ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੮੫੩

Sri Guru Granth Sahib Ji, Ang 853 — line-by-line, GurMatt-based meanings (5 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਗੁਰਮੁਖਿ ਸੇਵਕ ਭਾਇ ਹਰਿ ਧਨੁ ਮਿਲੈ ਤਿਥਹੁ ਕਰਮਹੀਣ ਲੈ ਨ ਸਕਹਿ ਹੋਰ ਥੈ ਦੇਸ ਦਿਸੰਤਰਿ ਹਰਿ ਧਨੁ ਨਾਹਿ ॥੮॥
gurmukh sevak bhai har dhan milai tithahu karamaheen lai na sakeh hor thai dhes dhisa(n)tar har dhan naeh ||8||
ਸਲੋਕ ਮਃ ੩ ॥
salok mahalaa teejaa ||
ਗੁਰਮੁਖਿ ਸੰਸਾ ਮੂਲਿ ਨ ਹੋਵਈ ਚਿੰਤਾ ਵਿਚਹੁ ਜਾਇ ॥
gurmukh sa(n)saa mool na hoviee chi(n)taa vichahu jai ||
ਜੋ ਕਿਛੁ ਹੋਇ ਸੁ ਸਹਜੇ ਹੋਇ ਕਹਣਾ ਕਿਛੂ ਨ ਜਾਇ ॥
jo kichh hoi su sahaje hoi kahanaa kichhoo na jai ||
ਨਾਨਕ ਤਿਨ ਕਾ ਆਖਿਆ ਆਪਿ ਸੁਣੇ ਜਿ ਲਇਅਨੁ ਪੰਨੈ ਪਾਇ ॥੧॥
naanak tin kaa aakhiaa aap sune j lian pa(n)nai pai ||1||
ਮਃ ੩ ॥
mahalaa teejaa ||
ਕਾਲੁ ਮਾਰਿ ਮਨਸਾ ਮਨਹਿ ਸਮਾਣੀ ਅੰਤਰਿ ਨਿਰਮਲੁ ਨਾਉ ॥
kaal maar manasaa maneh samaanee a(n)tar niramal naau ||
ਅਨਦਿਨੁ ਜਾਗੈ ਕਦੇ ਨ ਸੋਵੈ ਸਹਜੇ ਅੰਮ੍ਰਿਤੁ ਪਿਆਉ ॥
anadhin jaagai kadhe na sovai sahaje a(n)mrit piaau ||
ਮੀਠਾ ਬੋਲੇ ਅੰਮ੍ਰਿਤ ਬਾਣੀ ਅਨਦਿਨੁ ਹਰਿ ਗੁਣ ਗਾਉ ॥
meeThaa bole a(n)mirat baanee anadhin har gun gaau ||
ਨਿਜ ਘਰਿ ਵਾਸਾ ਸਦਾ ਸੋਹਦੇ ਨਾਨਕ ਤਿਨ ਮਿਲਿਆ ਸੁਖੁ ਪਾਉ ॥੨॥
nij ghar vaasaa sadhaa sohadhe naanak tin miliaa sukh paau ||2||
ਪਉੜੀ ॥
pauRee ||
ਹਰਿ ਧਨੁ ਰਤਨ ਜਵੇਹਰੀ ਸੋ ਗੁਰਿ ਹਰਿ ਧਨੁ ਹਰਿ ਪਾਸਹੁ ਦੇਵਾਇਆ ॥
har dhan ratan javeharee so gur har dhan har paasahu dhevaiaa ||
ਜੇ ਕਿਸੈ ਕਿਹੁ ਦਿਸਿ ਆਵੈ ਤਾ ਕੋਈ ਕਿਹੁ ਮੰਗਿ ਲਏ ਅਕੈ ਕੋਈ ਕਿਹੁ ਦੇਵਾਏ ਏਹੁ ਹਰਿ ਧਨੁ ਜੋਰਿ ਕੀਤੈ ਕਿਸੈ ਨਾਲਿ ਨ ਜਾਇ ਵੰਡਾਇਆ ॥
je kisai kih dhis aavai taa koiee kih ma(n)g le akai koiee kih dhevaae eh har dhan jor keetai kisai naal na jai va(n)ddaiaa ||
ਜਿਸ ਨੋ ਸਤਿਗੁਰ ਨਾਲਿ ਹਰਿ ਸਰਧਾ ਲਾਏ ਤਿਸੁ ਹਰਿ ਧਨ ਕੀ ਵੰਡ ਹਥਿ ਆਵੈ ਜਿਸ ਨੋ ਕਰਤੈ ਧੁਰਿ ਲਿਖਿ ਪਾਇਆ ॥
jis no satigur naal har saradhaa laae tis har dhan kee va(n)dd hath aavai jis no karatai dhur likh paiaa ||
ਇਸੁ ਹਰਿ ਧਨ ਕਾ ਕੋਈ ਸਰੀਕੁ ਨਾਹੀ ਕਿਸੈ ਕਾ ਖਤੁ ਨਾਹੀ ਕਿਸੈ ਕੈ ਸੀਵ ਬੰਨੈ ਰੋਲੁ ਨਾਹੀ ਜੇ ਕੋ ਹਰਿ ਧਨ ਕੀ ਬਖੀਲੀ ਕਰੇ ਤਿਸ ਕਾ ਮੁਹੁ ਹਰਿ ਚਹੁ ਕੁੰਡਾ ਵਿਚਿ ਕਾਲਾ ਕਰਾਇਆ ॥
eis har dhan kaa koiee sareek naahee kisai kaa khat naahee kisai kai seev ba(n)nai rol naahee je ko har dhan kee bakheelee kare tis kaa muh har chahu ku(n)ddaa vich kaalaa karaiaa ||
ਹਰਿ ਕੇ ਦਿਤੇ ਨਾਲਿ ਕਿਸੈ ਜੋਰੁ ਬਖੀਲੀ ਨ ਚਲਈ ਦਿਹੁ ਦਿਹੁ ਨਿਤ ਨਿਤ ਚੜੈ ਸਵਾਇਆ ॥੯॥
har ke dhite naal kisai jor bakheelee na chaliee dhih dhih nit nit chaRai savaiaa ||9||
ਸ਼ਬਦ ਪ੍ਰਸੰਗ · About this Shabad
ਏਥੇ ਤੀਜ਼ੇ ਪਾਤਸ਼ਾਹ ਦਸ ਰਹੇ ਹਨ ਕਿ ਕਿੱਦਾਂ ਗੁਰੂ ਨਾਨਕ ਜੀ ਦੇ ਰਾਹੀਂ ਪ੍ਰਗਟ ਹੋਏ ਸਤਿਗੁਰ ਸਬਦੁ ਤੋਂ ਪਹਿਲਾਂ ਸਾਰੇ (ਬੇਦਾਂ, ਕਿਤਾਬਾਂ, ਗਿਆਨ, ਧਿਆਨ, ਕਰਮ, ਧਰਮ ਆਦਿ ਦੇ ) ਅਧਿਆਤਮ ਦਰਸ਼ਨਾਂ, ਵਿਚਾਰਾਂ, ਵਿਧੀਆਂ, ਕਰਮਕਾਂਡਾਂ ਦੇ ਮਾਰਗਾਂ /ਦਵਾਰਾਂ ਤੋਂ ਨਿਰਾਸ਼ ਹੋ, ਇੱਕ ਆਖਰੀ ਆਸ ਅਧਿਨ ਅਗਿਆਤ ਕਿਰਪਾਲ ਨੂ ਅਰਦਾਸ ਰਹੀ ਸੀ ਕਿ ਸਾਡੇ ਸਾਰੇ ਵਿਕਲਪ ਨਾਕਾਮ ਹੋ ਗਏ ਹਨ, ਹੁਣ ਤੂੰ ਜੋ ਵੀ ਰੱਬ ਹੈ ਅਤੇ ਤੇਰੇ ਸੱਚੇ ਹੁਕਮ ਚ ਆਉਣ ਦਾ ਜੋ ਵੀ ਅਸਲ ਸਹੀ ਦਵਾਰ ਅਤੇ ਮਾਰਗ ਹੈ, ਓਹ ਸਾਨੂੰ ਵਿਖਾ/ਦਸ ਕੇ ਉਸ ਰਾਹੀਂ ਲੋਕਾਈ ਨੂੰ ਬਚਾ ਲੈ।
ਅਤੇ ਫਿਰ ਕਰਤਾਰ ਦੀ ਰਹਿਮਤ ਹੋਈ, ਅਤੇ ਗੁਰੂ ਨਾਨਕ ਦੇਵ ਜੀ ਰਾਹੀਂ ਪ੍ਰਗਟ ਹੋਏ ਸੱਚੇ ਸਬਦੁ ਦੀ ਵਿਚਾਰ ਚੋਂ ਸਤਿਗੁਰ ਦਵਾਰੇ ਪਹੁੰਚ ਸੁੱਖ ਪ੍ਰਾਪਤ ਹੋਈਆ।
ਤੀਜੇ ਗੁਰੂ ਜੀ ਦੱਸਦੇ ਹਨ ਕਿ ਫਿਰ ਉਹਨਾਂ ਨੂ ਸਤਿਨਾਮੁ ਰੂਪੀ ਹਰਿ ਤੋਂ ਬਿਨਾਂ ਹੋਰ ਕੋਈ ਬੈਸਣਹਾਰੁ ਲੱਭਿਆ ਵੀ ਨਹੀਂ ਸੋਝਦਾ (ਕਿਉ ਕੇ ਹੋਰ ਕੋਈ ਮੁਕਾਬਲੇ ਦਾ ਦਾਤਾ ਹੈ ਹੀ ਨਹੀਂ)
ਸਲੋਕ ਮਃ ੩ ॥
salok mahalaa teejaa ||
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥
jagat jala(n)dhaa rakh lai aapanee kirapaa dhaar ||
ਹੈ ਕਰਤਾਰ ਜਗਤ ਤੇ ਅਪਣੀ ਕਿਰਪਾ ਦੀ ਵਰਖ਼ਾ ਕਰ (ਮਾਇਆਜਾਲ/ਕਾਲਜਾਲ ਦੀ ਸਾਕਤ ਮੱਤ ਚੋਂ ਉਪਜੀ ਭਟਕਣਾ, ਈਰਖਾ, ਹੰਕਾਰ ਆਦਿ ਦੀ) ਅੱਗ ਤੋਂ ਬਚਾ ਲੈ (ਕਿਉ ਕੇ ਕੋਈ ਭੀ ਮੌਜਦਾ ਗਿਆਨ, ਧਿਆਨ, ਵੇਦ, ਕਿਤਾਬ, ਜੁਗਤੀ, ਮਾਰਗ, ਯੋਗਾ, ਰਿਧੀ ਸਿੱਧੀ ਦਾ ਦਵਾਰ ਲੋਕਾਈ ਨੂ ਠੰਡਕ ਨਹੀਂ ਦੇ ਪਾ ਰਿਹਾ ਸੀ)
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ ॥
jit dhuaarai ubarai titai laih ubaar ||
ਰੱਬਾ, ਜੋ ਵੀ ਤੇਰਾ ਅਸਲ ਸੱਚਾ ਦਵਾਰ (ਅਤੇ ਮਾਰਗ) ਹੈ , ਸਾਨੂੰ ਉਹ ਦਸ/ਦਿਖਾ ਕੇ ਬਚਾ ਲੈ
ਸਤਿਗੁਰਿ ਸੁਖੁ ਵੇਖਾਲਿਆ ਸਚਾ ਸਬਦੁ ਬੀਚਾਰਿ ॥
satigur sukh vekhaaliaa sachaa sabadh beechaar ||
ਫਿਰ (ਗੁਰੂ ਨਾਨਕ ਸਾਹਿਬ ਰਾਹੀਂ) ਸੱਚਾ ਸਬਦੁ ਪ੍ਰਗਟ ਹੋਈਆ, ਜਿਸ ਦੀ ਵਿਚਾਰ ਰਾਹੀਂ ਸਤਿਗੁਰ ਨੇ ਸੁੱਖ ਵੇਖਾਇਆ
ਨਾਨਕ ਅਵਰੁ ਨ ਸੁਝਈ ਹਰਿ ਬਿਨੁ ਬਖਸਣਹਾਰੁ ॥੧॥
naanak avar na sujhiee har bin bakhasanahaar ||1||
ਤੀਜ਼ੇ ਗੁਰੂ ਸਾਹਿਬ ਦੱਸਦੇ ਹਨ ਕੇ ਸਤਿਗੁਰ ਸਬਦੁ ਰੂਪੀ ਹਰਿ ਤੋਂ ਬਿਨਾਂ ਹੋਰ ਕੋਈ ਬੈਸਣਹਾਰ ਸੂਝਦਾ ਹੀ ਨਹੀਂ (ਕਿਉਂਕਿ ਹੋਰ ਹੱਲ ਹੈ ਹੀ ਨਹੀਂ)
ਮਃ ੩ ॥
mahalaa teejaa ||
ਹਉਮੈ ਮਾਇਆ ਮੋਹਣੀ ਦੂਜੈ ਲਗੈ ਜਾਇ ॥
haumai maiaa mohanee dhoojai lagai jai ||
ਨਾ ਇਹ ਮਾਰੀ ਨ ਮਰੈ ਨਾ ਇਹ ਹਟਿ ਵਿਕਾਇ ॥
naa ieh maaree na marai naa ieh haT vikai ||
ਗੁਰ ਕੈ ਸਬਦਿ ਪਰਜਾਲੀਐ ਤਾ ਇਹ ਵਿਚਹੁ ਜਾਇ ॥
gur kai sabadh parajaaleeaai taa ieh vichahu jai ||
ਤਨੁ ਮਨੁ ਹੋਵੈ ਉਜਲਾ ਨਾਮੁ ਵਸੈ ਮਨਿ ਆਇ ॥
tan man hovai ujalaa naam vasai man aai ||
ਨਾਨਕ ਮਾਇਆ ਕਾ ਮਾਰਣੁ ਸਬਦੁ ਹੈ ਗੁਰਮੁਖਿ ਪਾਇਆ ਜਾਇ ॥੨॥
naanak maiaa kaa maaran sabadh hai gurmukh paiaa jai ||2||
ਪਉੜੀ ॥
pauRee ||
ਸਤਿਗੁਰ ਕੀ ਵਡਿਆਈ ਸਤਿਗੁਰਿ ਦਿਤੀ ਧੁਰਹੁ ਹੁਕਮੁ ਬੁਝਿ ਨੀਸਾਣੁ ॥
satigur kee vaddiaaiee satigur dhitee dhurahu hukam bujh neesaan ||
ਪੁਤੀ ਭਾਤੀਈ ਜਾਵਾਈ ਸਕੀ ਅਗਹੁ ਪਿਛਹੁ ਟੋਲਿ ਡਿਠਾ ਲਾਹਿਓਨੁ ਸਭਨਾ ਕਾ ਅਭਿਮਾਨੁ ॥
putee bhaateeiee jaavaiee sakee agahu pichhahu Tol ddiThaa laahion sabhanaa kaa abhimaan ||
ਜਿਥੈ ਕੋ ਵੇਖੈ ਤਿਥੈ ਮੇਰਾ ਸਤਿਗੁਰੂ ਹਰਿ ਬਖਸਿਓਸੁ ਸਭੁ ਜਹਾਨੁ ॥
jithai ko vekhai tithai meraa satiguroo har bakhasios sabh jahaan ||
ਜਿ ਸਤਿਗੁਰ ਨੋ ਮਿਲਿ ਮੰਨੇ ਸੁ ਹਲਤਿ ਪਲਤਿ ਸਿਝੈ ਜਿ ਵੇਮੁਖੁ ਹੋਵੈ ਸੁ ਫਿਰੈ ਭਰਿਸਟ ਥਾਨੁ ॥
j satigur no mil ma(n)ne su halat palat sijhai j vemukh hovai su firai bharisaT thaan ||