ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੭੨੩
Sri Guru Granth Sahib Ji, Ang 723 — line-by-line, GurMatt-based meanings (7 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥੧॥
khoon ke sohile gaave'eeh naanak rat kaa ku(n)goo pai ve laalo ||1||
ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ ॥
saahib ke gun naanak gaavai maas puree vich aakh masolaa ||
ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ ॥
jin upaiee ra(n)g ravaiee baiThaa vekhai vakh ikelaa ||
ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ ॥
sachaa so saahib sach tapaavas sachaRaa niaau kareg masolaa ||
ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ ॥
kaiaa kapaR Tuk Tuk hosee hidhusataan samaalasee bolaa ||
ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥
aavan aThatarai jaan sataanavai hor bhee uThasee maradh kaa chelaa ||
ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥੨॥੩॥੫॥
sach kee baanee naanak aakhai sach sunaisee sach kee belaa ||2||3||5||
ਤਿਲੰਗ ਮਹਲਾ ੪ ਘਰੁ ੨
tila(n)g mahalaa chauthhaa ghar doojaa
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ਸਭਿ ਆਏ ਹੁਕਮਿ ਖਸਮਾਹੁ ਹੁਕਮਿ ਸਭ ਵਰਤਨੀ ॥
sabh aae hukam khasamaahu hukam sabh varatanee ||
ਸਚੁ ਸਾਹਿਬੁ ਸਾਚਾ ਖੇਲੁ ਸਭੁ ਹਰਿ ਧਨੀ ॥੧॥
sach saahib saachaa khel sabh har dhanee ||1||
ਸਾਲਾਹਿਹੁ ਸਚੁ ਸਭ ਊਪਰਿ ਹਰਿ ਧਨੀ ॥
saalaahih sach sabh uoopar har dhanee ||
ਜਿਸੁ ਨਾਹੀ ਕੋਇ ਸਰੀਕੁ ਕਿਸੁ ਲੇਖੈ ਹਉ ਗਨੀ ॥ ਰਹਾਉ ॥
jis naahee koi sareek kis lekhai hau ganee || rahaau ||
ਪਉਣ ਪਾਣੀ ਧਰਤੀ ਆਕਾਸੁ ਘਰ ਮੰਦਰ ਹਰਿ ਬਨੀ ॥
paun paanee dharatee aakaas ghar ma(n)dhar har banee ||
ਵਿਚਿ ਵਰਤੈ ਨਾਨਕ ਆਪਿ ਝੂਠੁ ਕਹੁ ਕਿਆ ਗਨੀ ॥੨॥੧॥
vich varatai naanak aap jhooTh kahu kiaa ganee ||2||1||
ਤਿਲੰਗ ਮਹਲਾ ੪ ॥
tila(n)g mahalaa chauthhaa ||
ਨਿਤ ਨਿਹਫਲ ਕਰਮ ਕਮਾਇ ਬਫਾਵੈ ਦੁਰਮਤੀਆ ॥
nit nihafal karam kamai bafaavai dhuramateeaa ||
ਜਬ ਆਣੈ ਵਲਵੰਚ ਕਰਿ ਝੂਠੁ ਤਬ ਜਾਣੈ ਜਗੁ ਜਿਤੀਆ ॥੧॥
jab aanai valava(n)ch kar jhooTh tab jaanai jag jiteeaa ||1||
ਐਸਾ ਬਾਜੀ ਸੈਸਾਰੁ ਨ ਚੇਤੈ ਹਰਿ ਨਾਮਾ ॥
aaisaa baajee saisaar na chetai har naamaa ||
ਖਿਨ ਮਹਿ ਬਿਨਸੈ ਸਭੁ ਝੂਠੁ ਮੇਰੇ ਮਨ ਧਿਆਇ ਰਾਮਾ ॥ ਰਹਾਉ ॥
khin meh binasai sabh jhooTh mere man dhiaai raamaa || rahaau ||
ਸਾ ਵੇਲਾ ਚਿਤਿ ਨ ਆਵੈ ਜਿਤੁ ਆਇ ਕੰਟਕੁ ਕਾਲੁ ਗ੍ਰਸੈ ॥
saa velaa chit na aavai jit aai ka(n)Tak kaal grasai ||
ਤਿਸੁ ਨਾਨਕ ਲਏ ਛਡਾਇ ਜਿਸੁ ਕਿਰਪਾ ਕਰਿ ਹਿਰਦੈ ਵਸੈ ॥੨॥੨॥
tis naanak le chhaddai jis kirapaa kar hiradhai vasai ||2||2||
ਤਿਲੰਗ ਮਹਲਾ ੫ ਘਰੁ ੧
tila(n)g mahalaa panjavaa ghar pehilaa
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ਖਾਕ ਨੂਰ ਕਰਦੰ ਆਲਮ ਦੁਨੀਆਇ ॥
khaak noor karadha(n) aalam dhuneeaai ||
ਅਸਮਾਨ ਜਿਮੀ ਦਰਖਤ ਆਬ ਪੈਦਾਇਸਿ ਖੁਦਾਇ ॥੧॥
asamaan jimee dharakhat aab paidhais khudhai ||1||
ਬੰਦੇ ਚਸਮ ਦੀਦੰ ਫਨਾਇ ॥
ba(n)dhe chasam dheedha(n) fanai ||
ਦੁਨਂੀਆ ਮੁਰਦਾਰ ਖੁਰਦਨੀ ਗਾਫਲ ਹਵਾਇ ॥ ਰਹਾਉ ॥
dhuna(n)eeaa muradhaar khuradhanee gaafal havai || rahaau ||
ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਖੋਰਾਇ ॥
gaibaan haivaan haraam kusatanee muradhaar bakhorai ||
ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਇ ॥੨॥
dhil kabaj kabajaa kaadharo dhojak sajai ||2||
ਵਲੀ ਨਿਆਮਤਿ ਬਿਰਾਦਰਾ ਦਰਬਾਰ ਮਿਲਕ ਖਾਨਾਇ ॥
valee niaamat biraadharaa dharabaar milak khaanai ||
ਜਬ ਅਜਰਾਈਲੁ ਬਸਤਨੀ ਤਬ ਚਿ ਕਾਰੇ ਬਿਦਾਇ ॥੩॥
jab ajaraieel basatanee tab ch kaare bidhai ||3||
ਹਵਾਲ ਮਾਲੂਮੁ ਕਰਦੰ ਪਾਕ ਅਲਾਹ ॥
havaal maaloom karadha(n) paak alaeh ||
ਬੁਗੋ ਨਾਨਕ ਅਰਦਾਸਿ ਪੇਸਿ ਦਰਵੇਸ ਬੰਦਾਹ ॥੪॥੧॥
bugo naanak aradhaas pes dharaves ba(n)dhaeh ||4||1||
ਤਿਲੰਗ ਘਰੁ ੨ ਮਹਲਾ ੫ ॥
tila(n)g ghar doojaa mahalaa panjavaa ||
Tilung House 2 Mahala 5
ਤੁਧੁ ਬਿਨੁ ਦੂਜਾ ਨਾਹੀ ਕੋਇ ॥
tudh bin dhoojaa naahee koi ||
(ਰੱਬਾ ਮੇਰਾ ਜਾਂ ਮੇਰੇ ਲਈ) ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ ॥
None other than you (Supreme).
ਤੂ ਕਰਤਾਰੁ ਕਰਹਿ ਸੋ ਹੋਇ ॥
too karataar kareh so hoi ||
ਤੂੰ ਹੀ ਕਰਤਾ ਧਰਤਾ ਹੈਂ , ਜੋ (ਤੂੰ) ਕਰਦਾ ਹੈਂ, ਓਹੀ ਹੁੰਦਾ ਹੈ (ਜਾਂ ਭਾਣਾ ਹੈ) ॥
ਜਾਂ ਫਿਰ,
ਜੋ ਤੈਨੂੰ ਕਰਤਾਰ ਕਰ ਮੰਨ ਲੈਂਦੇ ਹਨ, ਓਹੀ ਸਫਲ (ਬਖਸਿਸ਼ ਪਾਤਰ) ਹਨ।
ਜਾਂ ਫਿਰ,
ਜੋ ਤੈਨੂੰ ਕਰਤਾਰ ਕਰ ਮੰਨ ਲੈਂਦੇ ਹਨ, ਓਹੀ ਸਫਲ (ਬਖਸਿਸ਼ ਪਾਤਰ) ਹਨ।
You (the Supreme) are the architect/originator. Whatever You do, that alone happens / comes to pass.
ਤੇਰਾ ਜੋਰੁ ਤੇਰੀ ਮਨਿ ਟੇਕ ॥
teraa jor teree man Tek ||
ਤੇਰਾ (ਹੀ) ਜੋਰ/ਤਾਣ ਹੈ, (ਮੇਰੇ) ਮਨ ਨੂੰ ਤੇਰੀ ਹੀ ਟੇਕ (ਸਹਾਰਾ) ਹੈ ॥
It is Your strength; my mind finds its support in You.
ਸਦਾ ਸਦਾ ਜਪਿ ਨਾਨਕ ਏਕ ॥੧॥
sadhaa sadhaa jap naanak ek ||1||
ਹੇ ਨਾਨਕ, ਹਮੇਸ਼ਾ ਇੱਕ ਨੂੰ ਜਪ ॥
O Nanak, always recite (remember) the One.
ਸਭ ਊਪਰਿ ਪਾਰਬ੍ਰਹਮੁ ਦਾਤਾਰੁ ॥
sabh uoopar paarabraham dhaataar ||
ਸੱਭ ਉੱਪਰ ਦਾਤਾਂ ਦੇਣ ਵਾਲੇ ਪ੍ਰਭੂ ਦਾ ਹੱਥ ਹੈ ॥
The Supreme one, the Great Giver, is the ultimate provider to all.
ਤੇਰੀ ਟੇਕ ਤੇਰਾ ਆਧਾਰੁ ॥ ਰਹਾਉ ॥
teree Tek teraa aadhaar || rahaau ||
ਹੇ ਪ੍ਰਭੂ! ਤੇਰਾ ਹੀ ਆਸਰਾ ਹੈ ਅਤੇ ਤੂੰ ਹੀ ਅਸਲ ਸਹਾਰਾ ਹੈਂ ॥
You are my support; You are my base. ||Pause||