ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੯੩
Sri Guru Granth Sahib Ji, Ang 93 — line-by-line, GurMatt-based meanings (9 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਸ੍ਰੀਰਾਗ ਬਾਣੀ ਭਗਤ ਬੇਣੀ ਜੀਉ ਕੀ ॥
sreeraag baanee bhagat benee jeeau kee ||
ਪਹਰਿਆ ਕੈ ਘਰਿ ਗਾਵਣਾ ॥
pahariaa kai ghar gaavanaa ||
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ਰੇ ਨਰ ਗਰਭ ਕੁੰਡਲ ਜਬ ਆਛਤ ਉਰਧ ਧਿਆਨ ਲਿਵ ਲਾਗਾ ॥
re nar garabh ku(n)ddal jab aachhat uradh dhiaan liv laagaa ||
ਮਿਰਤਕ ਪਿੰਡਿ ਪਦ ਮਦ ਨਾ ਅਹਿਨਿਸਿ ਏਕੁ ਅਗਿਆਨ ਸੁ ਨਾਗਾ ॥
mritak pi(n)dd padh madh naa ahinis ek agiaan su naagaa ||
ਤੇ ਦਿਨ ਸੰਮਲੁ ਕਸਟ ਮਹਾ ਦੁਖ ਅਬ ਚਿਤੁ ਅਧਿਕ ਪਸਾਰਿਆ ॥
te dhin sa(n)mal kasaT mahaa dhukh ab chit adhik pasaariaa ||
ਗਰਭ ਛੋਡਿ ਮ੍ਰਿਤ ਮੰਡਲ ਆਇਆ ਤਉ ਨਰਹਰਿ ਮਨਹੁ ਬਿਸਾਰਿਆ ॥੧॥
garabh chhodd mirat ma(n)ddal aaiaa tau narahar manahu bisaariaa ||1||
ਫਿਰਿ ਪਛੁਤਾਵਹਿਗਾ ਮੂੜਿਆ ਤੂੰ ਕਵਨ ਕੁਮਤਿ ਭ੍ਰਮਿ ਲਾਗਾ ॥
fir pachhutaavahigaa mooRiaa too(n) kavan kumat bhram laagaa ||
ਚੇਤਿ ਰਾਮੁ ਨਾਹੀ ਜਮ ਪੁਰਿ ਜਾਹਿਗਾ ਜਨੁ ਬਿਚਰੈ ਅਨਰਾਧਾ ॥੧॥ ਰਹਾਉ ॥
chet raam naahee jam pur jaahigaa jan bicharai anaraadhaa ||1|| rahaau ||
ਬਾਲ ਬਿਨੋਦ ਚਿੰਦ ਰਸ ਲਾਗਾ ਖਿਨੁ ਖਿਨੁ ਮੋਹਿ ਬਿਆਪੈ ॥
baal binodh chi(n)dh ras laagaa khin khin moh biaapai ||
ਰਸੁ ਮਿਸੁ ਮੇਧੁ ਅੰਮ੍ਰਿਤੁ ਬਿਖੁ ਚਾਖੀ ਤਉ ਪੰਚ ਪ੍ਰਗਟ ਸੰਤਾਪੈ ॥
ras mis medh a(n)mrit bikh chaakhee tau pa(n)ch pragaT sa(n)taapai ||
ਜਪੁ ਤਪੁ ਸੰਜਮੁ ਛੋਡਿ ਸੁਕ੍ਰਿਤ ਮਤਿ ਰਾਮ ਨਾਮੁ ਨ ਅਰਾਧਿਆ ॥
jap tap sa(n)jam chhodd sukirat mat raam naam na araadhiaa ||
ਉਛਲਿਆ ਕਾਮੁ ਕਾਲ ਮਤਿ ਲਾਗੀ ਤਉ ਆਨਿ ਸਕਤਿ ਗਲਿ ਬਾਂਧਿਆ ॥੨॥
auchhaliaa kaam kaal mat laagee tau aan sakat gal baa(n)dhiaa ||2||
ਤਰੁਣ ਤੇਜੁ ਪਰ ਤ੍ਰਿਅ ਮੁਖੁ ਜੋਹਹਿ ਸਰੁ ਅਪਸਰੁ ਨ ਪਛਾਣਿਆ ॥
tarun tej par tria mukh joheh sar apasar na pachhaaniaa ||
ਉਨਮਤ ਕਾਮਿ ਮਹਾ ਬਿਖੁ ਭੂਲੈ ਪਾਪੁ ਪੁੰਨੁ ਨ ਪਛਾਨਿਆ ॥
aunamat kaam mahaa bikh bhoolai paap pu(n)n na pachhaaniaa ||
ਸੁਤ ਸੰਪਤਿ ਦੇਖਿ ਇਹੁ ਮਨੁ ਗਰਬਿਆ ਰਾਮੁ ਰਿਦੈ ਤੇ ਖੋਇਆ ॥
sut sa(n)pat dhekh ih man garabiaa raam ridhai te khoiaa ||
ਅਵਰ ਮਰਤ ਮਾਇਆ ਮਨੁ ਤੋਲੇ ਤਉ ਭਗ ਮੁਖਿ ਜਨਮੁ ਵਿਗੋਇਆ ॥੩॥
avar marat maiaa man tole tau bhag mukh janam vigoiaa ||3||
ਪੁੰਡਰ ਕੇਸ ਕੁਸਮ ਤੇ ਧਉਲੇ ਸਪਤ ਪਾਤਾਲ ਕੀ ਬਾਣੀ ॥
pu(n)ddar kes kusam te dhaule sapat paataal kee baanee ||
ਲੋਚਨ ਸ੍ਰਮਹਿ ਬੁਧਿ ਬਲ ਨਾਠੀ ਤਾ ਕਾਮੁ ਪਵਸਿ ਮਾਧਾਣੀ ॥
lochan srameh budh bal naaThee taa kaam pavas maadhaanee ||
ਤਾ ਤੇ ਬਿਖੈ ਭਈ ਮਤਿ ਪਾਵਸਿ ਕਾਇਆ ਕਮਲੁ ਕੁਮਲਾਣਾ ॥
taa te bikhai bhiee mat paavas kaiaa kamal kumalaanaa ||
ਅਵਗਤਿ ਬਾਣਿ ਛੋਡਿ ਮ੍ਰਿਤ ਮੰਡਲਿ ਤਉ ਪਾਛੈ ਪਛੁਤਾਣਾ ॥੪॥
avagat baan chhodd mirat ma(n)ddal tau paachhai pachhutaanaa ||4||
ਨਿਕੁਟੀ ਦੇਹ ਦੇਖਿ ਧੁਨਿ ਉਪਜੈ ਮਾਨ ਕਰਤ ਨਹੀ ਬੂਝੈ ॥
nikuTee dheh dhekh dhun upajai maan karat nahee boojhai ||
ਲਾਲਚੁ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ ॥
laalach karai jeevan padh kaaran lochan kachhoo na soojhai ||
ਥਾਕਾ ਤੇਜੁ ਉਡਿਆ ਮਨੁ ਪੰਖੀ ਘਰਿ ਆਂਗਨਿ ਨ ਸੁਖਾਈ ॥
thaakaa tej uddiaa man pa(n)khee ghar aa(n)gan na sukhaiee ||
ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ ॥੫॥
benee kahai sunahu re bhagatahu maran mukat kin paiee ||5||
Continue
ਸਿਰੀਰਾਗੁ ॥
sireeraag ||
ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ ॥
tohee mohee mohee tohee a(n)tar kaisaa ||
ਏਥੇ ਰਵਿਦਾਸ ਜੀ ਆਪ ਹੀ ਇਹ ਸਵਾਲ ਪਾ , ਅੱਗੇ ਸ਼ਬਦ ਵਿੱਚ ਜਵਾਬ ਵਿੱਚ ਦੱਸਦੇ ਹਨ ਕਿ ਕੀ ਫ਼ਰਕ ਹੈ। ਸਵਾਲ ਹੈ: ਤੇਰੇ ਤੇ ਮੇਰੇ ਵਿੱਚ, ਮੇਰੇ ਤੇ ਤੇਰੇ ਵਿੱਚ ਕੀ ਫ਼ਰਕ ਹੈ?
ਕਨਕ ਕਟਿਕ ਜਲ ਤਰੰਗ ਜੈਸਾ ॥੧॥
kanak kaTik jal tara(n)g jaisaa ||1||
ਜਿੱਦਾਂ ਸੋਨੇ ਅਤੇ ਸੋਨੇ ਤੋਂ ਬਣੇ ਗਹਿਣਿਆਂ ਚ ਫ਼ਰਕ ਹੈ, ਜਿਸ ਤਰਹ ਗਹਿਣਾ ਬਣਦਾ ਹੈ ਤਾਂ ਉਹ ਮੂਲ ਸੋਨੇ ਦੇ ਭੰਡਾਰ ਤੋਂ ਅਲੱਗ ਹੋ ਜਾਂਦਾ ਹੈ ਹੋਰ ਧਾਤਾਂ ਰਲ਼ ਜਾਂਦੀਆਂ ਹਨ ਅਤੇ ਫਿਰ ਉਸ ਦੀ ਕੋਈ ਉਮਰ ਵੀ ਹੁੰਦੀ ਹੈ ਰੰਗ ਰੂਪ ਹੂੰਦਾ ਰਹਿੰਦਾ ਹੈ, ਮੈਲਾ ਹੂੰਦਾ ਰਹਿੰਦਾ ਏ, ਕਦੀ ਗੁਵਾਚ ਜਾਂਦਾ ਹੈ, ਫ਼ਿਰ ਕਈ ਵਾਰ ਲੰਮੇ ਸਮੇਂ ਲਈ ਉਜਾੜ ਵਿੱਚ, ਕੂੜੇ ਵਿੱਚ, ਭੂਮੀ ਵਿੱਚ ਦਬਿਆ ਰਹਿੰਦਾ ਹੈ, ਕਈ ਵਾਰ ਹੋਰ ਛੋਟੇ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਪਰ ਸੋਨੇ ਦਾ ਮੂਲ ਭੰਡਾਰ ਓਥੇ ਹੀ ਅਤੇ ਓਵੇਂ ਦਾ ਹੀ ਰਹਿੰਦਾ ਹੈ, ਅਤੇ ਜੱਦ ਤੱਕ ਗਹਿਣਾ ਹੈ ਭਾਵ ਕਾਲ ਚ ਹੈ, ਓਦੋਂ ਤੱਕ ਇਸ ਜੀਵਨ ਵਿੱਚ ਹੀ ਸੋਨੇ ਨਾਲ਼ ਜੁੜ ਕੇ ਅੰਤ ਸੋਨੇ ਵਿੱਚ ਅੰਤ ਸਮਾਂ ਜਾਣ ਦੀ ਲਾਲਸਾ ਰੱਖਣਾ ਹੀ ਗੁਰਮੁੱਖ ਭਗਤ ਦੀ ਇੱਛਾ ਹੁੰਦੀ ਹੈ। ਅਗਲੀ ਉਦਾਹਰਣ ਵਿਛ ਜਿਵੇਂ ਪਾਣੀ ਵਿੱਚੋਂ ਉਠੀਆਂ ਤਰੰਗਾਂ ਦਾ ਜਨਮ ਹੂੰਦਾ ਹੈ, ਫੇਰ ਕੁਛ ਉਮਰ ਹੁੰਦੀ ਹੈ, ਅਤੇ ਪਾਣੀ ਨਾਲ ਜੁੜੀਆਂ ਤਰੰਗਾਂ ਛੇਤੀ ਵਾਪਸ ਪਾਣੀ ਚ ਸਮਾਂ ਅੰਤ ਹੋ ਜਾਂਦੀਆਂ ਹਨ। ਪਰ ਜੋ ਤਰੰਗਾਂ ਮੂਲ ਪਾਣੀ ਸਰੋਤ ਨਾਲ਼ੋਂ ਟੁੱਟ ਕੇ ਦੂਰ ਹੋ ਮਨਮੁਖੀਆ ਵਾਂਗ ਛੋਟੇ ਛੱਪੜ ਬਣ ਜਾਂਦੀਆਂ ਹਨ , ਉਹ ਵਾਪਸ ਸਾਗਰ ਵਿੱਚ ਸਮਾਉਣ ਲਈ ਮੌਜੂਦਾ ਛੱਪੜ ਦੀ ਜਿੰਦਗੀ ਵਿੱਚ ਸੁਕ ਮੁਕ ਜਾਂਦੇ ਹਨ, ਭਾਫ਼ ਬਣ ਦੂਰ ਹਉਮੈ ਦੇ ਪਹਾੜਾਂ ਤੇ ਕਈ ਕਈ ਜੁਗਾਂ ਲਈ ਜੰਮੇ ਰਹਿੰਦੇ ਹਨ। ਕਈ ਕਦੀ ਕਦੀ ਥੋੜਾ ਪਿਘਲ ਵਾਪਸ ਸਾਗਰ ਚ ਜਾਣ ਲਈ ਨਹਿਰ ਬਣਦੇ ਹਨ, ਪਾਰ ਸਹਿਜ ਨਾ ਹੋਣ ਕਾਰਨ ਕਾਹਲ ਵਿੱਚ ਨਿਵਾਣ ਨਾਲੋਂ ਕਿਸੇ ਹੋਰ ਪਾਸੇ ਰੁੱਖ ਕਰ ਫੇਰ ਕਿਸੇ ਛੱਪੜ ਜਾਂ ਰਸਤੇ ਵਿੱਚ ਰੇਗਿਸਤਾਨ ਵਿੱਚ ਹੀ ਗੁਆਚ ਜਾਂਦੀਆਂ ਹਨ।
ਨੋਟ: ਸੋਨੇ, ਪਾਣੀ ਆਦਿ ਦੀਆਂ ਉਦਾਹਰਨਾਂ ਅਸਲ ਸੱਚ ਨਹੀਂ ਹੁੰਦੀਆਂ ਅਤੇ ਉਹਨਾਂ ਵਿੱਚ ਤਰਕਸੰਗਤ ਕਮੀਆਂ ਵੀ ਹੁੰਦੀਆਂ ਹਨ। ਸਤਗੁਰ ਸਿੱਖੀ ਅਸਲ ਜੋ ਮੂਲ ਸਚ ਨਾਮ ਪ੍ਰਗਟ ਹੋਇਆ ਹੈ ਉਹੀ ਆਪ ਪਰਮ ਸੱਚ ਹੈ ਅਤੇ ਓਹਦੇ ਵਿੱਚ ਐਨਾ ਉਦਾਹਰਨਾਂ ਵਾਲੀਆਂ ਬਾਰੀਕ ਕਮੀਆਂ ਵੀ ਨਹੀਂ ਹਨ।
ਨੋਟ: ਸੋਨੇ, ਪਾਣੀ ਆਦਿ ਦੀਆਂ ਉਦਾਹਰਨਾਂ ਅਸਲ ਸੱਚ ਨਹੀਂ ਹੁੰਦੀਆਂ ਅਤੇ ਉਹਨਾਂ ਵਿੱਚ ਤਰਕਸੰਗਤ ਕਮੀਆਂ ਵੀ ਹੁੰਦੀਆਂ ਹਨ। ਸਤਗੁਰ ਸਿੱਖੀ ਅਸਲ ਜੋ ਮੂਲ ਸਚ ਨਾਮ ਪ੍ਰਗਟ ਹੋਇਆ ਹੈ ਉਹੀ ਆਪ ਪਰਮ ਸੱਚ ਹੈ ਅਤੇ ਓਹਦੇ ਵਿੱਚ ਐਨਾ ਉਦਾਹਰਨਾਂ ਵਾਲੀਆਂ ਬਾਰੀਕ ਕਮੀਆਂ ਵੀ ਨਹੀਂ ਹਨ।
ਜਉ ਪੈ ਹਮ ਨ ਪਾਪ ਕਰੰਤਾ ਅਹੇ ਅਨੰਤਾ ॥
jau pai ham na paap kara(n)taa ahe ana(n)taa ||
ਹੈ ਅਨੰਤ ਗੁਣਾਂ ਦੇ ਦਿਆਲੂ ਸਵਾਮੀ ਜੀ, ਜੇਕਰ ਮੈਂ ਪਾਪ ਨਾਂ ਕਮਾਉਂਦਾ ਤਾਂ
ਪਤਿਤ ਪਾਵਨ ਨਾਮੁ ਕੈਸੇ ਹੁੰਤਾ ॥੧॥ ਰਹਾਉ ॥
patit paavan naam kaise hu(n)taa ||1|| rahaau ||
ਤਾਂ ਮੇਰੇ ਵਰਗਿਆਂ ਪਤਿਤ ਪਾਪੀਆ ਨੂੰ ਪਾਵਨ ਭਾਵ ਸਚੇ ਸੱਜਣ ਬਣਾਉਣ ਵਾਲੇ ਸਤਨਾਮ ਦੀ ਚਾਹਨਾ ਕਿਉਂ ਹੂੰਦੀ।
ਤੁਮੑ ਜੁ ਨਾਇਕ ਆਛਹੁ ਅੰਤਰਜਾਮੀ ॥
tum(h) ju naik aachhahu a(n)tarajaamee ||
ਤੁਸੀਂ ਤੇ ਸਾਡੇ ਨਾਇਕ ਭਾਵ ਅਸਲ ਪ੍ਰਧਾਨ ਪੁਰਖ ਸਰਦਾਰ ਹੋ ਅਤੇ ਅਤੇ ਅੰਦਰ ਦੀ ਵੇਦਨਾ ਨੂੰ ਜਾਣਦੇ ਹੋ ਜੀ।
ਪ੍ਰਭ ਤੇ ਜਨੁ ਜਾਨੀਜੈ ਜਨ ਤੇ ਸੁਆਮੀ ॥੨॥
prabh te jan jaaneejai jan te suaamee ||2||
ਜਿੱਦਾਂ ਦੇ ਵਿਚਾਰ ਨੂੰ ਸੱਚ ਕਰਕੇ ਕਿਸੇ ਨੇ ਪ੍ਰਭੁ ਮੰਨਿਆ ਹੁੰਦਾ ਹੈ ਉਦਾਂ ਦਾ ਹੀ ਉਹਦਾ ਭਗਤ ਜਨ ਹੁੰਦਾ ਹੈ ਅਤੇ ਉਸ ਰੂਪ ਅਨੁਸਾਰ ਹੀ ਉਸਨੂੰ ਮੰਨਿਆ ਜਾਂਦਾ ਹੈ ਅਤੇ ਭਗਤ ਜਨ ਦੇ ਵਿਚਾਰਾਂ ਦੇ ਅਨੁਸਾਰ ਹੀ ਉਸ ਦਾ ਜੋ ਸੁਆਮੀ ਪ੍ਰਭ ਮੰਨਿਆ ਹੁੰਦਾ ਹੈ ਉਸ ਨੂੰ ਲੋਕ ਜਾਣਦੇ ਅਤੇ ਪਰਖਦੇ ਹਨ। ਭਾਵ ਜੇ ਮਾਇਆ ਨੂੰ ਹੀ ਪ੍ਰਭੂ ਕਰਕੇ ਜਾਂ ਆਪਣੇ ਹੰਕਾਰ ਕਰਕੇ ਕੋਈ ਆਪਣੇ ਆਪ ਨੂੰ ਹੀ ਪ੍ਰਭੂ ਮੰਨਦਾ ਹੋਵੇ ਤਾਂ ਉਸ ਨੂੰ ਮਨਮਤੀ ਮੰਨਿਆ ਜਾਂਦਾ ਹੈ।
ਸਰੀਰੁ ਆਰਾਧੈ ਮੋ ਕਉ ਬੀਚਾਰੁ ਦੇਹੂ ॥
sareer aaraadhai mo kau beechaar dhehoo ||
ਮੇਰੀ ਭਗਤੀ ਯਾਤਰਾ ਵਿੱਚ ਕਈ ਪ੍ਰਕਾਰ ਦੇ ਵਿਚਾਰਾਂ ਦੇ ਅਨੁਭਵ ਕਾਰਨ ਮੇਰਾ ਪ੍ਰਭੂ ਪਰਮੇਸ਼ਵਰ ਦਾ ਵਿਚਾਰ ਦਰਸ਼ਨ ਵੀ ਬਦਲਦਾ ਰਿਹਾ ਜਿਸ ਕਾਰਨ ਭਟਕਣਾ ਅਤੇ ਵੈਰਾਗ ਹੋਰ ਵੱਧ ਗਿਆ ਹੈ ਹੁਣ ਕਿਰਪਾ ਕਰਕੇ ਮੈਨੂੰ ਆਪਣਾ ਪੂਰਾ ਗੁਰ ਪੂਰਾ ਨਾਮ ਪੂਰਾ ਵਿਚਾਰ ਦੇ ਤਾਂ ਕਿ ਮੈਨੂੰ ਫਿਰ ਉਚਾਟ ਹੋ ਆਪਣਾ ਵਿਚਾਰ ਨਾ ਬਦਲਣਾ ਪਵੇ ਅਤੇ ਮੈਂ ਜਦ ਤੱਕ ਸਰੀਰ ਹੈ ਭਾਵ ਰਹਿੰਦੀ ਜਿੰਦਗੀ ਤੱਕ ਤੇਰੇ ਉਸ ਪੂਰੇ ਸਤਿਗੁਰ ਸ਼ਬਦ ਵਾਲੇ ਵਿਚਾਰ ਨਾਲ ਹੀ ਜੁੜਿਆ ਰਹਿ ਸਦੀਵੀ ਸਹਜ ਸੰਤੋਖ ਅਵਸਥਾ ਨੂੰ ਪ੍ਰਾਪਤ ਹੋਵਾਂ ।
ਰਵਿਦਾਸ ਸਮ ਦਲ ਸਮਝਾਵੈ ਕੋਊ ॥੩॥
ravidhaas sam dhal samajhaavai kouoo ||3||
ਮੈਨੂੰ ਰਵਿਦਾਸ ਨੂੰ ਕੋਈ ਉਸ ਪੂਰਨ ਪ੍ਰਭੂ ਅਸਲ ਸੱਚੇ ਪਰਮੇਸ਼ਵਰ ਦਾ ਗੁਰਮੁਖ ਪਿਆਰਾ ਗੁਰੂ ਰੂਪ ਹੋ ਉਹ ਪੂਰਨ ਸਤਿਗੁਰ ਸ਼ਬਦ ਵਿਚਾਰ ਸਮਝਾ ਦੇਵੇ, ਜੋ ਹਰ ਪ੍ਰਕਾਰ ਦੇ ਦਲ ਭਾਵ ਹਿੱਸੇ, ਪਾਸਿਓਂ, ਦਿਸ਼ਾਵਾਂ ਜਾਂ ਨੁਕਤੇ ਨਜ਼ਰ ਤੋਂ ਪੂਰਾ ਹੋਵੇ ਜਿਵੇਂ ਨਿਰਗੁਣ ਸਰਗੁਣ ਦਵੈਤ ਅਦਵੈਤ ਅੰਦਰ ਬਾਹਰ ਆਦਿ ਜੁਗਾਦ ਅੰਤ ਤੋਂ ਸਮ ਹੋਵੇ ਭਾਵ ਪੂਰਾ ਅਤੇ ਇੱਕੋ ਜਿਹਾ ਅਤੇ ਅਚੱਲ ਹੋਵੇ, ਭਾਵ ਜਿਧਰੋਂ ਮਰਜ਼ੀ ਉਹਨੂੰ ਦੇਖੀਏ ਵਿਚਾਰੀਏ ਉਹ ਉਹੀ ਅਚਲ ਅਤੇ ਪੂਰਨ ਸੱਚ ਰਹੇ ।