ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੯੩੮

Sri Guru Granth Sahib Ji, Ang 938 — line-by-line, GurMatt-based meanings (1 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਬਿਦਿਆ ਸੋਧੈ ਤਤੁ ਲਹੈ ਰਾਮ ਨਾਮ ਲਿਵ ਲਾਇ ॥
bidhiaa sodhai tat lahai raam naam liv lai ||
ਮਨਮੁਖੁ ਬਿਦਿਆ ਬਿਕ੍ਰਦਾ ਬਿਖੁ ਖਟੇ ਬਿਖੁ ਖਾਇ ॥
manmukh bidhiaa bikaradhaa bikh khaTe bikh khai ||
ਮੂਰਖੁ ਸਬਦੁ ਨ ਚੀਨਈ ਸੂਝ ਬੂਝ ਨਹ ਕਾਇ ॥੫੩॥
moorakh sabadh na cheeniee soojh boojh neh kai ||53||
ਪਾਧਾ ਗੁਰਮੁਖਿ ਆਖੀਐ ਚਾਟੜਿਆ ਮਤਿ ਦੇਇ ॥
paadhaa gurmukh aakheeaai chaaTaRiaa mat dhei ||
ਨਾਮੁ ਸਮਾਲਹੁ ਨਾਮੁ ਸੰਗਰਹੁ ਲਾਹਾ ਜਗ ਮਹਿ ਲੇਇ ॥
naam samaalahu naam sa(n)garahu laahaa jag meh lei ||
ਸਚੀ ਪਟੀ ਸਚੁ ਮਨਿ ਪੜੀਐ ਸਬਦੁ ਸੁ ਸਾਰੁ ॥
sachee paTee sach man paReeaai sabadhu su saar ||
ਨਾਨਕ ਸੋ ਪੜਿਆ ਸੋ ਪੰਡਿਤੁ ਬੀਨਾ ਜਿਸੁ ਰਾਮ ਨਾਮੁ ਗਲਿ ਹਾਰੁ ॥੫੪॥੧॥
naanak so paRiaa so pa(n)ddit beenaa jis raam naam gal haar ||54||1||
ਰਾਮਕਲੀ ਮਹਲਾ ੧ ਸਿਧ ਗੋਸਟਿ
raamakalee mahalaa pehilaa sidh gosaT
ਰਾਮਕਲੀ ਰਾਗ ਵਿੱਚ ਮਹਲਾ ੧ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਗੋਰਖਪੰਥੀ ਨਾਥ ਸਿਧਾਂ ਵੱਲੋਂ ਹੋਈ ਗੋਸ਼ਟੀ ਜਿਸ ਵਿੱਚ ਗੁਰੂ ਜੀ ਨੇ ਉਹਨਾਂ ਦੇ ਕਈ ਸਵਾਲਾਂ ਦੇ ਜਵਾਬ ਦਿੱਤੇ।

ਨੋਟ: ਸ਼ਬਦ ਦੇ ਭਾਵ ਅਰਥਾਂ ਤੋਂ ਪਹਿਲਾਂ ਗੁਰਬਾਣੀ ਚ ਵਰਤੇ ਗਏ 'ਗੁਰਮੁੱਖ' ਸ਼ਬਦ ਦੇ ਅੱਡ ਅੱਡ ਸੰਦਰਭਾਂ ਵਿੱਚ ਵਰਤੇ ਗਏ ਦੋਨੋਂ ਪੱਖਾਂ ਤੋਂ ਅਰਥ ਸਮਝੀਏ।
ਮੁੱਖ ਦੇ ਅਰਥ = ਮੁੱਖ / ਚਿਹਰਾ/face /ਪਹਿਚਾਣ ਅਤੇ ਦਿਸ਼ਾ direction ਜਿੱਦਾਂ ਅਸੀਂ ਆਮ ਹੀ ਕਿਹ ਦਿੰਦੇ ਹਾਂ ਕਿ ਕਿੱਧਰ ਨੂੰ ਮੂੰਹ ਚੁੱਕਿਆ ਹੈ, facing ahead.

ਜੱਦ ਗੁਰਮੁੱਖ ਦੇ ਪੱਖੋਂ ਵਰਤਣਾ ਹੈ ਤਾਂ ਏਹ ਉਹ ਪਰਮ ਅਜੂਨੀ ਅਕਾਲ ਦੇ ਮੁੱਖ ਭਾਵ ਨਾਮ ਜੋ ਓਸ ਦੀ ਮੂਲ ਅਤੇ ਪੂਰੀ ਪਹਿਚਾਣ ਪ੍ਰਗਟ ਕਰਦਾ ਹੈ, ਉਦਹਾਰਨ ਲਈ ਜਿਵੇਂ ਕਿਸੇ ਮੂੰਹ ਢੱਕੇ ਹੋਏ ਮਨੁੱਖ ਨੂੰ ਜਦ ਸਕਿਓਰਿਟੀ ਚੈੱਕ ਗੇਟ ਤੇ ਅਪਣੀ ਪਹਿਚਾਣ ਵਿਖਾਉਣ ਲਈ ਕਿਹਾ ਜਾਂਦਾ ਹੈ, ਤਾਂ ਵਿਅਕਤੀ ਨੂੰ ਪਤਾ ਹੁੰਦਾ ਹੈ ਕਿ ਮੁੱਖ ਤੋਂ ਪਰਦਾ ਲਾਹ ਮੁੱਖ ਦਿਖਾਉਣ ਲਈ ਲਈ ਕਿਹਾ ਜਾ ਰਿਹਾ ਹੈ। ਨਾਮ ਦਾ ਮਤਲੱਬ ਵੀ ਪਹਿਚਾਣ ਭਾਵ ਨਾਂ & ਪਤਾ ਹੀ ਹੁੰਦਾ ਹੈ ਜੀ। ਗੁਰਬਾਣੀ ਵਿੱਚ ਗੁਰਮੁੱਖ ਦੇ ਨਾਲ ਅੱਗੇ ਨਾਮ ਆਮ ਹੀ ਆਉਂਦਾ ਹੈ। ਏਸ ਕਰਕੇ ਜੱਦ ਅਕਾਲ ਮੂਰਤ ਕਰਤੇ ਦੇ ਪ੍ਰਥਾਏ 'ਗੁਰਮੁੱਖ' ਸ਼ਬਦ ਵਰਤਿਆ ਜਾਂਦਾ ਹੈ ਤਾਂ ਇਸ ਦਾ ਮਤਲਬ ਚੱਲ ਸੱਚ ਦਾ ਗੁਪਤੋਂ ਪ੍ਰਗਟ ਮੁੱਖ ਭਾਵ ਨਾਮ ਪਹਿਚਾਣ।

ਦੂਜੇ ਰੂਪ ਚ ਜਦ ਸਤਗੁਰ ਦੇ ਸਿੱਖ ਲਈ ਵਰਤਿਆ ਗਿਆ ਹੈ, ਉਦੋਂ ਮਤਲਬ ਹੁੰਦਾ ਹੈ ਕਿ ਜਿਸ ਗੁਰਸਿੱਖ ਦੀ ਸੁਰਤ ਦੀ ਦਿਸ਼ਾ ਪ੍ਰਤੱਖ ਪ੍ਰਗਟ ਸਤਗੁਰ ਨਾਮ ਨੂੰ ਸਨਮੁਖ ਰੱਖ ਸਿਰਫ਼ ਉਹਦਾ ਹੁਕਮ ਹੀ ਲੈਂਦੀ ਹੈ।
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ ॥
sidh sabhaa kar aasan baiThe sa(n)t sabhaa jaikaaro ||
ਤਿਸੁ ਆਗੈ ਰਹਰਾਸਿ ਹਮਾਰੀ ਸਾਚਾ ਅਪਰ ਅਪਾਰੋ ॥
tis aagai raharaas hamaaree saachaa apar apaaro ||
ਮਸਤਕੁ ਕਾਟਿ ਧਰੀ ਤਿਸੁ ਆਗੈ ਤਨੁ ਮਨੁ ਆਗੈ ਦੇਉ ॥
masatak kaaT dharee tis aagai tan man aagai dheau ||
ਨਾਨਕ ਸੰਤੁ ਮਿਲੈ ਸਚੁ ਪਾਈਐ ਸਹਜ ਭਾਇ ਜਸੁ ਲੇਉ ॥੧॥
naanak sa(n)t milai sach paieeaai sahaj bhai jas leau ||1||
ਕਿਆ ਭਵੀਐ ਸਚਿ ਸੂਚਾ ਹੋਇ ॥
kiaa bhaveeaai sach soochaa hoi ||
ਸਾਚ ਸਬਦ ਬਿਨੁ ਮੁਕਤਿ ਨ ਕੋਇ ॥੧॥ ਰਹਾਉ ॥
saach sabadh bin mukat na koi ||1|| rahaau ||
ਕਵਨ ਤੁਮੇ ਕਿਆ ਨਾਉ ਤੁਮਾਰਾ ਕਉਨੁ ਮਾਰਗੁ ਕਉਨੁ ਸੁਆਓ ॥
kavan tume kiaa naau tumaaraa kaun maarag kaun suaao ||
ਸਾਚੁ ਕਹਉ ਅਰਦਾਸਿ ਹਮਾਰੀ ਹਉ ਸੰਤ ਜਨਾ ਬਲਿ ਜਾਓ ॥
saach kahau aradhaas hamaaree hau sa(n)t janaa bal jaao ||
ਕਹ ਬੈਸਹੁ ਕਹ ਰਹੀਐ ਬਾਲੇ ਕਹ ਆਵਹੁ ਕਹ ਜਾਹੋ ॥
keh baisahu keh raheeaai baale keh aavahu keh jaaho ||
ਨਾਨਕੁ ਬੋਲੈ ਸੁਣਿ ਬੈਰਾਗੀ ਕਿਆ ਤੁਮਾਰਾ ਰਾਹੋ ॥੨॥
naanak bolai sun bairaagee kiaa tumaaraa raaho ||2||
ਘਟਿ ਘਟਿ ਬੈਸਿ ਨਿਰੰਤਰਿ ਰਹੀਐ ਚਾਲਹਿ ਸਤਿਗੁਰ ਭਾਏ ॥
ghaT ghaT bais nira(n)tar raheeaai chaaleh satigur bhaae ||
ਸਹਜੇ ਆਏ ਹੁਕਮਿ ਸਿਧਾਏ ਨਾਨਕ ਸਦਾ ਰਜਾਏ ॥
sahaje aae hukam sidhaae naanak sadhaa rajaae ||
ਆਸਣਿ ਬੈਸਣਿ ਥਿਰੁ ਨਾਰਾਇਣੁ ਐਸੀ ਗੁਰਮਤਿ ਪਾਏ ॥
aasan baisan thir naarain aaisee gurmat paae ||
ਗੁਰਮੁਖਿ ਬੂਝੈ ਆਪੁ ਪਛਾਣੈ ਸਚੇ ਸਚਿ ਸਮਾਏ ॥੩॥
gurmukh boojhai aap pachhaanai sache sach samaae ||3||
ਦੁਨੀਆ ਸਾਗਰੁ ਦੁਤਰੁ ਕਹੀਐ ਕਿਉ ਕਰਿ ਪਾਈਐ ਪਾਰੋ ॥
dhuneeaa saagar dhutar kaheeaai kiau kar paieeaai paaro ||
ਚਰਪਟੁ ਬੋਲੈ ਅਉਧੂ ਨਾਨਕ ਦੇਹੁ ਸਚਾ ਬੀਚਾਰੋ ॥
charapaT bolai aaudhoo naanak dheh sachaa beechaaro ||
ਆਪੇ ਆਖੈ ਆਪੇ ਸਮਝੈ ਤਿਸੁ ਕਿਆ ਉਤਰੁ ਦੀਜੈ ॥
aape aakhai aape samajhai tis kiaa utar dheejai ||
ਸਾਚੁ ਕਹਹੁ ਤੁਮ ਪਾਰਗਰਾਮੀ ਤੁਝੁ ਕਿਆ ਬੈਸਣੁ ਦੀਜੈ ॥੪॥
saach kahahu tum paaragaraamee tujh kiaa baisan dheejai ||4||
ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ ॥
jaise jal meh kamal niraalam muragaiee nai saane ||
ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ ॥
surat sabadh bhav saagar tareeaai naanak naam vakhaane ||
ਰਹਹਿ ਇਕਾਂਤਿ ਏਕੋ ਮਨਿ ਵਸਿਆ ਆਸਾ ਮਾਹਿ ਨਿਰਾਸੋ ॥
raheh ikaa(n)t eko man vasiaa aasaa maeh niraaso ||
ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕੁ ਤਾ ਕਾ ਦਾਸੋ ॥੫॥
agam agochar dhekh dhikhaae naanak taa kaa dhaaso ||5||
ਸੁਣਿ ਸੁਆਮੀ ਅਰਦਾਸਿ ਹਮਾਰੀ ਪੂਛਉ ਸਾਚੁ ਬੀਚਾਰੋ ॥
sun suaamee aradhaas hamaaree poochhau saach beechaaro ||
ਰੋਸੁ ਨ ਕੀਜੈ ਉਤਰੁ ਦੀਜੈ ਕਿਉ ਪਾਈਐ ਗੁਰ ਦੁਆਰੋ ॥
ros na keejai utar dheejai kiau paieeaai gur dhuaaro ||
ਇਹੁ ਮਨੁ ਚਲਤਉ ਸਚ ਘਰਿ ਬੈਸੈ ਨਾਨਕ ਨਾਮੁ ਅਧਾਰੋ ॥
eih man chalatau sach ghar baisai naanak naam adhaaro ||
ਆਪੇ ਮੇਲਿ ਮਿਲਾਏ ਕਰਤਾ ਲਾਗੈ ਸਾਚਿ ਪਿਆਰੋ ॥੬॥
aape mel milaae karataa laagai saach piaaro ||6||
ਹਾਟੀ ਬਾਟੀ ਰਹਹਿ ਨਿਰਾਲੇ ਰੂਖਿ ਬਿਰਖਿ ਉਦਿਆਨੇ ॥
haaTee baaTee raheh niraale rookh birakh udhiaane ||
ਕੰਦ ਮੂਲੁ ਅਹਾਰੋ ਖਾਈਐ ਅਉਧੂ ਬੋਲੈ ਗਿਆਨੇ ॥
ka(n)dh mool ahaaro khaieeaai aaudhoo bolai giaane ||