ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੮੮੫

Sri Guru Granth Sahib Ji, Ang 885 — line-by-line, GurMatt-based meanings (14 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਰਾਮਕਲੀ ਮਹਲਾ ੫ ॥
raamakalee mahalaa panjavaa ||
ਓਅੰਕਾਰਿ ਏਕ ਧੁਨਿ ਏਕੈ ਏਕੈ ਰਾਗੁ ਅਲਾਪੈ ॥
oa(n)kaar ek dhun ekai ekai raag alaapai ||
ਏਕਾ ਦੇਸੀ ਏਕੁ ਦਿਖਾਵੈ ਏਕੋ ਰਹਿਆ ਬਿਆਪੈ ॥
ekaa dhesee ek dhikhaavai eko rahiaa biaapai ||
ਏਕਾ ਸੁਰਤਿ ਏਕਾ ਹੀ ਸੇਵਾ ਏਕੋ ਗੁਰ ਤੇ ਜਾਪੈ ॥੧॥
ekaa surat ekaa hee sevaa eko gur te jaapai ||1||
ਭਲੋ ਭਲੋ ਰੇ ਕੀਰਤਨੀਆ ॥
bhalo bhalo re keerataneeaa ||
ਰਾਮ ਰਮਾ ਰਾਮਾ ਗੁਨ ਗਾਉ ॥
raam ramaa raamaa gun gaau ||
ਛੋਡਿ ਮਾਇਆ ਕੇ ਧੰਧ ਸੁਆਉ ॥੧॥ ਰਹਾਉ ॥
chhodd maiaa ke dha(n)dh suaau ||1|| rahaau ||
ਪੰਚ ਬਜਿਤ੍ਰ ਕਰੇ ਸੰਤੋਖਾ ਸਾਤ ਸੁਰਾ ਲੈ ਚਾਲੈ ॥
pa(n)ch bajitr kare sa(n)tokhaa saat suraa lai chaalai ||
ਬਾਜਾ ਮਾਣੁ ਤਾਣੁ ਤਜਿ ਤਾਨਾ ਪਾਉ ਨ ਬੀਗਾ ਘਾਲੈ ॥
baajaa maan taan taj taanaa paau na beegaa ghaalai ||
ਫੇਰੀ ਫੇਰੁ ਨ ਹੋਵੈ ਕਬ ਹੀ ਏਕੁ ਸਬਦੁ ਬੰਧਿ ਪਾਲੈ ॥੨॥
feree fer na hovai kab hee ek sabadh ba(n)dh paalai ||2||
ਨਾਰਦੀ ਨਰਹਰ ਜਾਣਿ ਹਦੂਰੇ ॥
naaradhee narahar jaan hadhoore ||
ਘੂੰਘਰ ਖੜਕੁ ਤਿਆਗਿ ਵਿਸੂਰੇ ॥
ghoo(n)ghar khaRak tiaag visoore ||
ਸਹਜ ਅਨੰਦ ਦਿਖਾਵੈ ਭਾਵੈ ॥
sahaj ana(n)dh dhikhaavai bhaavai ||
ਏਹੁ ਨਿਰਤਿਕਾਰੀ ਜਨਮਿ ਨ ਆਵੈ ॥੩॥
eh niratikaaree janam na aavai ||3||
ਜੇ ਕੋ ਅਪਨੇ ਠਾਕੁਰ ਭਾਵੈ ॥ ਕੋਟਿ ਮਧਿ ਏਹੁ ਕੀਰਤਨੁ ਗਾਵੈ ॥
je ko apane Thaakur bhaavai || koT madh eh keeratan gaavai ||
ਸਾਧਸੰਗਤਿ ਕੀ ਜਾਵਉ ਟੇਕ ॥
saadhasa(n)gat kee jaavau Tek ||
ਕਹੁ ਨਾਨਕ ਤਿਸੁ ਕੀਰਤਨੁ ਏਕ ॥੪॥੮॥
kahu naanak tis keeratan ek ||4||8||
ਰਾਮਕਲੀ ਮਹਲਾ ੫ ॥
raamakalee mahalaa panjavaa ||
ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ॥
koiee bolai raam raam koiee khudhai ||
ਕੋਈ ਰਾਮ ਰਾਮ ਬੋਲਦਾ ਫਿਰਦਾ ਹੈ, ਕੋਈ ਖੁਦਾ ਖੁਦਾ ਕਹਿੰਦਾ ਫਿਰਦਾ ਹੈ।
ਕੋਈ ਸੇਵੈ ਗੁਸਈਆ ਕੋਈ ਅਲਾਹਿ ॥੧॥
koiee sevai gusieeaa koiee alaeh ||1||
ਕੋਈ ਧਰਤੀ ਦੇ ਮਾਲਕ ਦੀ ਸਰਣ ਪੈਣਾ/ਸੇਵਾ ਕਰਨੀ ਚਾਹੁੰਦਾ ਹੈ, ਕੋਈ ਅੱਲ੍ਹਾ ਦੀ।
ਕਾਰਣ ਕਰਣ ਕਰੀਮ ॥
kaaran karan kareem ||
ਕਿਰਪਾ ਧਾਰਿ ਰਹੀਮ ॥੧॥ ਰਹਾਉ ॥
kirapaa dhaar raheem ||1|| rahaau ||
ਹੇ ਰਹਿਮ ਕਰਨ ਵਾਲੇ, ਕਿਰਪਾ ਕਰ।੧।

(ਸਤਿਗੁਰ ਦੀ ਕਿਰਪਾ ਤੋਂ ਬਿਨਾਂ ਰਾਮ, ਅੱਲ੍ਹਾ, ਖੁਦਾ, ਗੋਸਾਂਈ ਜਾਂ ਕੋਈ ਹੋਰ ਸ਼ਬਦ ਬੋਲਦੇ ਰਹਿਣਾ ਫਜ਼ੂਲ ਹੈ। ਇਸ ਘਾਲਣਾ ਲਈ ਕਰਤੇ ਦੀ ਕਿਰਪਾ ਜ਼ਰੂਰੀ ਹੈ।)
ਕੋਈ ਨਾਵੈ ਤੀਰਥਿ ਕੋਈ ਹਜ ਜਾਇ ॥
koiee naavai teerath koiee haj jai ||
ਕੋਈ ਤੀਰਥਾਂ ਤੇ ਨਹਾਉਣ ਜਾਂਦਾ ਹੈ 'ਤੇ ਕੋਈ ਹੱਜ ਕਰਨ।
ਕੋਈ ਕਰੈ ਪੂਜਾ ਕੋਈ ਸਿਰੁ ਨਿਵਾਇ ॥੨॥
koiee karai poojaa koiee sir nivai ||2||
ਕੋਈ ਵੱਖੋ ਵੱਖਰੀ ਪੂਜਾ ਵਿੱਚ ਰੁੱਝਾ ਹੈ ਕੋਈ ਨਮਾਜ਼ ਜਾਂ ਮੱਥਾ ਟੇਕ ਰਿਹਾ ਹੈ।
ਕੋਈ ਪੜੈ ਬੇਦ ਕੋਈ ਕਤੇਬ ॥
koiee paRai bedh koiee kateb ||
ਕੋਈ ਵੇਦ ਪੜ੍ਹ ਰਿਹਾ ਹੈ ਕੋਈ ਕਤੇਬ।
ਕੋਈ ਓਢੈ ਨੀਲ ਕੋਈ ਸੁਪੇਦ ॥੩॥
koiee oddai neel koiee supedh ||3||
ਕੋਈ ਨੀਲੇ ਕੱਪੜੇ ਪਹਿਨੇ ਫਿਰਦਾ ਹੈ ਕੋਈ ਸਫੇਦ ਪਾ ਕੇ।
ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ ॥
koiee kahai turak koiee kahai hi(n)dhoo ||
ਕੋਈ ਕਹਿੰਦਾ ਮੈਂ ਤੁਰਕ ਹਾਂ ਕੋਈ ਕਹਿੰਦਾ ਹਿੰਦੂ।
ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ ॥੪॥
koiee baachhai bhisat koiee suragi(n)dhoo ||4||
ਕੋਈ ਜੱਨਤ ਦੀ ਇੱਛਾ ਕਰਦਾ ਹੈ ਕੋਈ ਇੰਦਰ ਦੇ ਸਵਰਗ ਦੀ।
ਕਹੁ ਨਾਨਕ ਜਿਨਿ ਹੁਕਮੁ ਪਛਾਤਾ ॥
kahu naanak jin hukam pachhaataa ||
ਗੁਰੂ ਨਾਨਕ ਕਿਹੰਦੇ ਹਨ, ਪਰ ਸਿਰਫ ਜਿਨ੍ਹਾਂ ਮਨੁੱਖਾਂ ਨੇ ਅਸਲ ਹੁਕਮ ਨੂੰ ਪਛਾਣ ਲਿਆ ਹੈ।
ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ ॥੫॥੯॥
prabh saahib kaa tin bhedh jaataa ||5||9||
ਉਹਨਾਂ ਮਨੁੱਖਾਂ ਨੂ ਹੀ ਕਿਹਾ ਜਾ ਸਕਦਾ ਹੈ ਕਿ ਉਹਨਾਂ ਨੇ ਪ੍ਰਭ ਸਾਹਿਬ ਦਾ ਭੇਦ ਜਾਣਿਆ ਹੈ।

(ਪੂਜਾ, ਹੱਜ, ਵੇਦ, ਕਤੇਬ ਸਭ ਮਾਇਆ ਦਾ ਹੁਕਮ ਹਨ ਅਤੇ ਵਿਅਰਥ ਹਨ।

ਓਸ ਮਾਲਕ ਦੇ ਹੁਕਮ ਵਿੱਚ ਚੱਲਣ ਲਈ ਉਹਦਾ ਓਹਲਾ/ਭੇਦ ਖੁੱਲਣਾ ਜ਼ਰੂਰੀ ਹੈ। 'ਤੇ ਇਹ ਸਿਰਫ ਉਸਦੀ ਕਿਰਪਾ ਨਾਲ ਹੀ ਹੋ ਸਕਦਾ ਹੈ।)
ਰਾਮਕਲੀ ਮਹਲਾ ੫ ॥
raamakalee mahalaa panjavaa ||
ਪਵਨੈ ਮਹਿ ਪਵਨੁ ਸਮਾਇਆ ॥
pavanai meh pavan samaiaa ||
ਜੋਤੀ ਮਹਿ ਜੋਤਿ ਰਲਿ ਜਾਇਆ ॥
jotee meh jot ral jaiaa ||
ਮਾਟੀ ਮਾਟੀ ਹੋਈ ਏਕ ॥
maaTee maaTee hoiee ek ||
ਰੋਵਨਹਾਰੇ ਕੀ ਕਵਨ ਟੇਕ ॥੧॥
rovanahaare kee kavan Tek ||1||
ਕਉਨੁ ਮੂਆ ਰੇ ਕਉਨੁ ਮੂਆ ॥
kaun mooaa re kaun mooaa ||
ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹੁ ਤਉ ਚਲਤੁ ਭਇਆ ॥੧॥ ਰਹਾਉ ॥
braham giaanee mil karahu beechaaraa ih tau chalat bhiaa ||1|| rahaau ||
ਅਗਲੀ ਕਿਛੁ ਖਬਰਿ ਨ ਪਾਈ ॥
agalee kichh khabar na paiee ||
ਰੋਵਨਹਾਰੁ ਭਿ ਊਠਿ ਸਿਧਾਈ ॥
rovanahaar bh uooTh sidhaiee ||
ਭਰਮ ਮੋਹ ਕੇ ਬਾਂਧੇ ਬੰਧ ॥
bharam moh ke baa(n)dhe ba(n)dh ||
ਸੁਪਨੁ ਭਇਆ ਭਖਲਾਏ ਅੰਧ ॥੨॥
supan bhiaa bhakhalaae a(n)dh ||2||
ਇਹੁ ਤਉ ਰਚਨੁ ਰਚਿਆ ਕਰਤਾਰਿ ॥
eih tau rachan rachiaa karataar ||
ਆਵਤ ਜਾਵਤ ਹੁਕਮਿ ਅਪਾਰਿ ॥
aavat jaavat hukam apaar ||
ਨਹ ਕੋ ਮੂਆ ਨ ਮਰਣੈ ਜੋਗੁ ॥
neh ko mooaa na maranai jog ||
ਨਹ ਬਿਨਸੈ ਅਬਿਨਾਸੀ ਹੋਗੁ ॥੩॥
neh binasai abinaasee hog ||3||
ਜੋ ਇਹੁ ਜਾਣਹੁ ਸੋ ਇਹੁ ਨਾਹਿ ॥
jo ih jaanahu so ih naeh ||
ਜਾਨਣਹਾਰੇ ਕਉ ਬਲਿ ਜਾਉ ॥
jaananahaare kau bal jaau ||
ਕਹੁ ਨਾਨਕ ਗੁਰਿ ਭਰਮੁ ਚੁਕਾਇਆ ॥
kahu naanak gur bharam chukaiaa ||
ਨਾ ਕੋਈ ਮਰੈ ਨ ਆਵੈ ਜਾਇਆ ॥੪॥੧੦॥
naa koiee marai na aavai jaiaa ||4||10||
ਰਾਮਕਲੀ ਮਹਲਾ ੫ ॥
raamakalee mahalaa panjavaa ||
ਜਪਿ ਗੋਬਿੰਦੁ ਗੋਪਾਲ ਲਾਲੁ ॥
jap gobi(n)dh gopaal laal ||
ਜਪ (ਆਪਣੇ ਹਿਰਦੇ ਵਿੱਚ ਵਸਾ) ਉਸਨੂੰ ਜੋ ਧਰਤੀ ਦਾ ਬਿੰਦ ਭਾਵ ਧਰਤੀ ਪੈਦਾ ਕਰਨ ਵਾਲਾ ਹੈ ਅਤੇ ਉਸਦੀ ਪਾਲਣਾ ਕਰਨ ਵਾਲਾ ਅਨਮੋਲ ਲਾਲ(ਰਤਨ) ਹੈ।
ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾ ਕਾਲੁ ॥੧॥ ਰਹਾਉ ॥
raam naam simar too jeeveh fir na khaiee mahaa kaal ||1|| rahaau ||
ਓਹ ਨਾਮ ਸਿਮਰਦੇ ਹੋਏ ਜੀਵਨ ਜੀ ਜੋ ਸਮਸਤ ਚ ਰਮਿਆ ਹੋਇਆ ਹੈ ਫਿਰ ਤੈਨੂੰ ਮਹਾਂਕਾਲ ਰੂਪੀ ਸੂਖਮ ਮਹਾਮਾਇਆ ਵੀ ਨਹੀਂ ਮਾਰ ਸਕਦੀ।
ਕੋਟਿ ਜਨਮ ਭ੍ਰਮਿ ਭ੍ਰਮਿ ਭ੍ਰਮਿ ਆਇਓ ॥
koT janam bhram bhram bhram aaio ||
ਕਰੋੜਾਂ ਹੀ ਜਨਮਾਂ ਦੀ ਭਟਕਣ/ਪੀੜਾ ਤੋਂ ਬਾਅਦ ਤੂੰ ਏਥੇ ਆਇਆ ਹੈਂ ।