ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੭੨੬
Sri Guru Granth Sahib Ji, Ang 726 — line-by-line, GurMatt-based meanings (38 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਜੋ ਗੁਰਸਿਖ ਗੁਰੁ ਸੇਵਦੇ ਸੇ ਪੁੰਨ ਪਰਾਣੀ ॥
jo gursikh gur sevadhe se pu(n)n paraanee ||
ਜਿਹੜੇ ਗੁਰਸਿੱਖ ਗੁਰ (ਨਾਮ) ਦਾ ਸਿਮਰਨ ਕਰਦੇ ਹਨ, ਉਹ ਬਹੁਤ ਭਾਗਾਂ ਵਾਲੇ ਹਨ ॥
Those Gursikhs who meditate on the Lord's Name are highly fortunate and blessed.
ਜਨੁ ਨਾਨਕੁ ਤਿਨ ਕਉ ਵਾਰਿਆ ਸਦਾ ਸਦਾ ਕੁਰਬਾਣੀ ॥੧੦॥
jan naanak tin kau vaariaa sadhaa sadhaa kurabaanee ||10||
ਦਾਸ ਨਾਨਕ ਨਾਮ ਜਪਣ ਵਾਲੇ ਗੁਰਮੁੱਖਾਂ ਤੋਂ ਹਮੇਸ਼ਾ ਸਦਕੇ ਜਾਂਦਾ ਹੈ ॥
Servant Nanak always sacrifices himself to those Gurmukhs who meditate on the Divine Name.
ਗੁਰਮੁਖਿ ਸਖੀ ਸਹੇਲੀਆ ਸੇ ਆਪਿ ਹਰਿ ਭਾਈਆ ॥
gurmukh sakhee saheleeaa se aap har bhaieeaa ||
ਗੁਰ ਦੀ ਸਰਨ ਪੈ ਕੇ ਸਤਸੰਗੀ ਸਖੀਆਂ-ਸਹੇਲੀਆਂ (ਜੀਵ-ਇਸਤਰੀਆਂ) ਕਰਤਾਰ ਨੂੰ ਚੰਗੀਆਂ ਲੱਗਦੀਆਂ (ਭਾਉਂਦੀਆਂ) ਹਨ ॥
By seeking the Divine's shelter, the companions of the holy congregation become pleasing to the Lord.
ਹਰਿ ਦਰਗਹ ਪੈਨਾਈਆ ਹਰਿ ਆਪਿ ਗਲਿ ਲਾਈਆ ॥੧੧॥
har dharageh painaieeaa har aap gal laieeaa ||11||
ਹਰੀ ਦੀ ਹਜ਼ੂਰੀ ਉਹਨਾਂ ਗੁਰਮੁਖ ਸਖੀਆਂ ਨੂੰ ਆਦਰ ਦਿੰਦਿਆਂ ਹਰੀ ਆਪ ਉਹਨਾਂ ਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ (ਭਾਵ ਆਪਣੇ ਵਿੱਚ ਅਭੇਦ ਕਰ ਲੈਂਦਾ ਹੈ) ॥
Robed in celestial honor within the Divine Court, the Lord enfolds them in His eternal embrace, merging them into His own Light.
ਜੋ ਗੁਰਮੁਖਿ ਨਾਮੁ ਧਿਆਇਦੇ ਤਿਨ ਦਰਸਨੁ ਦੀਜੈ ॥
jo gurmukh naam dhiaaidhe tin dharasan dheejai ||
ਜੋ ਗੁਰਸਿੱਖ ਨਾਮ ਧਿਆਉਂਦੇ ਹਨ (ਨਾਮ ਜਪਦੇ ਹਨ), ਪ੍ਰਭੂ ਉਹਨਾਂ ਨੂੰ ਨਾਮ ਦੀ ਸੋਝੀ ਕਰਾ ਦਿੰਦਾ ਹੈ ॥
Those Gursikhs who meditate on the Divine Name (chant the Name)—the Lord blesses them with the deep realization and understanding of the Name.
ਹਮ ਤਿਨ ਕੇ ਚਰਣ ਪਖਾਲਦੇ ਧੂੜਿ ਘੋਲਿ ਘੋਲਿ ਪੀਜੈ ॥੧੨॥
ham tin ke charan pakhaaladhe dhooR ghol ghol peejai ||12||
ਮੈਂ ਉਨ੍ਹਾਂ (ਨਾਮ ਜਪਣ ਵਾਲੇ) ਗੁਰਮੁਖਾਂ ਦੇ ਚਰਨ ਧੋਵਾਂ (ਸੇਵਾ ਕਰਾਂ), ਅਤੇ ਉਨ੍ਹਾਂ ਦੇ ਚਰਨਾਂ ਦੀ ਪਵਿੱਤਰ ਧੂੜ ਨੂੰ ਘੋਲ-ਘੋਲ ਕੇ ਪੀਵਾਂ (ਭਾਵ ਉਨ੍ਹਾਂ ਦਾ ਸਤਿਕਾਰ ਕਰਾਂ) ॥
May I wash the feet of those Name-meditating Gurmukhs (perform their service), and drink in the sacred dust of their feet (meaning, pay them my utmost respect).
ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ ॥
paan supaaree khaateeaa mukh beeReeaa laieeaa ||
ਜਿਹੜੀਆਂ ਮਨਮੁਖ ਜੀਵ-ਇਸਤਰੀਆਂ ਕੇਵਲ ਦੁਨਿਆਵੀ ਭੋਗਾਂ-ਵਿਲਾਸਾਂ ਵਿੱਚ ਮਸਤ ਰਹਿ ਕੇ ਪਾਨ ਸੁਪਾਰੀ ਖਾਂਦੀਆਂ ਹਨ ਅਤੇ ਮੂੰਹ ਵਿੱਚ ਬੀੜੇ ਲਾਂਦੀਆਂ ਹਨ (ਭਾਵ ਜੋ ਸਿਰਫ਼ ਸਰੀਰਕ ਸ਼ਿੰਗਾਰਾਂ ਅਤੇ ਦੁਨਿਆਵੀ ਰਸਾਂ-ਕਸਾਂ ਵਿੱਚ ਹੀ ਡੁੱਬੀਆਂ ਰਹਿੰਦੀਆਂ ਹਨ) ॥
Those self-willed who remain engrossed only in worldly pleasures, chewing betel nuts and placing betel-leaf rolls into their mouths (meaning, those who stay entirely immersed in physical adornments and mundane sensory pleasures).
ਹਰਿ ਹਰਿ ਕਦੇ ਨ ਚੇਤਿਓ ਜਮਿ ਪਕੜਿ ਚਲਾਈਆ ॥੧੩॥
har har kadhe na chetio jam pakaR chalaieeaa ||13||
ਜਿਨ੍ਹਾਂ ਨੇ (ਦੁਨਿਆਵੀ ਰਸਾਂ ਵਿੱਚ ਫਸ ਕੇ) ਕਰਤਾਰ ਦੇ ਨਾਮ ਨੂੰ ਕਦੇ ਵੀ ਹਿਰਦੇ ਵਿੱਚ ਯਾਦ ਨਹੀਂ ਕੀਤਾ, ਅੰਤ ਵੇਲੇ ਜਮਰਾਜ ਉਨ੍ਹਾਂ ਨੂੰ ਫੜ ਕੇ ਅੱਗੇ ਤੋਰ ਲੈਂਦਾ ਹੈ ॥
Those who (becoming trapped in worldly pleasures) never contemplated the Divine Name within their hearts—at the final moment, the 'Messenger of Death' seizes them and drives them away.
ਜਿਨ ਹਰਿ ਨਾਮਾ ਹਰਿ ਚੇਤਿਆ ਹਿਰਦੈ ਉਰਿ ਧਾਰੇ ॥ ਤਿਨ ਜਮੁ ਨੇੜਿ ਨ ਆਵਈ ਗੁਰਸਿਖ ਗੁਰ ਪਿਆਰੇ ॥੧੪॥
jin har naamaa har chetiaa hiradhai ur dhaare || tin jam neR na aaviee gursikh gur piaare ||14||
ਜਿਹੜੇ ਗੁਰਸਿੱਖਾਂ ਨੇ ਸਤਿਗੁਰ ਦੇ ਨਾਮ ਨੂੰ ਹਿਰਦੇ ਵਿੱਚ ਵਸਾਇਆ ਹੈ ਅਤੇ ਆਪਣੇ ਮਨ (ਉਰ) ਵਿੱਚ ਧਾਰਨ ਕੀਤਾ ਹੈ, ਜਮਰਾਜ ਉਹਨਾਂ ਪ੍ਰਭੂ ਦੇ ਪਿਆਰਿਆ ਦੇ ਨੇੜੇ ਵੀ ਨਹੀਂ ਢੁਕਦਾ ॥
Those Gursikhs who have enshrined the True Guru's Name within their hearts and embraced it within their minds (inner self)—the Messenger of Death does not even draw near those beloveds of the Lord.
ਹਰਿ ਕਾ ਨਾਮੁ ਨਿਧਾਨੁ ਹੈ ਕੋਈ ਗੁਰਮੁਖਿ ਜਾਣੈ ॥
har kaa naam nidhaan hai koiee gurmukh jaanai ||
ਪ੍ਰਭੂ ਦਾ ਨਾਮ ਉਹ ਖਜਾਨਾ ਹੈ ਜਿਸ ਦਾ ਭੇਦ ਓਹੀ ਸਮਝ ਸਕਦਾ ਹੈ ਜੋ ਕਿ ਕਰਤਾਰ ਦੇ ਸਨਮੁੱਖ ਹੋ ਜਾਵੇ (ਜਿਸ ਨੂੰ ਨਾਮ ਦੀ ਸੋਝੀ ਹੋ ਜਾਵੇ) ॥
The Word (Name of the Lord) is that treasure whose secret can only be understood by one who turns toward the Creator (one who attains the understanding of the Divine Name).
ਨਾਨਕ ਜਿਨ ਸਤਿਗੁਰੁ ਭੇਟਿਆ ਰੰਗਿ ਰਲੀਆ ਮਾਣੈ ॥੧੫॥
naanak jin satigur bheTiaa ra(n)g raleeaa maanai ||15||
ਹੇ ਨਾਨਕ! ਜਿਨ੍ਹਾਂ ਨੂੰ ਪੂਰਨ ਸੱਚ ਦੀ ਸੋਝੀ ਹੋ ਜਾਵੇ (ਸਤਿਗੁਰ ਮਿਲ ਜਾਵੇ), ਉਹ ਉਸ ਪ੍ਰਭੂ ਦੇ ਪ੍ਰੇਮ ਵਿੱਚ ਲੀਨ ਹੋ ਕੇ ਮਾਇਆ ਦੇ ਬੰਧਨਾਂ ਤੋਂ ਛੁੱਟ ਕੇ ਕਰਤੇ ਦੇ ਹੁਕਮ ਵਿੱਚ ਜੀਵਨ ਦਾ ਸੱਚਾ ਅਤੇ ਸਦੀਵੀ ਸੁੱਖ ਮਾਣਦੇ ਹਨ ॥
O Nanak! Those who attain the realization of the Eternal Truth, merge into the love of that Lord, become liberated from the shackles of Maya (worldly illusion), and enjoy the true and eternal peace of life in accordance with the Divine Will.
ਸਤਿਗੁਰੁ ਦਾਤਾ ਆਖੀਐ ਤੁਸਿ ਕਰੇ ਪਸਾਓ ॥
satigur dhaataa aakheeaai tus kare pasaao ||
ਸਤਿਗੁਰ (ਸਦੀਵੀਂ ਸੱਚ) ਹੀ ਸਭ ਤੋਂ ਵੱਡਾ ਦਾਤਾ ਹੈ ਜੋ ਪ੍ਰਸੰਨ ਹੋ ਕੇ ਆਪਣੀ ਮਿਹਰ ਜੀਵ 'ਤੇ ਕਰਦਾ ਹੈ ਅਤੇ ਉਸ ਨੂੰ ਆਪਣੇ ਨਾਲ ਜੋੜ ਲੈਂਦਾ ਹੈ ॥
The Eternal Truth alone is the greatest Giver, who, being pleased, bestows His Grace upon the mortal and unites them with Himself.
ਹਉ ਗੁਰ ਵਿਟਹੁ ਸਦ ਵਾਰਿਆ ਜਿਨਿ ਦਿਤੜਾ ਨਾਓ ॥੧੬॥
hau gur viTahu sadh vaariaa jin dhitaRaa naao ||16||
ਮੈਂ ਅਜਿਹੇ ਸਤਿਗੁਰ ਤੋਂ ਹਮੇਸ਼ਾ ਬਲਿਹਾਰ ਜਾਂਦਾ ਹਾਂ, ਜਿਸ ਨੇ ਮੇਰੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸਾ ਦਿੱਤਾ ਹੈ
I am forever a sacrifice to the Master, who has blessed me with the Divine Name.
ਸੋ ਧੰਨੁ ਗੁਰੂ ਸਾਬਾਸਿ ਹੈ ਹਰਿ ਦੇਇ ਸਨੇਹਾ ॥
so dha(n)n guroo saabaas hai har dhei sanehaa ||
ਉਹ ਗੁਰੂ ਵੀ ਧੰਨ ਹੈ ਅਤੇ ਉਸ ਨੂੰ ਸ਼ਾਬਾਸ਼ ਹੈ ਜੋ ਹਰੀ ਪ੍ਰਭੂ ਦੇ ਨਾਮ ਦਾ ਸੁਨੇਹਾ ਸੁਣਾਉਂਦਾ ਹੈ ॥
Blessed and acclaimed is that Guru (guide), who delivers the Lord's message.
ਹਉ ਵੇਖਿ ਵੇਖਿ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ ॥੧੭॥
hau vekh vekh guroo vigasiaa gur satigur dhehaa ||17||
ਮੈਂ ਉਸ ਸੱਚੇ ਗੁਰੂ ਦੇ ਪਵਿੱਤਰ ਦੀਦਾਰ ਕਰਕੇ ਬਹੁਤ ਖੁਸ਼ ਹਾਂ ਜਿਸ ਨੇ ਮੈਨੂੰ ਸੱਚੇ ਪ੍ਰਭੂ ਦੀ ਖੋਜ ਦਾ ਰਾਹ ਦੱਸਿਆ ॥
I am immensely joyful by having the blessed vision of that true guru (guide), who has shown me the path to seeking the True Lord.
ਗੁਰ ਰਸਨਾ ਅੰਮ੍ਰਿਤੁ ਬੋਲਦੀ ਹਰਿ ਨਾਮਿ ਸੁਹਾਵੀ ॥
gur rasanaa a(n)mrit boladhee har naam suhaavee ||
ਹੁਣ ਮੇਰੀ ਜੀਭ ਪ੍ਰਭੂ (ਗੁਰ) ਦੇ ਨਾਮ ਸਿਮਰਨ ਵਿੱਚ ਲਗਦੀ ਹੈ ਅਤੇ ਇਸ ਤੋਂ ਨਾਮ ਦੀ ਸਿਫਤ ਚੰਗੀ ਲਗਦੀ ਹੈ ॥
Now my tongue is attuned to the contemplation of the Lord's Name, and singing His praises feels truly beautiful and sweet.
ਜਿਨ ਸੁਣਿ ਸਿਖਾ ਗੁਰੁ ਮੰਨਿਆ ਤਿਨਾ ਭੁਖ ਸਭ ਜਾਵੀ ॥੧੮॥
jin sun sikhaa gur ma(n)niaa tinaa bhukh sabh jaavee ||18||
ਜਿਨ੍ਹਾਂ ਸਿੱਖਾਂ ਨੂੰ ਕਰਤਾਰ (ਗੁਰੁ) ਦੇ ਨਾਮ ਦੀ ਸੋਝੀ ਹੋ ਗਈ ਅਤੇ ਉਹਨਾਂ ਹੁਕਮ ਮੰਨ ਲਿਆ ਹੈ ਉਹਨਾਂ ਦੀਆਂ ਸੱਭ ਭੁੱਖਾਂ (ਗੁਰਪ੍ਰਸਾਦਿ ਸਦਕਾ) ਮਿਟ ਗਈਆਂ ਹਨ ॥
Those seekers blessed with the secret of Naam live in harmony with the Divine Will; by Grace, all their worldly hungers vanish forever.
ਹਰਿ ਕਾ ਮਾਰਗੁ ਆਖੀਐ ਕਹੁ ਕਿਤੁ ਬਿਧਿ ਜਾਈਐ ॥
har kaa maarag aakheeaai kahu kit bidh jaieeaai ||
ਕਿਸ ਨੂੰ ਹਰਿ (ਪ੍ਰਭੂ) ਦਾ ਮਾਰਗ ਕਹੀਏ? ਦੱਸੋ ਕਿਸ ਤਰੀਕੇ ਰਾਹੀਂ ਇਸ ਮਾਰਗ ਉੱਪਰ ਚੱਲੀਏ?
What is said to be the path to the Lord? Tell me, by what means or method can we walk upon this path?
ਹਰਿ ਹਰਿ ਤੇਰਾ ਨਾਮੁ ਹੈ ਹਰਿ ਖਰਚੁ ਲੈ ਜਾਈਐ ॥੧੯॥
har har teraa naam hai har kharach lai jaieeaai ||19||
ਤੇਰਾ ਨਾਮ ਹੀ ਅਸਲ ਮੁਕਤੀ ਦਾ ਪਵਿੱਤਰ ਰਸਤਾ ਹੈ , ਅਤੇ ਇਸ ਯਾਤਰਾ 'ਤੇ ਨਾਮ ਦੀ ਪੂੰਜੀ (ਖ਼ਰਚ) ਪੱਲੇ ਬੰਨ੍ਹ ਕੇ ਹੀ ਅੱਗੇ ਵਧਿਆ ਜਾ ਸਕਦਾ ਹੈ ॥
Your Name alone is the sacred path to true liberation, and one can only move forward on this journey by gathering and carrying the capital (wealth) of Your Name as sustenance.
ਜਿਨ ਗੁਰਮੁਖਿ ਹਰਿ ਆਰਾਧਿਆ ਸੇ ਸਾਹ ਵਡ ਦਾਣੇ ॥
jin gurmukh har aaraadhiaa se saeh vadd dhaane ||
ਜਿਨ੍ਹਾਂ ਨੇ ਹਰੀ ਦਾ ਨਾਮ ਧਿਆਇਆ ਹੈ, ਉਹ ਸੰਸਾਰ ਦੀ ਮਾਇਆਵੀ ਭਟਕਣਾ ਤੋਂ ਮੁਕਤ ਹੋ ਕੇ ਸੱਚੇ ਸ਼ਾਹ ਅਤੇ ਪ੍ਰਭੂ ਨੂੰ ਪਰਵਾਨ ਹੋ ਜਾਂਦੇ ਹਨ ॥
Those who have contemplated the Lord's Name become liberated from the worldly illusions and wanderings, transforming into true sovereigns who are accepted and approved by the Divine.
ਹਉ ਸਤਿਗੁਰ ਕਉ ਸਦ ਵਾਰਿਆ ਗੁਰ ਬਚਨਿ ਸਮਾਣੇ ॥੨੦॥
hau satigur kau sadh vaariaa gur bachan samaane ||20||
ਮੈਂ ਅਜਿਹੇ ਸੱਚੇ ਸਤਿਗੁਰ (ਪ੍ਰਭੂ) ਤੋਂ ਹਮੇਸ਼ਾ ਬਲਿਹਾਰ ਜਾਂਦਾ ਹਾਂ, ਜਿਸ ਦੇ ਪਵਿੱਤਰ ਬਚਨਾਂ (ਨਾਮ/ਸ਼ਬਦ) ਵਿੱਚ ਮੇਰਾ ਆਪਾ ਲੀਨ ਹੋ ਗਿਆ ਹੈ ॥
I am forever a sacrifice to such the True Lord, in whose sacred words (Naam/Shabad) my ego and self have completely merged.
ਤੂ ਠਾਕੁਰੁ ਤੂ ਸਾਹਿਬੋ ਤੂਹੈ ਮੇਰਾ ਮੀਰਾ ॥
too Thaakur too saahibo toohai meraa meeraa ||
ਹੇ ਪ੍ਰਭੂ! ਤੂੰ ਹੀ ਮੇਰਾ ਠਾਕੁਰ, ਸਾਹਿਬ ਅਤੇ ਸੱਚਾ ਪਾਤਸ਼ਾਹ ਹੈਂ ॥
You are the Master, my Lord and Master; You alone are my Ruler and King.
ਤੁਧੁ ਭਾਵੈ ਤੇਰੀ ਬੰਦਗੀ ਤੂ ਗੁਣੀ ਗਹੀਰਾ ॥੨੧॥
tudh bhaavai teree ba(n)dhagee too gunee gaheeraa ||21||
ਜੇ ਤੇਰੀ ਮਿਹਰ ਹੋਵੇ, ਤਾਂ ਹੀ ਤੇਰੀ ਬੰਦਗੀ (ਸਿਮਰਨ) ਹੋ ਸਕਦੀ ਹੈ, ਕਿਉਂਕਿ ਤੂੰ ਗੁਣਾਂ ਦਾ ਬਹੁਤ ਵੱਡਾ ਅਤੇ ਡੂੰਘਾ ਸਮੁੰਦਰ ਹੈਂ ॥
If it pleases Your Will, then I worship and serve You; You are the profound treasure of all virtues.
ਆਪੇ ਹਰਿ ਇਕ ਰੰਗੁ ਹੈ ਆਪੇ ਬਹੁ ਰੰਗੀ ॥
aape har ik ra(n)g hai aape bahu ra(n)gee ||
ਪ੍ਰਭੂ ਆਪ ਹੀ ਇੱਕ ਰੂਪ ਹੈ ਅਤੇ ਆਪ ਹੀ ਅਨੇਕਾਂ (ਛੋਟੇ ਛੋਟੇ) ਅਸਥਾਈ ਰੂਪਾਂ ਵਿੱਚ ਸੰਸਾਰ ਵਿੱਚ ਦਿਖਾਈ ਦੇ ਰਿਹਾ ਹੈ ॥
The Lord Himself is the One, yet He Himself appears in the world in countless, transient, and microscopic forms.
ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ ॥੨੨॥੨॥
jo tis bhaavai naanakaa saiee gal cha(n)gee ||22||2||
ਹੇ ਨਾਨਕ! ਉਸ ਪ੍ਰਭੂ ਦੇ ਹੁਕਮ ਵਿੱਚ ਜੋ ਵੀ ਵਾਪਰਦਾ ਹੈ, ਸਿੱਖ ਲਈ ਉਹੀ ਸਭ ਤੋਂ ਸਹੀ ਅਤੇ ਮੰਨਣਯੋਗ ਹੈ ॥
O Nanak, whatever pleases His Will, that alone is good and beneficial.
ਤਿਲੰਗ ਮਹਲਾ ੯ ਕਾਫੀ
tila(n)g mahalaa nauvaa kaafee
Tilang Mehla 9 Kafi
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ੴ Satgur Prasad
ਚੇਤਨਾ ਹੈ ਤਉ ਚੇਤ ਲੈ ਨਿਸਿ ਦਿਨਿ ਮੈ ਪ੍ਰਾਨੀ ॥
chetanaa hai tau chet lai nis dhin mai praanee ||
ਹੇ ਮਨ! ਜੇ ਤੂੰ ਨਾਮ ਪ੍ਰਤੀ ਸੁਚੇਤ (ਸੋਝੀ) ਹੋਣਾ ਹੈ ਤਾਂ ਦਿਨ-ਰਾਤ ਪ੍ਰਭੂ ਦਾ ਸਿਮਰਨ ਕਰ ॥
O mind! If you wish to connect and align with the Divine Truth, then contemplate and meditate upon the Lord night and day.
ਛਿਨੁ ਛਿਨੁ ਅਉਧ ਬਿਹਾਤੁ ਹੈ ਫੂਟੈ ਘਟ ਜਿਉ ਪਾਨੀ ॥੧॥ ਰਹਾਉ ॥
chhin chhin aaudh bihaat hai fooTai ghaT jiau paanee ||1|| rahaau ||
ਪਲ ਪਲ ਉਮਰ ਲੰਘ ਰਹੀ ਹੈ ਜਿਵੇਂ ਤਿੜਕੇ ਹੋਏ ਭਾਂਡੇ (ਘੜੇ) ਵਿੱਚ ਹੋਲੀ ਹੋਲੀ ਪਾਣੀ ਨਿੱਕਲ ਰਿਹਾ ਹੋਵੇ ॥
Moment by fleeting moment, the sands of life slip away, just as water slowly and silently leaks from a cracked vessel.
ਹਰਿ ਗੁਨ ਕਾਹਿ ਨ ਗਾਵਹੀ ਮੂਰਖ ਅਗਿਆਨਾ ॥
har gun kaeh na gaavahee moorakh agiaanaa ||
ਹੇ ਮੂਰਖ ਅਗਿਆਨੀ! ਤੂੰ ਹਰੀ ਦੇ ਗੁਣ (ਨਾਮ) ਕਿਉਂ ਨਹੀਂ ਗਾਉਂਦਾ?
Why do you not sing the Praises of the Lord, O foolish and ignorant mortal?
ਝੂਠੈ ਲਾਲਚਿ ਲਾਗਿ ਕੈ ਨਹਿ ਮਰਨੁ ਪਛਾਨਾ ॥੧॥
jhooThai laalach laag kai neh maran pachhaanaa ||1||
ਇਹਨਾਂ ਝੂਠੇ ਲਾਲਚਾਂ (ਭਰਮ ਜਾਲ) ਵਿੱਚ ਫਸ ਕੇ ਜੀਵ ਮਰਨ ਨੂੰ ਭੁੱਲ ਜਾਂਦਾ ਹੈ ॥
Entangled in these false greeds (the web of illusions), the mortal completely forgets their own mortality.
ਅਜਹੂ ਕਛੁ ਬਿਗਰਿਓ ਨਹੀ ਜੋ ਪ੍ਰਭ ਗੁਨ ਗਾਵੈ ॥
ajahoo kachh bigario nahee jo prabh gun gaavai ||
ਹੇ ਭਾਈ! ਅਜੇ ਵੀ ਕੁਝ ਨਹੀਂ ਵਿਗੜਿਆ ਜੇਕਰ ਤੂੰ ਪ੍ਰਭੂ ਦੀ ਸਿਫ਼ਤ-ਸਲਾਹ ਸ਼ੁਰੂ ਕਰ ਦੇਵੇਂ ॥
O sibling! Even now, nothing is lost if you will only begin to contemplate and sing the praises of the Lord.
ਕਹੁ ਨਾਨਕ ਤਿਹ ਭਜਨ ਤੇ ਨਿਰਭੈ ਪਦੁ ਪਾਵੈ ॥੨॥੧॥
kahu naanak teh bhajan te nirabhai padh paavai ||2||1||
ਹੇ ਨਾਨਕ! ਨਾਮ ਸਿਮਰਨ ਸਦਕਾ ਤੂੰ ਨਿਰਭਉ ਨਾਲ ਜੁੜਕੇ ਨਿਰਭੈ ਹੋਣ ਦੀ ਪਦਵੀ ਹਾਂਸਲ ਕਰ ਲਵੇਂਗਾ ਮਾਇਆ ਜਾਲ ਤੋਂ ਮੁਕਤ ਹੋ ਕੇ ਮਨ ਦੀਆਂ ਚਿੰਤਾਵਾਂ ਅਤੇ ਡਰ ਤੋਂ ਮੁਕਤੀ ਪਾ ਲਵੇਂਗਾ ॥
O Nanak! Through the meditation of Naam, by tuning yourself to the Fearless One, you will attain the state of absolute fearlessness; liberated from the web of worldly illusions, you will find total freedom from all anxiety and dread of the mind.
ਤਿਲੰਗ ਮਹਲਾ ੯ ॥
tila(n)g mahalaa nauvaa ||
Tilang Mehla 9
ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ ॥
jaag leh re manaa jaag leh kahaa gaafal soiaa ||
ਹੇ ਮਨ! ਉੱਠ, ਆਪਣੇ ਅਸਲ ਮਨੋਰਥ ਨੂੰ ਪਛਾਣ ॥ ਤੂੰ ਮਾਇਆ ਭਰਮ ਦੀ ਨੀਂਦ ਵਿੱਚ ਬੇਪ੍ਰਵਾਹ ਹੋ ਕੇ ਸੁੱਤਾ ਪਿਆ ਹੈਂ ॥
O mind! Wake up and realize your true purpose; you are sleeping so carelessly in the deep slumber of worldly illusions.
ਜੋ ਤਨੁ ਉਪਜਿਆ ਸੰਗ ਹੀ ਸੋ ਭੀ ਸੰਗਿ ਨ ਹੋਇਆ ॥੧॥ ਰਹਾਉ ॥
jo tan upajiaa sa(n)g hee so bhee sa(n)g na hoiaa ||1|| rahaau ||
ਜਿਹੜਾ ਸਰੀਰ ਤੇਰੇ ਜਨਮ ਦੇ ਦਿਨ ਤੋਂ ਤੇਰੇ ਨਾਲ ਪੈਦਾ ਹੋਇਆ ਸੀ, ਅੰਤ ਵੇਲੇ ਉਹ ਸਰੀਰ ਵੀ ਤੇਰੇ ਨਾਲ ਨਹੀਂ ਜਾਵੇਗਾ ਫਿਰ ਤੂੰ ਦੁਨੀਆ ਦੇ ਬਾਕੀ ਝੂਠੇ ਰਿਸ਼ਤਿਆਂ ਅਤੇ ਧਨ-ਦੌਲਤ 'ਤੇ ਕਿਉਂ ਮਾਣ ਕਰਦਾ ਹੈਂ? ਰੁਕ, ਵਿਚਾਰ ॥
The very body that was born with you on the day of your birth will not accompany you in the end. Why, then, do you take pride in the world's false relationships and fleeting wealth? Pause and reflect.
ਮਾਤ ਪਿਤਾ ਸੁਤ ਬੰਧ ਜਨ ਹਿਤੁ ਜਾ ਸਿਉ ਕੀਨਾ ॥
maat pitaa sut ba(n)dh jan hit jaa siau keenaa ||
ਮਾਤਾ, ਪਿਤਾ, ਪੁੱਤਰ ਅਤੇ ਰਿਸ਼ਤੇਦਾਰ—ਜਿਨ੍ਹਾਂ ਨਾਲ ਤੂੰ ਇੰਨਾ ਮੋਹ ਪਾਇਆ ਹੈ ॥
Mother, father, children and relatives—with whom you have established such deep love and affection
ਜੀਉ ਛੂਟਿਓ ਜਬ ਦੇਹ ਤੇ ਡਾਰਿ ਅਗਨਿ ਮੈ ਦੀਨਾ ॥੧॥
jeeau chhooTio jab dheh te ddaar agan mai dheenaa ||1||
ਜਦੋਂ ਤੇਰੇ ਸਰੀਰ ਵਿੱਚੋਂ ਪ੍ਰਾਣ ਨਿਕਲ ਗਏ, ਤਾਂ ਇਹਨਾਂ ਸਾਰਿਆਂ ਨੇ ਤੈਨੂੰ ਤੁਰੰਤ ਘਰੋਂ ਬਾਹਰ ਕੱਢ ਕੇ ਸਮਸ਼ਾਨ ਘਾਟ ਵਿੱਚ ਫੂਕ ਦੇਣਾ ਹੈ। ਕੋਈ ਵੀ ਤੇਰੇ ਨਾਲ ਅੱਗੇ ਨਹੀਂ ਜਾਵੇਗਾ ॥
The very instant the breath of life departs from your body, they will immediately bear you away from the house to be consumed by the funeral fires. None will journey any further with you.