ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੭੨੭
Sri Guru Granth Sahib Ji, Ang 727 — line-by-line, GurMatt-based meanings (23 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਜੀਵਤ ਲਉ ਬਿਉਹਾਰੁ ਹੈ ਜਗ ਕਉ ਤੁਮ ਜਾਨਉ ॥
jeevat lau biauhaar hai jag kau tum jaanau ||
ਸਾਰੇ ਰਿਸ਼ਤੇ-ਨਾਤੇ, ਸਾਕ-ਸੰਬੰਧੀ ਅਤੇ ਮੋਹ-ਪਿਆਰ ਦੇ ਸਾਰੇ ਲੈਣ-ਦੇਣ ਉਦੋਂ ਤੱਕ ਹੀ ਹਨ, ਜਦੋਂ ਤੱਕ ਮਨੁੱਖ ਜਿਉਂਦਾ ਹੈ ਇਹ ਸੰਸਾਰ ਦੀ ਅਸਲੀਅਤ ਨੂੰ ਤੁਸੀਂ ਜਾਣ ਲਵੋ ॥
All relationships and worldly interactions last only as long as you are alive; you must understand the world in this way.
ਨਾਨਕ ਹਰਿ ਗੁਨ ਗਾਇ ਲੈ ਸਭ ਸੁਫਨ ਸਮਾਨਉ ॥੨॥੨॥
naanak har gun gai lai sabh sufan samaanau ||2||2||
ਹੇ ਨਾਨਕ! ਹਰੀ ਦੇ ਗੁਣ ਗਾ (ਨਾਮ ਜਪ) ਲੈ, ਇਸ ਤੋਂ ਬਿਨਾਂ ਜੋ ਦਿਖ ਰਿਹਾ ਹੈ ਇਹ ਸੱਭ ਸੁਪਨੇ ਵਾਂਗ ਹੈ (ਖਤਮ ਜੋ ਜਾਵੇਗਾ) ॥
O Nanak! Sing the praises of the Lord (meditate on the Divine Name); other than Him, everything that is visible is merely like a dream (which will ultimately vanish).
ਤਿਲੰਗ ਮਹਲਾ ੯ ॥
tila(n)g mahalaa nauvaa ||
Tilang Mahala 9
ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ॥
har jas re manaa gai lai jo sa(n)gee hai tero ||
ਹੇ ਮਨ! ਹਰੀ ਦਾ ਜਸ (ਨਾਮ) ਗਾ ਲੈ ਜਿਸ ਨੇ ਅੰਤ ਵਿੱਚ ਤੇਰੇ ਨਾਲ ਜਾਣਾ ਹੈ ॥
O mind! Sing the praises (contemplate the Name) of the Lord, for He alone shall accompany you in the very end.
ਅਉਸਰੁ ਬੀਤਿਓ ਜਾਤੁ ਹੈ ਕਹਿਓ ਮਾਨ ਲੈ ਮੇਰੋ ॥੧॥ ਰਹਾਉ ॥
aausar beetio jaat hai kahio maan lai mero ||1|| rahaau ||
ਮੇਰੀ ਗੱਲ ਮੰਨ ਕਿਉਂਕਿ ਸਮਾਂ ਲੰਘਿਆ ਜਾ ਰਿਹਾ ਹੈ ॥ ਵਕਤ ਨੂੰ ਬਰਬਾਦ ਨਾ ਕਰ ॥ ਰੁਕੋ, ਵਿਚਾਰੋ ॥
Heed my words, for time is fleeting away; waste not this precious moment. Pause, and reflect.
ਸੰਪਤਿ ਰਥ ਧਨ ਰਾਜ ਸਿਉ ਅਤਿ ਨੇਹੁ ਲਗਾਇਓ ॥
sa(n)pat rath dhan raaj siau at neh lagaio ||
ਜਾਇਦਾਦ, ਗੱਡੀਆਂ-ਵਾਹਨਾਂ, ਧਨ ਦੌਲਤ ਅਤੇ ਉੱਚੇ ਅਹੁਦਿਆਂ ਜਾਂ ਤਾਕਤ ਨਾਲ ਬਹੁਤ ਹੀ ਜ਼ਿਆਦਾ ਅੰਨ੍ਹਾ ਮੋਹ ਪਾ ਲਿਆ ਹੈ ॥
You have attached an immense, blind infatuation toward property, luxury holdings, wealth, and high status or power.
ਕਾਲ ਫਾਸ ਜਬ ਗਲਿ ਪਰੀ ਸਭ ਭਇਓ ਪਰਾਇਓ ॥੧॥
kaal faas jab gal paree sabh bhio paraio ||1||
ਜਦ ਕਾਲ ਦੀ ਫਾਹੀ (ਮੌਤ) ਦਾ ਸਮਾਂ ਆ ਗਲ ਵਿੱਚ ਪੈ ਗਿਆ ਤਾਂ ਸੱਭ ਦੁਨਿਆਵੀ ਵਸਤੂਆਂ, ਧਨ ਦੌਲਤ, ਸਾਕ ਸੰਬਧੀ, ਪਰਿਵਾਰ ਪਰਾਇਆ ਹੋ ਜਾਵੇਗਾ (ਕਿਸੇ ਨੇ ਸਾਥ ਨਹੀਂ ਦੇਣਾ) ॥
When the noose of Death arrives and falls around your neck, all worldly possessions, wealth, relatives, and family will instantly become foreign to you (no one will stand by your side).
ਜਾਨਿ ਬੂਝ ਕੈ ਬਾਵਰੇ ਤੈ ਕਾਜੁ ਬਿਗਾਰਿਓ ॥
jaan boojh kai baavare tai kaaj bigaario ||
ਇਹ ਜਾਣਦਿਆਂ ਹੋਈਆਂ ਵੀ ਕਿ ਇਹ ਸੰਸਾਰ ਨੇ ਨਾਲ ਨਹੀਂ ਜਾਣਾ, ਅਤੇ ਸੱਭ ਕੁੱਝ ਇੱਥੇ ਹੀ ਛੱਡ ਜਾਣਾ ਹੈ, ਫਿਰ ਵੀ ਨਾਮ ਨਹੀਂ ਜਪਿਆ ਅਤੇ ਕੰਮ ਵਿਗਾੜ ਲਿਆ (ਜੀਵਨ ਵਿਅਰਥ ਕਰ ਦਿੱਤਾ) ॥
Even while knowing fully well that this world will not go with you and everything must be left behind, you still did not contemplate the Divine Name—and thus, you have ruined your life's true purpose and let this existence go to waste.
ਪਾਪ ਕਰਤ ਸੁਕਚਿਓ ਨਹੀ ਨਹ ਗਰਬੁ ਨਿਵਾਰਿਓ ॥੨॥
paap karat sukachio nahee neh garab nivaario ||2||
ਸੁੱਖਾਂ, ਲੋਭ ਅਤੇ ਵਿਕਾਰਾਂ ਦੇ ਅਧੀਨ ਹੋ ਕੇ ਪਾਪ (ਮੰਦੇ ਕਰਮ) ਕਰਦਿਆਂ ਕਦੇ ਵੀ ਝਿਜਕਿਆ ਨਹੀਂ, ਯਾਨੀ ਬਿਨਾਂ ਕਿਸੇ ਸੰਕੋਚ ਦੇ ਬੁਰੇ ਕੰਮ ਕੀਤੇ ॥ ਨਾ ਹੀ ਆਪਣੇ ਮਨ ਦੇ ਅੰਦਰੋਂ ਅਹੰਕਾਰ, ਮਾਣ ਜਾਂ ਘਮੰਡ ਨੂੰ ਦੂਰ ਕੀਤਾ। ਉਹ ਸਾਰੀ ਉਮਰ ਹਉਮੈ ਦੀ ਹਸਤੀ ਵਿੱਚ ਹੀ ਜਿਉਂਦਾ ਰਿਹਾ ॥
Driven by worldly pleasures, greed, and vices, you never hesitated from evil deeds, doing so without any restraint. Nor did you ever eliminate pride, arrogance, or ego from within your mind; instead, you lived your entire life entirely bound to your self-conceit.
ਜਿਹ ਬਿਧਿ ਗੁਰ ਉਪਦੇਸਿਆ ਸੋ ਸੁਨੁ ਰੇ ਭਾਈ ॥
jeh bidh gur upadhesiaa so sun re bhaiee ||
ਜੋ ਵਿਧੀ ਜਾਂ ਜੁਗਤ (ਨਾਮ ਸਿਮਰਨ) ਸੱਚੇ ਪ੍ਰਭੂ ਨੇ ਜੀਵਨ ਸਫ਼ਲ ਕਰਨ ਲਈ ਦਿੱਤੀ ਹੈ ਉਸ ਉਪਦੇਸ਼ ਨੂੰ ਬਹੁਤ ਧਿਆਨ ਨਾਲ ਸੁਣ ਲੈ ਅਤੇ ਆਪਣੇ ਹਿਰਦੇ ਵਿੱਚ ਵਸਾ ਲੈ ॥
Listen with deep focus to the method and path (contemplation of the Name) that the True Lord has provided to make your life successful, and enshrine this teaching within your heart.
ਨਾਨਕ ਕਹਤ ਪੁਕਾਰਿ ਕੈ ਗਹੁ ਪ੍ਰਭ ਸਰਨਾਈ ॥੩॥੩॥
naanak kahat pukaar kai gahu prabh saranaiee ||3||3||
ਨਾਨਕ ਬਹੁਤ ਹੀ ਉੱਚੀ ਆਵਾਜ਼ ਵਿੱਚ, ਹੋਕਾ ਦੇ ਕੇ, ਪੁਕਾਰ-ਪੁਕਾਰ ਕੇ ਕਹਿ ਰਿਹਾ ਹੈ ਕਿ ਹੁਣ ਹੋਰ ਦੇਰ ਨਾ ਕਰ ਅਤੇ ਤੁਰੰਤ ਉਸ ਅਕਾਲ ਪੁਰਖ (ਪ੍ਰਭ) ਦੀ ਸ਼ਰਨ ਵਿੱਚ ਆ ॥
Nanak proclaims aloud, crying out with a powerful call, that you should delay no longer and come immediately into the sanctuary of the Eternal Lord.
ਤਿਲੰਗ ਬਾਣੀ ਭਗਤਾ ਕੀ ਕਬੀਰ ਜੀ
tila(n)g baanee bhagataa kee kabeer jee
Tilang Baṇī Bhagatā Kī Kabīr Jī
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ੴ ਸਤਿਗੁਰ ਪ੍ਰਸਾਦਿ
ੴ Satgur Prasad
ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥
bedh kateb ifataraa bhaiee dhil kaa fikar na jai ||
ਬੇਦਾਂ ਅਤੇ ਕਤੇਬਾਂ (ਇਬਰੈਹਿਮ ਧਰਮ ਦੀਆਂ ਕਿਤਾਬਾਂ) ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ ॥ ਕਿਉਂਕਿ ਇਹ ਪੂਰਨ ਸੱਚ ਦੀ ਗੱਲ ਨਹੀਂ ਕਰਦੇ ਇਸ ਕਰਕੇ ਇਨ੍ਹਾਂ ਨੂੰ ਪੜਿਆਂ ਦਿਲ ਦਾ ਫਿਕਰ (ਮਨ ਦੀ ਚਿੰਤਾ) ਨਹੀਂ ਜਾਂਦੇ ॥ ਪ੍ਰਭੂ ਦੀ ਪਛਾਣ ਇਹ ਗ੍ਰੰਥ ਨਹੀਂ ਕਰਵਾਉਂਦੇ ਅਤੇ ਮੌਤ ਤੋਂ ਬਾਅਦ ਦੇ ਦਾਅਵੇ ਹੀ ਕਰਦੇ ਹਨ ॥
ਇਫਤਰਾ: ਇਹ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਕਲਪਨਾ, ਬਣਾਵਟੀ ਕਹਾਣੀਆਂ, ਗੱਲ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨਾ (Exaggeration) ਜਾਂ ਆਪਣੀ ਤਰਫ਼ੋਂ ਘੜੀਆਂ ਹੋਈਆਂ ਗੱਲਾਂ ॥
ਇਫਤਰਾ: ਇਹ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਕਲਪਨਾ, ਬਣਾਵਟੀ ਕਹਾਣੀਆਂ, ਗੱਲ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨਾ (Exaggeration) ਜਾਂ ਆਪਣੀ ਤਰਫ਼ੋਂ ਘੜੀਆਂ ਹੋਈਆਂ ਗੱਲਾਂ ॥
The Vedas and the Abrahamic books abound with exaggerations, yet they fall short of revealing the Ultimate Truth. Consequently, reading them cannot erase the deep-seated anxieties of the mind, for these texts fail to grant the direct realization of the Lord.
ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ ॥੧॥
Tuk dham karaaree jau karahu haajir hajoor khudhai ||1||
ਜੇਕਰ ਤੁਸੀਂ ਆਪਣੇ ਮਨ ਨੂੰ ਇੱਕ ਪਲ ਲਈ ਵੀ ਪੂਰੀ ਤਰ੍ਹਾਂ ਟਿਕਾ ਲਵੋ, ਨਾਮ ਨਾਲ ਜੋੜਕੇ ਸਥਿਰ ਜਾਂ ਸ਼ਾਂਤ ਕਰ ਲਵੋ, ਤਾਂ ਉਹ ਮਾਲਕ (ਖੁਦਾਇ) ਤੁਹਾਨੂੰ ਕਿਸੇ ਦੂਰ ਆਕਾਸ਼ ਜਾਂ ਮੌਤ ਤੋਂ ਬਾਅਦ ਦੀਆਂ ਕਹਾਣੀਆਂ ਵਿੱਚ ਨਹੀਂ, ਬਲਕਿ ਬਿਲਕੁਲ ਆਪਣੇ ਸੰਗ ਪ੍ਰਤੱਖ ਦਿਖਾਈ ਦੇਵੇਗਾ ॥
If you can completely steady your mind even for a single moment, stabilizing and calming it by tuning into the Divine Name, then that Master (God) will not be found in some distant sky or in stories of the afterlife, but will appear directly and palpably right by your side.
ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥
ba(n)dhe khoj dhil har roj naa fir paresaanee maeh ||
ਹੇ ਇਨਸਾਨ! ਤੂੰ ਬਾਹਰ ਭਟਕਣ ਦੀ ਬਜਾਏ ਹਰ ਰੋਜ਼ ਆਪਣੇ ਖੁਦ ਦੇ ਹਿਰਦੇ ਅਤੇ ਮਨ ਦੀ ਤਲਾਸ਼ ਕਰ। ਜੇਕਰ ਤੂੰ ਆਪਣੇ ਅੰਦਰ ਰੋਜ਼ ਖੋਜ ਕਰੇਂਗਾ (ਨਾਮ ਨਾਲ ਜੁੜੇਂਗਾ), ਤਾਂ ਤੂੰ ਕਦੇ ਵੀ ਮਾਨਸਿਕ ਭਟਕਣਾ, ਚਿੰਤਾ, ਦੁੱਖ ਜਾਂ ਪਰੇਸ਼ਾਨੀ ਵਿੱਚ ਨਹੀਂ ਭਟਕੇਂਗਾ ॥
Instead of wandering outward, search your own heart and mind every single day. If you examine your inner self daily (and connect with the Divine Name), you will never wander in mental distraction, anxiety, pain, or distress.
ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥੧॥ ਰਹਾਉ ॥
eeh ju dhuneeaa sihar melaa dhasatageeree naeh ||1|| rahaau ||
ਇਹ ਜੋ ਦੁਨੀਆ ਸਾਨੂੰ ਦਿਖਾਈ ਦੇ ਰਹੀ ਹੈ, ਇਹ ਅਸਲ ਵਿੱਚ ਜਾਦੂ ਜਾਂ ਤਮਾਸ਼ੇ ਦਾ ਇੱਕ ਮੇਲਾ ਹੈ ॥ ਜਿਵੇਂ ਜਾਦੂਗਰ ਖੇਡ ਦਿਖਾ ਕੇ ਸਭ ਕੁਝ ਗਾਇਬ ਕਰ ਦਿੰਦਾ ਹੈ, ਉਸੇ ਤਰ੍ਹਾਂ ਇਹ ਸੰਸਾਰ ਵੀ ਇੱਕ ਅਸਥਾਈ ਛਲ ਹੈ ॥ ਇਸ ਮੇਲੇ ਵਿੱਚ ਕੋਈ ਵੀ ਚੀਜ਼ ਜਾਂ ਕੋਈ ਵੀ ਮਨੁੱਖ ਅੰਤ ਵੇਲੇ ਤੁਹਾਡਾ ਹੱਥ ਫੜਨ ਵਾਲਾ ਨਹੀਂ ਹੈ ॥ ਰੁਕੋ, ਵਿਚਾਰੋ ॥
ਸਿਹਰੁ - ਫ਼ਾਰਸੀ ਦਾ ਸ਼ਬਦ ਜਿਸ ਦਾ ਅਰਥ ਹੈ ਜਾਦੂ/ਛਲ-ਕਪਟ
ਦਸਤਗੀਰੀ - ਫ਼ਾਰਸੀ ਦਾ ਸ਼ਬਦ ਜਿਸ ਦਾ ਅਰਥ ਹੈ ਸਹਾਰਾ ਦੇਣਾ ਜਾਂ ਹੱਥ ਫੜਨਾ
ਸਿਹਰੁ - ਫ਼ਾਰਸੀ ਦਾ ਸ਼ਬਦ ਜਿਸ ਦਾ ਅਰਥ ਹੈ ਜਾਦੂ/ਛਲ-ਕਪਟ
ਦਸਤਗੀਰੀ - ਫ਼ਾਰਸੀ ਦਾ ਸ਼ਬਦ ਜਿਸ ਦਾ ਅਰਥ ਹੈ ਸਹਾਰਾ ਦੇਣਾ ਜਾਂ ਹੱਥ ਫੜਨਾ
This world before our eyes is but a deceptive carnival of magic—a fleeting specter. Just as a magician displays his illusions only to dissolve them into nothingness, this temporal realm is a passing mirage. Within this phantom fair, no material wealth and no mortal can hold your hand or guide you in the end. Pause, and reflect.
ਦਰੋਗੁ ਪੜਿ ਪੜਿ ਖੁਸੀ ਹੋਇ ਬੇਖਬਰ ਬਾਦੁ ਬਕਾਹਿ ॥
dharog paR paR khusee hoi bekhabar baadh bakaeh ||
ਅਗਿਆਨੀ ਮਨੁੱਖ ਗ੍ਰੰਥਾਂ ਵਿੱਚ ਲਿਖੇ ਹੋਏ ਅਸਤਿ, ਝੂਠੇ ਜਾਂ ਮਨਘੜਤ ਦਾਅਵਿਆਂ (ਜਿਵੇਂ ਮੌਤ ਤੋਂ ਬਾਅਦ ਦੇ ਸਵਰਗ-ਨਰਕ ਦੇ ਝੂਠੇ ਲਾਲਚ) ਨੂੰ ਪੜ੍ਹ-ਪੜ੍ਹ ਕੇ ਮਨ ਵਿੱਚ ਝੂਠੀ ਖੁਸ਼ੀ ਮਹਿਸੂਸ ਕਰਦੇ ਹਨ ॥ ਉਹ ਅਸਲ ਸੱਚਾਈ (ਪ੍ਰਭੂ ਦੀ ਪਛਾਣ) ਤੋਂ ਪੂਰੀ ਤਰ੍ਹਾਂ ਅਣਜਾਣ ਦੂਜਿਆਂ ਨਾਲ ਕੇਵਲ ਅਹੰਕਾਰ-ਭਰੀ ਵਿਅਰਥ ਬਹਿਸਬਾਜ਼ੀ ਕਰਦੇ ਰਹਿੰਦੇ ਹਨ ॥
ਦਰੋਗੁ: ਇਹ ਫ਼ਾਰਸੀ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਝੂਠ, ਅਸਤਿ ਜਾਂ ਮਨਘੜਤ ਦਾਅਵੇ
ਦਰੋਗੁ: ਇਹ ਫ਼ਾਰਸੀ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਝੂਠ, ਅਸਤਿ ਜਾਂ ਮਨਘੜਤ ਦਾਅਵੇ
Ignorant minds feel a false sense of joy by repeatedly reading the untruths, falsehoods, or fabricated claims written in scriptures (such as the false allurements of heaven and hell after death). Remaining completely oblivious to the Eternal Truth (the realization of the Divine), they merely engage in arrogant and futile arguments with others.
ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ ਨਾਹਿ ॥੨॥
hak sach khaalak khalak miaane siaam moorat naeh ||2||
ਉਹ ਅਕਾਲ ਪੁਰਖ (ਖਾਲਕੁ) ਹੀ ਹਕੀਕਤ ਵਿੱਚ ਪੂਰਨ, ਸਦੀਵੀ ਅਤੇ ਇੱਕੋ-ਇੱਕ ਸੱਚ ਹੈ ॥
ਉਹ ਸੱਚਾ ਪ੍ਰਭੂ ਆਪਣੀ ਸਾਜੀ ਹੋਈ ਸ੍ਰਿਸ਼ਟੀ ਯਾਨੀ ਖ਼ਲਕਤ ਦੇ ਅੰਦਰ, ਉਸ ਦੇ ਮੱਧ/ਵਿਚਕਾਰ ਵਿਆਪਕ ਹੈ ॥ ਉਹ ਪ੍ਰਭੂ ਕੇਵਲ ਕਿਸੇ ਇੱਕ ਖਾਸ ਰੂਪ, ਮੂਰਤੀ ਜਾਂ ਕ੍ਰਿਸ਼ਨ ਵਰਗੀ 'ਸਿਆਮ ਮੂਰਤਿ' (ਨੀਲੇ ਰੰਗ ਦੇ ਸਰੂਪ) ਤੱਕ ਸੀਮਿਤ ਨਹੀਂ ਹੈ ॥
ਉਹ ਸੱਚਾ ਪ੍ਰਭੂ ਆਪਣੀ ਸਾਜੀ ਹੋਈ ਸ੍ਰਿਸ਼ਟੀ ਯਾਨੀ ਖ਼ਲਕਤ ਦੇ ਅੰਦਰ, ਉਸ ਦੇ ਮੱਧ/ਵਿਚਕਾਰ ਵਿਆਪਕ ਹੈ ॥ ਉਹ ਪ੍ਰਭੂ ਕੇਵਲ ਕਿਸੇ ਇੱਕ ਖਾਸ ਰੂਪ, ਮੂਰਤੀ ਜਾਂ ਕ੍ਰਿਸ਼ਨ ਵਰਗੀ 'ਸਿਆਮ ਮੂਰਤਿ' (ਨੀਲੇ ਰੰਗ ਦੇ ਸਰੂਪ) ਤੱਕ ਸੀਮਿਤ ਨਹੀਂ ਹੈ ॥
The Lord alone is the Real behind all realities, the eternal and foundational Truth. That True Lord is immanent within His own creation, woven into the very heart of the cosmos. He is not confined to any singular form, finite idol, or limited to any historical persona like the dark-hued image of Krishna.
ਅਸਮਾਨ ਮੵਿਾਨੇ ਲਹੰਗ ਦਰੀਆ ਗੁਸਲ ਕਰਦਨ ਬੂਦ ॥
asamaan miyeaane laha(n)g dhareeaa gusal karadhan boodh ||
ਹੇ ਭਾਈ! ਉਸ ਉੱਪਰਲੇ ਆਕਾਸ਼ ਦੀ ਬਜਾਏ, ਤੇਰੇ ਆਪਣੇ ਹਿਰਦੇ ਅੰਦਰ ਪ੍ਰਭੂ ਦੇ ਪ੍ਰੇਮ ਅਤੇ ਨਾਮ ਦਾ ਇੱਕ ਪਵਿੱਤਰ ਸਮੁੰਦਰ ਹੈ ॥ ਉਸ ਵਿੱਚ ਸੁਰਤ ਜੋੜ ਕੇ ਮਨ ਨੂੰ ਪੂਰੀ ਤਰ੍ਹਾਂ ਨਿਰਮਲ ਕਰ ॥
O seeker! Look not to the distant skies above, for within your very heart lies a sacred ocean of divine love and the Eternal Name. Immerse your mind into its depths, and wash away every impurity.
ਕਰਿ ਫਕਰੁ ਦਾਇਮ ਲਾਇ ਚਸਮੇ ਜਹ ਤਹਾ ਮਉਜੂਦੁ ॥੩॥
kar fakar dhaim lai chasame jeh tahaa maujoodh ||3||
ਪ੍ਰਭੂ ਨੂੰ ਵੇਖਣ ਲਈ ਸਾਡੀਆਂ ਇਹ ਦੁਨਿਆਵੀ ਅੱਖਾਂ ਕਾਫ਼ੀ ਨਹੀਂ ਹਨ ॥ ਜਦੋਂ ਮਨੁੱਖ ਅਹੰਕਾਰ ਛੱਡ ਕੇ ਨਿਮਰਤਾ ਧਾਰਨ ਕਰਦਾ ਹੈ ਅਤੇ ਆਪਣੇ ਅੰਦਰ ਪ੍ਰੇਮ-ਭਗਤੀ ਦੀ ਐਨਕ ਲਗਾਉਂਦਾ ਹੈ, ਤਾਂ ਉਸ ਦੀ ਭਟਕਣਾ ਖ਼ਤਮ ਹੋ ਜਾਂਦੀ ਹੈ ॥ ਫਿਰ ਉਸ ਨੂੰ ਕਾਇਨਾਤ ਦੇ ਹਰ ਇੱਕ ਕਣ ਵਿੱਚ, ਹਰ ਜਗ੍ਹਾ ਉਸੇ ਅਕਾਲ ਪੁਰਖ ਦਾ ਹੀ ਰੂਪ ਦਿਖਾਈ ਦਿੰਦਾ ਹੈ ॥
Our mortal eyes are insufficient to behold the Divine. Only when one sheds the ego, embraces profound humility, and dons the lenses of loving devotion within, do all outer wanderings cease. It is then that the form of the Timeless Lord reveals itself everywhere—imbued within every single atom of the universe.
ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ ॥
alaeh paaka(n) paak hai sak karau je dhoosar hoi ||
ਉਹ ਪ੍ਰਭੂ (ਅਲਾਹ) ਪਵਿੱਤਰਾਂ ਤੋਂ ਵੀ ਪਰਮ ਪਵਿੱਤਰ ਹੈ, ਯਾਨੀ ਉਹ ਇੱਕ ਅਜਿਹੀ ਹਸਤੀ ਹੈ ਜਿਸ ਵਿੱਚ ਕੋਈ ਖੋਟ, ਭੇਦਭਾਵ ਜਾਂ ਮੈਲ ਨਹੀਂ ਹੈ ॥ ਮੈਂ ਉਸ ਦੀ ਹਸਤੀ ਜਾਂ ਉਸ ਦੇ ਸਰਵ-ਵਿਆਪਕ ਹੋਣ 'ਤੇ ਸ਼ੱਕ ਤਾਂ ਹੀ ਕਰਾਂ, ਜੇ ਬ੍ਰਹਮੰਡ ਵਿੱਚ ਉਸ ਵਰਗਾ ਕੋਈ ਦੂਜਾ (ਦੂਸਰ) ਮੌਜੂਦ ਹੋਵੇ ॥ ਜਦੋਂ ਸਾਰੀ ਕਾਇਨਾਤ ਵਿੱਚ ਕੇਵਲ ਉਹੀ ਇੱਕ ਵਿਆਪਕ ਹੈ, ਤਾਂ ਸ਼ੱਕ ਦੀ ਕੋਈ ਗੁੰਜਾਇਸ਼ ਹੀ ਨਹੀਂ ਬਚਦੀ ॥
ਅਲਾਹ ਅਨੇਕਾਂ ਵਿੱਚੋਂ ਇੱਕ ਕਿਰਤਮ (ਮਨੁੱਖ ਦਾ ਬਣਾਇਆ) ਨਾਮ ਹੈ ਅਤੇ ਸਿੱਖੀ ਵਿੱਚ ਸ਼ਬਦ ਨਾਲ ਘਿਰਣਾ ਨਹੀਂ ਹੈ ॥ ਇੱਥੇ ਅਲਾਹ ਸ਼ਬਦ ਵਰਤਕੇ ਇਸਲਾਮ ਨਾਲ ਸਾਂਝ ਨਹੀਂ ਬਣ ਜਾਂਦੀ ॥ਇੱਥੇ ਕਬੀਰ ਸਾਹਿਬ ਅਲਾਹ ਉਸ ਭੇਦ ਨੂੰ ਕਹਿ ਰਹੇ ਹਨ ਜਿਸ ਦਾ ਦੂਜਾ ਰੂਪ/ਬਦਲ ਨਹੀਂ ਹੈ ਬਲਕਿ ਇੱਕ ਹੀ ਹੈ ॥
ਅਲਾਹ ਅਨੇਕਾਂ ਵਿੱਚੋਂ ਇੱਕ ਕਿਰਤਮ (ਮਨੁੱਖ ਦਾ ਬਣਾਇਆ) ਨਾਮ ਹੈ ਅਤੇ ਸਿੱਖੀ ਵਿੱਚ ਸ਼ਬਦ ਨਾਲ ਘਿਰਣਾ ਨਹੀਂ ਹੈ ॥ ਇੱਥੇ ਅਲਾਹ ਸ਼ਬਦ ਵਰਤਕੇ ਇਸਲਾਮ ਨਾਲ ਸਾਂਝ ਨਹੀਂ ਬਣ ਜਾਂਦੀ ॥ਇੱਥੇ ਕਬੀਰ ਸਾਹਿਬ ਅਲਾਹ ਉਸ ਭੇਦ ਨੂੰ ਕਹਿ ਰਹੇ ਹਨ ਜਿਸ ਦਾ ਦੂਜਾ ਰੂਪ/ਬਦਲ ਨਹੀਂ ਹੈ ਬਲਕਿ ਇੱਕ ਹੀ ਹੈ ॥
That Lord (Allah) is the purest of the pure; meaning, He is a Sovereign Being in whom there is no flaw, discrimination, or impurity. I would only harbor doubt regarding His existence or His omnipresence if there were any other like Him existing in the universe. When He alone pervades the entire cosmos, there remains absolutely no room for doubt.
Allah is simply one of the many descriptive (man-made) names, and within Sikhi, there is no hatred toward any word. Using the word Allah here does not mean conforming to Islam; rather, Kabir Sahib uses the word Allah to denote that ultimate Secret/Real which has no second form or alternative, but is entirely One.
Allah is simply one of the many descriptive (man-made) names, and within Sikhi, there is no hatred toward any word. Using the word Allah here does not mean conforming to Islam; rather, Kabir Sahib uses the word Allah to denote that ultimate Secret/Real which has no second form or alternative, but is entirely One.
ਕਬੀਰ ਕਰਮੁ ਕਰੀਮ ਕਾ ਉਹੁ ਕਰੈ ਜਾਨੈ ਸੋਇ ॥੪॥੧॥
kabeer karam kareem kaa uh karai jaanai soi ||4||1||
ਕਬੀਰ ਜੀ ਕਹਿੰਦੇ ਹਨ ਕਿ ਇਹ ਸਾਰੀ ਖੇਡ (ਨਾਮ ਦੀ ਸੋਝੀ ਮਿਲਣੀ ਅਤੇ ਮਨ ਦਾ ਟਿਕਣਾ) ਉਸ ਪਰਮ ਕ੍ਰਿਪਾਲੂ ਪ੍ਰਭੂ ਦੀ ਆਪਣੀ ਬਖ਼ਸ਼ਸ਼ ਉੱਤੇ ਨਿਰਭਰ ਹੈ ॥ ਉਹ ਪ੍ਰਭੂ ਖੁਦ ਹੀ ਇਹ ਸਭ ਕੁਝ ਕਰਦਾ ਹੈ (ਜੀਵਾਂ ਨੂੰ ਆਪਣੇ ਨਾਲ ਜੋੜਦਾ ਹੈ) ਅਤੇ ਉਹ ਆਪ ਹੀ ਆਪਣੀ ਰਹਿਮਤ ਦੇ ਇਸ ਭੇਦ ਨੂੰ ਜਾਣਦਾ ਹੈ ॥ ਜੀਵ ਆਪਣੇ ਬਲ ਜਾਂ ਫੋਕੀ ਕਿਤਾਬੀ ਬਹਿਸ ਨਾਲ ਉਸ ਨੂੰ ਹਾਸਲ ਨਹੀਂ ਕਰ ਸਕਦਾ; ਇਹ ਪੂਰੀ ਤਰ੍ਹਾਂ ਉਸ ਮਾਲਕ ਦੀ ਰਜ਼ਾ ਅਤੇ ਕ੍ਰਿਪਾ ਹੈ ॥
'ਕਰਮੁ' ਦਾ ਅਰਥ ਬਖ਼ਸ਼ਸ਼, ਕ੍ਰਿਪਾ, ਮਿਹਰ ਜਾਂ ਰਹਿਮਤ (Grace) ਹੈ ॥
'ਕਰੀਮ' ਦਾ ਅਰਥ ਹੈ ਬਖ਼ਸ਼ਸ਼ ਕਰਨ ਵਾਲਾ ਦਇਆਵਾਨ ਪ੍ਰਭੂ ॥
'ਕਰਮੁ' ਦਾ ਅਰਥ ਬਖ਼ਸ਼ਸ਼, ਕ੍ਰਿਪਾ, ਮਿਹਰ ਜਾਂ ਰਹਿਮਤ (Grace) ਹੈ ॥
'ਕਰੀਮ' ਦਾ ਅਰਥ ਹੈ ਬਖ਼ਸ਼ਸ਼ ਕਰਨ ਵਾਲਾ ਦਇਆਵਾਨ ਪ੍ਰਭੂ ॥
Kabir proclaims that this entire divine play—the awakening to the Name and the profound silencing of the mind—rests solely upon the benediction of the Supreme Merciful Lord. That Lord Himself orchestrates this communion, drawing minds unto Himself, and He alone holds the key to the mystery of His Grace. No mortal can possess Him through sheer willpower or hollow scholastic debate; it is entirely a reflection of the Master's Sovereign Will and unconditional Love
ਨਾਮਦੇਵ ਜੀ ॥
naamadhev jee ||
ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ ॥
mai a(n)dhule kee Tek teraa naam khu(n)dhakaaraa ||
ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ ॥੧॥ ਰਹਾਉ ॥
mai gareeb mai masakeen teraa naam hai adhaaraa ||1|| rahaau ||
ਕਰੀਮਾਂ ਰਹੀਮਾਂ ਅਲਾਹ ਤੂ ਗਨਂੀ ॥
kareemaa(n) raheemaa(n) alaeh too gana(n)ee ||
ਹਾਜਰਾ ਹਜੂਰਿ ਦਰਿ ਪੇਸਿ ਤੂੰ ਮਨਂੀ ॥੧॥
haajaraa hajoor dhar pes too(n) mana(n)ee ||1||
ਦਰੀਆਉ ਤੂ ਦਿਹੰਦ ਤੂ ਬਿਸੀਆਰ ਤੂ ਧਨੀ ॥
dhareeaau too dhiha(n)dh too biseeaar too dhanee ||
ਦੇਹਿ ਲੇਹਿ ਏਕੁ ਤੂੰ ਦਿਗਰ ਕੋ ਨਹੀ ॥੨॥
dheh leh ek too(n) dhigar ko nahee ||2||
ਤੂੰ ਦਾਨਾਂ ਤੂੰ ਬੀਨਾਂ ਮੈ ਬੀਚਾਰੁ ਕਿਆ ਕਰੀ ॥
too(n) dhaanaa(n) too(n) beenaa(n) mai beechaar kiaa karee ||
ਨਾਮੇ ਚੇ ਸੁਆਮੀ ਬਖਸੰਦ ਤੂੰ ਹਰੀ ॥੩॥੧॥੨॥
naame che suaamee bakhasa(n)dh too(n) haree ||3||1||2||
ਹਲੇ ਯਾਰਾਂ ਹਲੇ ਯਾਰਾਂ ਖੁਸਿਖਬਰੀ ॥
hale yaaraa(n) hale yaaraa(n) khusikhabaree ||
ਬਲਿ ਬਲਿ ਜਾਂਉ ਹਉ ਬਲਿ ਬਲਿ ਜਾਂਉ ॥
bal bal jaa(n)au hau bal bal jaa(n)au ||
ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ ॥੧॥ ਰਹਾਉ ॥
neekee teree bigaaree aale teraa naau ||1|| rahaau ||
ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ॥
kujaa aamadh kujaa rafatee kujaa me ravee ||
ਦ੍ਵਾਰਿਕਾ ਨਗਰੀ ਰਾਸਿ ਬੁਗੋਈ ॥੧॥
dhavaiaarikaa nagaree raas bugoiee ||1||
ਖੂਬੁ ਤੇਰੀ ਪਗਰੀ ਮੀਠੇ ਤੇਰੇ ਬੋਲ ॥
khoob teree pagaree meeThe tere bol ||
ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ ॥੨॥
dhavaiaarikaa nagaree kaahe ke magol ||2||
ਚੰਦਂੀ ਹਜਾਰ ਆਲਮ ਏਕਲ ਖਾਨਾਂ ॥
cha(n)dha(n)ee hajaar aalam ekal khaanaa(n) ||
ਹਮ ਚਿਨੀ ਪਾਤਿਸਾਹ ਸਾਂਵਲੇ ਬਰਨਾਂ ॥੩॥
ham chinee paatisaeh saa(n)vale baranaa(n) ||3||
ਅਸਪਤਿ ਗਜਪਤਿ ਨਰਹ ਨਰਿੰਦ ॥
asapat gajapat nareh nari(n)dh ||
ਨਾਮੇ ਕੇ ਸ੍ਵਾਮੀ ਮੀਰ ਮੁਕੰਦ ॥੪॥੨॥੩॥
naame ke savaiaamee meer muka(n)dh ||4||2||3||