਿਣ ਧਰਿ ਮੂੰਡ ਬਲਾਏ ॥੧॥
maaraka(n)dde te ko adhikaiee jin tiran dhar moo(n)dd balaae ||1||
ਹਮਰੋ ਕਰਤਾ ਰਾਮੁ ਸਨੇਹੀ ॥
hamaro karataa raam sanehee ||
ਕਾਹੇ ਰੇ ਨਰ ਗਰਬੁ ਕਰਤ ਹਹੁ ਬਿਨਸਿ ਜਾਇ ਝੂਠੀ ਦੇਹੀ ॥੧॥ ਰਹਾਉ ॥
kaahe re nar garab karat hahu binas jai jhooThee dhehee ||1|| rahaau ||