ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੭੨੫
Sri Guru Granth Sahib Ji, Ang 725 — line-by-line, GurMatt-based meanings (9 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਆਪੇ ਜਾਣੈ ਕਰੇ ਆਪਿ ਜਿਨਿ ਵਾੜੀ ਹੈ ਲਾਈ ॥੧॥
aape jaanai kare aap jin vaaRee hai laiee ||1||
ਰਾਇਸਾ ਪਿਆਰੇ ਕਾ ਰਾਇਸਾ ਜਿਤੁ ਸਦਾ ਸੁਖੁ ਹੋਈ ॥ ਰਹਾਉ ॥
raisaa piaare kaa raisaa jit sadhaa sukh hoiee || rahaau ||
ਜਿਨਿ ਰੰਗਿ ਕੰਤੁ ਨ ਰਾਵਿਆ ਸਾ ਪਛੋ ਰੇ ਤਾਣੀ ॥
jin ra(n)g ka(n)t na raaviaa saa pachho re taanee ||
ਹਾਥ ਪਛੋੜੈ ਸਿਰੁ ਧੁਣੈ ਜਬ ਰੈਣਿ ਵਿਹਾਣੀ ॥੨॥
haath pachhoRai sir dhunai jab rain vihaanee ||2||
ਪਛੋਤਾਵਾ ਨਾ ਮਿਲੈ ਜਬ ਚੂਕੈਗੀ ਸਾਰੀ ॥
pachhotaavaa naa milai jab chookaigee saaree ||
ਤਾ ਫਿਰਿ ਪਿਆਰਾ ਰਾਵੀਐ ਜਬ ਆਵੈਗੀ ਵਾਰੀ ॥੩॥
taa fir piaaraa raaveeaai jab aavaigee vaaree ||3||
ਕੰਤੁ ਲੀਆ ਸੋਹਾਗਣੀ ਮੈ ਤੇ ਵਧਵੀ ਏਹ ॥
ka(n)t leeaa sohaaganee mai te vadhavee eh ||
ਸੇ ਗੁਣ ਮੁਝੈ ਨ ਆਵਨੀ ਕੈ ਜੀ ਦੋਸੁ ਧਰੇਹ ॥੪॥
se gun mujhai na aavanee kai jee dhos dhareh ||4||
ਜਿਨੀ ਸਖੀ ਸਹੁ ਰਾਵਿਆ ਤਿਨ ਪੂਛਉਗੀ ਜਾਏ ॥
jinee sakhee sahu raaviaa tin poochhaugee jaae ||
ਪਾਇ ਲਗਉ ਬੇਨਤੀ ਕਰਉ ਲੇਉਗੀ ਪੰਥੁ ਬਤਾਏ ॥੫॥
pai lagau benatee karau leaugee pa(n)th bataae ||5||
ਹੁਕਮੁ ਪਛਾਣੈ ਨਾਨਕਾ ਭਉ ਚੰਦਨੁ ਲਾਵੈ ॥
hukam pachhaanai naanakaa bhau cha(n)dhan laavai ||
ਗੁਣ ਕਾਮਣ ਕਾਮਣਿ ਕਰੈ ਤਉ ਪਿਆਰੇ ਕਉ ਪਾਵੈ ॥੬॥
gun kaaman kaaman karai tau piaare kau paavai ||6||
ਜੋ ਦਿਲਿ ਮਿਲਿਆ ਸੁ ਮਿਲਿ ਰਹਿਆ ਮਿਲਿਆ ਕਹੀਐ ਰੇ ਸੋਈ ॥
jo dhil miliaa su mil rahiaa miliaa kaheeaai re soiee ||
ਜੇ ਬਹੁਤੇਰਾ ਲੋਚੀਐ ਬਾਤੀ ਮੇਲੁ ਨ ਹੋਈ ॥੭॥
je bahuteraa locheeaai baatee mel na hoiee ||7||
ਧਾਤੁ ਮਿਲੈ ਫੁਨਿ ਧਾਤੁ ਕਉ ਲਿਵ ਲਿਵੈ ਕਉ ਧਾਵੈ ॥
dhaat milai fun dhaat kau liv livai kau dhaavai ||
ਗੁਰ ਪਰਸਾਦੀ ਜਾਣੀਐ ਤਉ ਅਨਭਉ ਪਾਵੈ ॥੮॥
gur parasaadhee jaaneeaai tau anabhau paavai ||8||
ਪਾਨਾ ਵਾੜੀ ਹੋਇ ਘਰਿ ਖਰੁ ਸਾਰ ਨ ਜਾਣੈ ॥
paanaa vaaRee hoi ghar khar saar na jaanai ||
ਰਸੀਆ ਹੋਵੈ ਮੁਸਕ ਕਾ ਤਬ ਫੂਲੁ ਪਛਾਣੈ ॥੯॥
raseeaa hovai musak kaa tab fool pachhaanai ||9||
ਅਪਿਉ ਪੀਵੈ ਜੋ ਨਾਨਕਾ ਭ੍ਰਮੁ ਭ੍ਰਮਿ ਸਮਾਵੈ ॥
apiau peevai jo naanakaa bhram bhram samaavai ||
ਸਹਜੇ ਸਹਜੇ ਮਿਲਿ ਰਹੈ ਅਮਰਾ ਪਦੁ ਪਾਵੈ ॥੧੦॥੧॥
sahaje sahaje mil rahai amaraa padh paavai ||10||1||
ਤਿਲੰਗ ਮਹਲਾ ੪ ॥
tila(n)g mahalaa chauthhaa ||
Tilung Mehla 4
ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ ॥
har keeaa kathaa kahaaneeaa gur meet sunaieeaa ||
ਮੇਰੇ ਮੀਤ* ਨੇ ਮੈਂਨੂੰ ਪ੍ਰਾਣ ਦਾਤੇ ਰੱਬ ਦੀ ਸਿਫ਼ਤ ਸਲਾਹ ਸੁਣਾਈ ਹੈ
*(ਹਿਰਦੇ ਚ ਜਾਗਰਤ ਸਤਿਗੁਰ ਵਾਲੇ ਗੁਰੂ ਨੇ ਗੁਰਭਾਈ ਰੂਪ ਚ)
*(ਹਿਰਦੇ ਚ ਜਾਗਰਤ ਸਤਿਗੁਰ ਵਾਲੇ ਗੁਰੂ ਨੇ ਗੁਰਭਾਈ ਰੂਪ ਚ)
My friend, the Gur (Divine), has recited to me the discourses and stories of the Divine Name.
ਬਲਿਹਾਰੀ ਗੁਰ ਆਪਣੇ ਗੁਰ ਕਉ ਬਲਿ ਜਾਈਆ ॥੧॥
balihaaree gur aapane gur kau bal jaieeaa ||1||
ਮੈਂ ਅਪਣੇ ਗੁਰ ਤੋਂ ਬਾਰ ਬਾਰ ਬਲਿਹਾਰ ਜਾਂਦਾ ਹਾਂ॥
(ਗੁਰ = ਗੁਪਤੋਂ (ਭੇਦ ਹਟਾ) ਪ੍ਰਗਟ ਹੋਈਆ ਅਕਾਲੀ ਸਤਿਗੁਰ ਸਬਦੁ)
(ਗੁਰ = ਗੁਪਤੋਂ (ਭੇਦ ਹਟਾ) ਪ੍ਰਗਟ ਹੋਈਆ ਅਕਾਲੀ ਸਤਿਗੁਰ ਸਬਦੁ)
I am a sacrifice to my Master, the God; I completely devote and sacrifice myself unto the Divine.
ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ ॥ ਰਹਾਉ ॥
aai mil gursikh aai mil too mere guroo ke piaare || rahaau ||
ਏਦਾਂ ਹੀ ਹੈ ਗੁਰੂ ਪਿਆਰਿਓ, ਆ ਕੇ ਤੁਸੀਂ ਵੀਂ ਗੁਰ ਦੀ ਸਿਖ (ਵਿਚਾਰ) ਲੈ ਲਵੋ (ਅਤੇ ਅਪਣਾ ਜੀਵਨ ਸਫਲ ਕਰੋ)।
O beloved Gursikh of my Guru! Come and meet me; come and bless me with your presence.
ਹਰਿ ਕੇ ਗੁਣ ਹਰਿ ਭਾਵਦੇ ਸੇ ਗੁਰੂ ਤੇ ਪਾਏ ॥
har ke gun har bhaavadhe se guroo te paae ||
ਕਿਉਂਕਿ ਜੋ ਗੁਣ/ਹੁਕਮ ਗੁਰੂ ਵੱਲੋਂ ਦਿੱਤੀ ਗਈ ਗੁਰ ਸਿਖ ਚ ਤੁਹਾਨੁੰ ਮਿਲੀ ਹੈ, ਓਹ ਹਰਿ ਗੁਣ/ਹੁਕਮ/ਸੇਵਾ ਹੀ ਦਾਤੇ ਨੂੰ ਅੱਛੀ ਲੱਗਦੀ ਹੈ।।
Because the virtues/command you have received through the true guidance of the Guru (teacher) are the very qualities, principles, and service that are pleasing to the Divine.
ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮਿ ਘੁਮਿ ਜਾਏ ॥੨॥
jin gur kaa bhaanaa ma(n)niaa tin ghum ghum jaae ||2||
ਜੋ ਗੁਰ ਸਿਖ ਵਿੱਚ ਰਹਿਣਾ ਹੀ ਭਾਣਾ ਮੰਨਿਆ ਹੈ, ਉਹਨਾਂ ਤੋਂ ਵਾਰੇ ਜਾਂਦਾ ਹਾਂ /ਜਾਣਾ ਚਾਹੀਦਾ ਹੈ।।
ਜਿਨ ਸਤਿਗੁਰੁ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ ॥
jin satigur piaaraa dhekhiaa tin kau hau vaaree ||
ਜਿਨਾਂ ਪਿਆਰਾ ਸਤਿਗੁਰ ਪਿਆਰਾ (ਸਬਦੁ) ਸਤਿ ਕਰ ਕੇ ਦੇਖ ਲਿਆ ਹੈ, ਉਹਨਾਂ ਦੇ ਮੈਂ ਵਾਰੇ ਜਾਂਦਾ ਹਾਂ ॥
ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ॥੩॥
jin gur kee keetee chaakaree tin sadh balihaaree ||3||
ਜਿਨਾਂ ਸਤਿਗੁਰ ਹੁਕਮ ਮੰਨ ਸੇਵਾ ਕੀਤੀ ਹੈ, ਉਹਨਾਂ ਦੇ ਸਦਾ ਬਲਿਹਾਰ ਜਾਂਦਾ ਹਾਂ।।
ਹਰਿ ਹਰਿ ਤੇਰਾ ਨਾਮੁ ਹੈ ਦੁਖ ਮੇਟਣਹਾਰਾ ॥
har har teraa naam hai dhukh meTanahaaraa ||
ਤੇਰਾ ਸਤਿਨਾਮੁ ਹਰ ਇਕ ਜਗ੍ਹਾ ਮੋਜੂਦ, ਜਿਨੂੰ ਜਪਣਾ ਅਤੇ ਦਰਸ਼ਨ ਵਿਚਾਰ ਨਾਲ ਕੋਈ ਦੁੱਖ ਨਹੀਂ ਰਹਿੰਦਾ।।
ਗੁਰ ਸੇਵਾ ਤੇ ਪਾਈਐ ਗੁਰਮੁਖਿ ਨਿਸਤਾਰਾ ॥੪॥
gur sevaa te paieeaai gurmukh nisataaraa ||4||
ਜੋ ਹਰਿ ਨਾਮੁ ਧਿਆਇਦੇ ਤੇ ਜਨ ਪਰਵਾਨਾ ॥
jo har naam dhiaaidhe te jan paravaanaa ||
ਤਿਨ ਵਿਟਹੁ ਨਾਨਕੁ ਵਾਰਿਆ ਸਦਾ ਸਦਾ ਕੁਰਬਾਨਾ ॥੫॥
tin viTahu naanak vaariaa sadhaa sadhaa kurabaanaa ||5||
ਸਾ ਹਰਿ ਤੇਰੀ ਉਸਤਤਿ ਹੈ ਜੋ ਹਰਿ ਪ੍ਰਭ ਭਾਵੈ ॥
saa har teree usatat hai jo har prabh bhaavai ||
ਜੋ ਗੁਰਮੁਖਿ ਪਿਆਰਾ ਸੇਵਦੇ ਤਿਨ ਹਰਿ ਫਲੁ ਪਾਵੈ ॥੬॥
jo gurmukh piaaraa sevadhe tin har fal paavai ||6||
ਜਿਨਾ ਹਰਿ ਸੇਤੀ ਪਿਰਹੜੀ ਤਿਨਾ ਜੀਅ ਪ੍ਰਭ ਨਾਲੇ ॥
jinaa har setee pirahaRee tinaa jeea prabh naale ||
ਓਇ ਜਪਿ ਜਪਿ ਪਿਆਰਾ ਜੀਵਦੇ ਹਰਿ ਨਾਮੁ ਸਮਾਲੇ ॥੭॥
oi jap jap piaaraa jeevadhe har naam samaale ||7||
ਜਿਨ ਗੁਰਮੁਖਿ ਪਿਆਰਾ ਸੇਵਿਆ ਤਿਨ ਕਉ ਘੁਮਿ ਜਾਇਆ ॥
jin gurmukh piaaraa seviaa tin kau ghum jaiaa ||
ਓਇ ਆਪਿ ਛੁਟੇ ਪਰਵਾਰ ਸਿਉ ਸਭੁ ਜਗਤੁ ਛਡਾਇਆ ॥੮॥
oi aap chhuTe paravaar siau sabh jagat chhaddaiaa ||8||
ਗੁਰਿ ਪਿਆਰੈ ਹਰਿ ਸੇਵਿਆ ਗੁਰੁ ਧੰਨੁ ਗੁਰੁ ਧੰਨੋ ॥
gur piaarai har seviaa gur dha(n)n gur dha(n)no ||
ਗੁਰਿ ਹਰਿ ਮਾਰਗੁ ਦਸਿਆ ਗੁਰ ਪੁੰਨੁ ਵਡ ਪੁੰਨੋ ॥੯॥
gur har maarag dhasiaa gur pu(n)n vadd pu(n)no ||9||