ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੯੨੪

Sri Guru Granth Sahib Ji, Ang 924 — line-by-line, GurMatt-based meanings (7 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਸ਼ਬਦ ਪ੍ਰਸੰਗ · About this Shabad
ਇਹ ਸ਼ਬਦ ਬਾਬਾ ਸੁੰਦਰ ਜੀ, ਜੋ ਕਿ ਬਾਬਾ ਮੋਹਰੀ ਜੀ ਦੇ ਪੋਤੇ, ਅਤੇ ਗੁਰੂ ਅਮਰਦਾਸ ਜੀ ਦੇ ਪੜੋਤੇ ਸਨ, ਨੇ ਰਚਿਆ ਸੀ| ਇਸ ਵਿੱਚ ਗੁਰੂ ਜੀ ਵੱਲੋਂ ਆਪਣੇ ਅੰਤਿਮ ਸਮੇਂ ਪਰਿਵਾਰ, ਸਿੱਖਾਂ ਅਤੇ ਸੰਗਤ ਨੂੰ ਦਿੱਤੇ ਗਏ ਅੰਤਿਮ ਉਪਦੇਸ਼ਾਂ ਅਤੇ ਚੌਥੇ ਗੁਰੂ, ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਸੌਂਪਣ ਦਾ ਪੂਰਾ ਬਿਰਤਾਂਤ ਦਰਜ ਹੈ। ਇਸ ਸ਼ਬਦ ਵਿੱਚ ਗੁਰੂ ਅਮਰਦਾਸ ਜੀ ਵਲੌਂ ਮਰਨ, ਸੋਗ, ਬਾਅਦ ਦੀਆਂ ਕਿਰਿਆਵਾਂ ਬਾਰੇ ਗੁਰੂ ਜੀ ਦੇ ਹੁਕਮ ਵੀ ਦਰਜ ਹਨ।
ਸਤਿਗੁਰੁ ਪੁਰਖੁ ਜਿ ਬੋਲਿਆ ਗੁਰਸਿਖਾ ਮੰਨਿ ਲਈ ਰਜਾਇ ਜੀਉ ॥
satigur purakh j boliaa gursikhaa ma(n)n liee rajai jeeau ||
ਸਤਿਗੁਰ ਪੁਰਖ ਦੇ ਹੁਕਮ ਨੂੰ ਸਿੱਖਾਂ ਨੇ ਮੰਨ ਲਿਆ।
ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ ॥
moharee put sanamukh hoiaa raamadhaasai pairee pai jeeau ||
ਗੁਰੂ ਅਮਰਦਾਸ ਜੀ ਦੇ ਸਪੁੱਤਰ ਬਾਬਾ ਮੋਹਰੀ ਜੀ ਨੇ ਪੂਰਨ ਆਗਿਆਕਾਰੀ (ਸਨਮੁਖ) ਹੋ ਕੇ, ਗੁਰੂ ਰਾਮਦਾਸ ਜੀ ਦੇ ਚਰਨੀਂ ਸੀਸ ਨਿਵਾਇਆ।
ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿਥੈ ਗੁਰੂ ਆਪੁ ਰਖਿਆ ॥
sabh pavai pairee satiguroo keree jithai guroo aap rakhiaa ||
ਸਾਰੀ ਸੰਗਤ ਸਤਿਗੁਰੂ (ਰਾਮਦਾਸ ਜੀ) ਦੇ ਚਰਨੀਂ ਪੈ ਗਏ, ਜਿਨ੍ਹਾਂ ਨੂੰ ਗੁਰੂ ਅਮਰਦਾਸ ਜੀ ਨੇ ਸ਼ਬਦ ਰੂਪੀ ਤਿਲਕ ਦਿੱਤਾ।
ਕੋਈ ਕਰਿ ਬਖੀਲੀ ਨਿਵੈ ਨਾਹੀ ਫਿਰਿ ਸਤਿਗੁਰੂ ਆਣਿ ਨਿਵਾਇਆ ॥
koiee kar bakheelee nivai naahee fir satiguroo aan nivaiaa ||
ਜੇਕਰ ਕਿਸੇ ਨੇ (ਈਰਖਾ ਵੱਸ) ਝੁਕਣ ਤੋਂ ਸੰਕੋਚ ਕੀਤਾ, ਤਾਂ ਫਿਰ ਗੁਰੂ (ਅਮਰਦਾਸ ਜੀ) ਨੇ ਹੁਕਮ ਕਰਕੇ (ਗੁਰੂ ਰਾਮਦਾਸ ਅੱਗੇ) ਝੁਕਾ ਦਿੱਤਾ।
ਹਰਿ ਗੁਰਹਿ ਭਾਣਾ ਦੀਈ ਵਡਿਆਈ ਧੁਰਿ ਲਿਖਿਆ ਲੇਖੁ ਰਜਾਇ ਜੀਉ ॥
har gureh bhaanaa dheeiee vaddiaaiee dhur likhiaa lekh rajai jeeau ||
ਗੁਰੂ ਨੇ ਇਹ ਵਡਿਆਈ ਸਤਿਗੁਰੁ ਦੇ ਹੁਕਮ ਅੰਦਰ ਹੀ ਬਖਸ਼ੀ।
ਕਹੈ ਸੁੰਦਰੁ ਸੁਣਹੁ ਸੰਤਹੁ ਸਭੁ ਜਗਤੁ ਪੈਰੀ ਪਾਇ ਜੀਉ ॥੬॥੧॥
kahai su(n)dhar sunahu sa(n)tahu sabh jagat pairee pai jeeau ||6||1||
ਬਾਬਾ ਸੁੰਦਰ ਜੀ ਲਿਖਦੇ ਹਨ, (ਗੁਰੂ ਅਮਰਦਾਸ ਜੀ ਨੇ) ਸਾਰੀ ਸੰਗਤ ਨੂੰ (ਗੁਰੂ ਅਮਰਦਾਸ ਜੀ ਦੇ) ਲੜ ਲਾ ਦਿੱਤਾ।
ਰਾਮਕਲੀ ਮਹਲਾ ੫ ਛੰਤ
raamakalee mahalaa panjavaa chha(n)t
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ਸਾਜਨੜਾ ਮੇਰਾ ਸਾਜਨੜਾ ਨਿਕਟਿ ਖਲੋਇਅੜਾ ਮੇਰਾ ਸਾਜਨੜਾ ॥
saajanaRaa meraa saajanaRaa nikaT khaloiaRaa meraa saajanaRaa ||
ਜਾਨੀਅੜਾ ਹਰਿ ਜਾਨੀਅੜਾ ਨੈਣ ਅਲੋਇਅੜਾ ਹਰਿ ਜਾਨੀਅੜਾ ॥
jaaneeaRaa har jaaneeaRaa nain aloiaRaa har jaaneeaRaa ||
ਨੈਣ ਅਲੋਇਆ ਘਟਿ ਘਟਿ ਸੋਇਆ ਅਤਿ ਅੰਮ੍ਰਿਤ ਪ੍ਰਿਅ ਗੂੜਾ ॥
nain aloiaa ghaT ghaT soiaa at a(n)mirat pria gooRaa ||
ਨਾਲਿ ਹੋਵੰਦਾ ਲਹਿ ਨ ਸਕੰਦਾ ਸੁਆਉ ਨ ਜਾਣੈ ਮੂੜਾ ॥
naal hova(n)dhaa leh na saka(n)dhaa suaau na jaanai mooRaa ||
ਮਾਇਆ ਮਦਿ ਮਾਤਾ ਹੋਛੀ ਬਾਤਾ ਮਿਲਣੁ ਨ ਜਾਈ ਭਰਮ ਧੜਾ ॥
maiaa madh maataa hochhee baataa milan na jaiee bharam dhaRaa ||
ਕਹੁ ਨਾਨਕ ਗੁਰ ਬਿਨੁ ਨਾਹੀ ਸੂਝੈ ਹਰਿ ਸਾਜਨੁ ਸਭ ਕੈ ਨਿਕਟਿ ਖੜਾ ॥੧॥
kahu naanak gur bin naahee soojhai har saajan sabh kai nikaT khaRaa ||1||
ਗੋਬਿੰਦਾ ਮੇਰੇ ਗੋਬਿੰਦਾ ਪ੍ਰਾਣ ਅਧਾਰਾ ਮੇਰੇ ਗੋਬਿੰਦਾ ॥
gobi(n)dhaa mere gobi(n)dhaa praan adhaaraa mere gobi(n)dhaa ||
ਕਿਰਪਾਲਾ ਮੇਰੇ ਕਿਰਪਾਲਾ ਦਾਨ ਦਾਤਾਰਾ ਮੇਰੇ ਕਿਰਪਾਲਾ ॥
kirapaalaa mere kirapaalaa dhaan dhaataaraa mere kirapaalaa ||
ਦਾਨ ਦਾਤਾਰਾ ਅਪਰ ਅਪਾਰਾ ਘਟ ਘਟ ਅੰਤਰਿ ਸੋਹਨਿਆ ॥
dhaan dhaataaraa apar apaaraa ghaT ghaT a(n)tar sohaniaa ||
ਇਕ ਦਾਸੀ ਧਾਰੀ ਸਬਲ ਪਸਾਰੀ ਜੀਅ ਜੰਤ ਲੈ ਮੋਹਨਿਆ ॥
eik dhaasee dhaaree sabal pasaaree jeea ja(n)t lai mohaniaa ||
ਜਿਸ ਨੋ ਰਾਖੈ ਸੋ ਸਚੁ ਭਾਖੈ ਗੁਰ ਕਾ ਸਬਦੁ ਬੀਚਾਰਾ ॥
jis no raakhai so sach bhaakhai gur kaa sabadh beechaaraa ||
ਕਹੁ ਨਾਨਕ ਜੋ ਪ੍ਰਭ ਕਉ ਭਾਣਾ ਤਿਸ ਹੀ ਕਉ ਪ੍ਰਭੁ ਪਿਆਰਾ ॥੨॥
kahu naanak jo prabh kau bhaanaa tis hee kau prabh piaaraa ||2||
ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ ॥
maano prabh maano mere prabh kaa maano ||
ਜਾਣੋ ਪ੍ਰਭੁ ਜਾਣੋ ਸੁਆਮੀ ਸੁਘੜੁ ਸੁਜਾਣੋ ॥
jaano prabh jaano suaamee sughaR sujaano ||
ਸੁਘੜ ਸੁਜਾਨਾ ਸਦ ਪਰਧਾਨਾ ਅੰਮ੍ਰਿਤੁ ਹਰਿ ਕਾ ਨਾਮਾ ॥
sughaR sujaanaa sadh paradhaanaa a(n)mrit har kaa naamaa ||
ਚਾਖਿ ਅਘਾਣੇ ਸਾਰਿਗਪਾਣੇ ਜਿਨ ਕੈ ਭਾਗ ਮਥਾਨਾ ॥
chaakh aghaane saarigapaane jin kai bhaag mathaanaa ||
ਤਿਨ ਹੀ ਪਾਇਆ ਤਿਨਹਿ ਧਿਆਇਆ ਸਗਲ ਤਿਸੈ ਕਾ ਮਾਣੋ ॥
tin hee paiaa tineh dhiaaiaa sagal tisai kaa maano ||
ਕਹੁ ਨਾਨਕ ਥਿਰੁ ਤਖਤਿ ਨਿਵਾਸੀ ਸਚੁ ਤਿਸੈ ਦੀਬਾਣੋ ॥੩॥
kahu naanak thir takhat nivaasee sach tisai dheebaano ||3||
ਮੰਗਲਾ ਹਰਿ ਮੰਗਲਾ ਮੇਰੇ ਪ੍ਰਭ ਕੈ ਸੁਣੀਐ ਮੰਗਲਾ ॥
ma(n)galaa har ma(n)galaa mere prabh kai suneeaai ma(n)galaa ||
ਸੋਹਿਲੜਾ ਪ੍ਰਭ ਸੋਹਿਲੜਾ ਅਨਹਦ ਧੁਨੀਐ ਸੋਹਿਲੜਾ ॥
sohilaRaa prabh sohilaRaa anahadh dhuneeaai sohilaRaa ||
ਅਨਹਦ ਵਾਜੇ ਸਬਦ ਅਗਾਜੇ ਨਿਤ ਨਿਤ ਜਿਸਹਿ ਵਧਾਈ ॥
anahadh vaaje sabadh agaaje nit nit jiseh vadhaiee ||
ਸੋ ਪ੍ਰਭੁ ਧਿਆਈਐ ਸਭੁ ਕਿਛੁ ਪਾਈਐ ਮਰੈ ਨ ਆਵੈ ਜਾਈ ॥
so prabh dhiaaieeaai sabh kichh paieeaai marai na aavai jaiee ||
ਚੂਕੀ ਪਿਆਸਾ ਪੂਰਨ ਆਸਾ ਗੁਰਮੁਖਿ ਮਿਲੁ ਨਿਰਗੁਨੀਐ ॥
chookee piaasaa pooran aasaa gurmukh mil niraguneeaai ||
ਕਹੁ ਨਾਨਕ ਘਰਿ ਪ੍ਰਭ ਮੇਰੇ ਕੈ ਨਿਤ ਨਿਤ ਮੰਗਲੁ ਸੁਨੀਐ ॥੪॥੧॥
kahu naanak ghar prabh mere kai nit nit ma(n)gal suneeaai ||4||1||