ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੯੪੬
Sri Guru Granth Sahib Ji, Ang 946 — line-by-line, GurMatt-based meanings (38 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਵਰਨੁ ਭੇਖੁ ਅਸਰੂਪੁ ਸੁ ਏਕੋ ਏਕੋ ਸਬਦੁ ਵਿਡਾਣੀ ॥
varan bhekh asaroopu su eko eko sabadh viddaanee ||
ਸਾਚ ਬਿਨਾ ਸੂਚਾ ਕੋ ਨਾਹੀ ਨਾਨਕ ਅਕਥ ਕਹਾਣੀ ॥੬੭॥
saach binaa soochaa ko naahee naanak akath kahaanee ||67||
ਰਾਮਕਲੀ ਰਾਗ ਵਿੱਚ ਮਹਲਾ ੧ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਗੋਰਖਪੰਥੀ ਨਾਥ ਸਿਧਾਂ ਵੱਲੋਂ ਹੋਈ ਗੋਸ਼ਟੀ ਜਿਸ ਵਿੱਚ ਗੁਰੂ ਜੀ ਨੇ ਉਹਨਾਂ ਦੇ ਕਈ ਸਵਾਲਾਂ ਦੇ ਜਵਾਬ ਦਿੱਤੇ।
ਨੋਟ: ਸ਼ਬਦ ਦੇ ਭਾਵ ਅਰਥਾਂ ਤੋਂ ਪਹਿਲਾਂ ਗੁਰਬਾਣੀ ਚ ਵਰਤੇ ਗਏ 'ਗੁਰਮੁੱਖ' ਸ਼ਬਦ ਦੇ ਅੱਡ ਅੱਡ ਸੰਦਰਭਾਂ ਵਿੱਚ ਵਰਤੇ ਗਏ ਦੋਨੋਂ ਪੱਖਾਂ ਤੋਂ ਅਰਥ ਸਮਝੀਏ।
ਮੁੱਖ ਦੇ ਅਰਥ = ਮੁੱਖ / ਚਿਹਰਾ/face /ਪਹਿਚਾਣ ਅਤੇ ਦਿਸ਼ਾ direction ਜਿੱਦਾਂ ਅਸੀਂ ਆਮ ਹੀ ਕਿਹ ਦਿੰਦੇ ਹਾਂ ਕਿ ਕਿੱਧਰ ਨੂੰ ਮੂੰਹ ਚੁੱਕਿਆ ਹੈ, facing ahead.
ਜੱਦ ਰੱਬ ਕਰਤਾਰ ਦੇ ਪੱਖੋਂ ਵਰਤਣਾ ਹੈ ਤਾਂ ਏਹ ਉਹ ਪਰਮ ਅਜੂਨੀ ਅਕਾਲ ਦੇ ਮੁੱਖ ਭਾਵ ਨਾਮ ਜੋ ਓਸ ਦੀ ਮੂਲ ਅਤੇ ਪੂਰੀ ਪਹਿਚਾਣ ਪ੍ਰਗਟ ਕਰਦਾ ਹੈ, ਉਦਹਾਰਨ ਲਈ ਜਿਵੇਂ ਕਿਸੇ ਮੂੰਹ ਢੱਕੇ ਹੋਏ ਮਨੁੱਖ ਨੂੰ ਜਦ ਸਕਿਓਰਿਟੀ ਚੈੱਕ ਗੇਟ ਤੇ ਅਪਣੀ ਪਹਿਚਾਣ ਵਿਖਾਉਣ ਲਈ ਕਿਹਾ ਜਾਂਦਾ ਹੈ, ਤਾਂ ਵਿਅਕਤੀ ਨੂੰ ਪਤਾ ਹੁੰਦਾ ਹੈ ਕਿ ਮੁੱਖ ਤੋਂ ਪਰਦਾ ਲਾਹ ਮੁੱਖ ਦਿਖਾਉਣ ਲਈ ਲਈ ਕਿਹਾ ਜਾ ਰਿਹਾ ਹੈ। ਨਾਮ ਦਾ ਮਤਲੱਬ ਵੀ ਪਹਿਚਾਣ ਭਾਵ ਨਾਂ & ਪਤਾ ਹੀ ਹੁੰਦਾ ਹੈ ਜੀ। ਗੁਰਬਾਣੀ ਵਿੱਚ ਗੁਰਮੁੱਖ ਦੇ ਨਾਲ ਅੱਗੇ ਨਾਮ ਆਮ ਹੀ ਆਉਂਦਾ ਹੈ। ਏਸ ਕਰਕੇ ਜੱਦ ਅਕਾਲ ਮੂਰਤ ਕਰਤੇ ਦੇ ਪ੍ਰਥਾਏ 'ਗੁਰਮੁੱਖ' ਸ਼ਬਦ ਵਰਤਿਆ ਜਾਂਦਾ ਹੈ ਤਾਂ ਇਸ ਦਾ ਮਤਲਬ ਚੱਲ ਸੱਚ ਦਾ ਗੁਪਤੋਂ ਪ੍ਰਗਟ ਮੁੱਖ ਭਾਵ ਨਾਮ ਪਹਿਚਾਣ।
ਦੂਜੇ ਰੂਪ ਚ ਜਦ ਸਤਗੁਰ ਦੇ ਸਿੱਖ ਲਈ ਵਰਤਿਆ ਗਿਆ ਹੈ, ਉਦੋਂ ਮਤਲਬ ਹੁੰਦਾ ਹੈ ਕਿ ਜਿਸ ਗੁਰਸਿੱਖ ਦੀ ਸੁਰਤ ਦੀ ਦਿਸ਼ਾ ਪ੍ਰਤੱਖ ਪ੍ਰਗਟ ਸਤਗੁਰ ਨਾਮ ਨੂੰ ਸਨਮੁਖ ਰੱਖ ਸਿਰਫ਼ ਉਹਦਾ ਹੁਕਮ ਹੀ ਲੈਂਦੀ ਹੈ।
ਨੋਟ: ਸ਼ਬਦ ਦੇ ਭਾਵ ਅਰਥਾਂ ਤੋਂ ਪਹਿਲਾਂ ਗੁਰਬਾਣੀ ਚ ਵਰਤੇ ਗਏ 'ਗੁਰਮੁੱਖ' ਸ਼ਬਦ ਦੇ ਅੱਡ ਅੱਡ ਸੰਦਰਭਾਂ ਵਿੱਚ ਵਰਤੇ ਗਏ ਦੋਨੋਂ ਪੱਖਾਂ ਤੋਂ ਅਰਥ ਸਮਝੀਏ।
ਮੁੱਖ ਦੇ ਅਰਥ = ਮੁੱਖ / ਚਿਹਰਾ/face /ਪਹਿਚਾਣ ਅਤੇ ਦਿਸ਼ਾ direction ਜਿੱਦਾਂ ਅਸੀਂ ਆਮ ਹੀ ਕਿਹ ਦਿੰਦੇ ਹਾਂ ਕਿ ਕਿੱਧਰ ਨੂੰ ਮੂੰਹ ਚੁੱਕਿਆ ਹੈ, facing ahead.
ਜੱਦ ਰੱਬ ਕਰਤਾਰ ਦੇ ਪੱਖੋਂ ਵਰਤਣਾ ਹੈ ਤਾਂ ਏਹ ਉਹ ਪਰਮ ਅਜੂਨੀ ਅਕਾਲ ਦੇ ਮੁੱਖ ਭਾਵ ਨਾਮ ਜੋ ਓਸ ਦੀ ਮੂਲ ਅਤੇ ਪੂਰੀ ਪਹਿਚਾਣ ਪ੍ਰਗਟ ਕਰਦਾ ਹੈ, ਉਦਹਾਰਨ ਲਈ ਜਿਵੇਂ ਕਿਸੇ ਮੂੰਹ ਢੱਕੇ ਹੋਏ ਮਨੁੱਖ ਨੂੰ ਜਦ ਸਕਿਓਰਿਟੀ ਚੈੱਕ ਗੇਟ ਤੇ ਅਪਣੀ ਪਹਿਚਾਣ ਵਿਖਾਉਣ ਲਈ ਕਿਹਾ ਜਾਂਦਾ ਹੈ, ਤਾਂ ਵਿਅਕਤੀ ਨੂੰ ਪਤਾ ਹੁੰਦਾ ਹੈ ਕਿ ਮੁੱਖ ਤੋਂ ਪਰਦਾ ਲਾਹ ਮੁੱਖ ਦਿਖਾਉਣ ਲਈ ਲਈ ਕਿਹਾ ਜਾ ਰਿਹਾ ਹੈ। ਨਾਮ ਦਾ ਮਤਲੱਬ ਵੀ ਪਹਿਚਾਣ ਭਾਵ ਨਾਂ & ਪਤਾ ਹੀ ਹੁੰਦਾ ਹੈ ਜੀ। ਗੁਰਬਾਣੀ ਵਿੱਚ ਗੁਰਮੁੱਖ ਦੇ ਨਾਲ ਅੱਗੇ ਨਾਮ ਆਮ ਹੀ ਆਉਂਦਾ ਹੈ। ਏਸ ਕਰਕੇ ਜੱਦ ਅਕਾਲ ਮੂਰਤ ਕਰਤੇ ਦੇ ਪ੍ਰਥਾਏ 'ਗੁਰਮੁੱਖ' ਸ਼ਬਦ ਵਰਤਿਆ ਜਾਂਦਾ ਹੈ ਤਾਂ ਇਸ ਦਾ ਮਤਲਬ ਚੱਲ ਸੱਚ ਦਾ ਗੁਪਤੋਂ ਪ੍ਰਗਟ ਮੁੱਖ ਭਾਵ ਨਾਮ ਪਹਿਚਾਣ।
ਦੂਜੇ ਰੂਪ ਚ ਜਦ ਸਤਗੁਰ ਦੇ ਸਿੱਖ ਲਈ ਵਰਤਿਆ ਗਿਆ ਹੈ, ਉਦੋਂ ਮਤਲਬ ਹੁੰਦਾ ਹੈ ਕਿ ਜਿਸ ਗੁਰਸਿੱਖ ਦੀ ਸੁਰਤ ਦੀ ਦਿਸ਼ਾ ਪ੍ਰਤੱਖ ਪ੍ਰਗਟ ਸਤਗੁਰ ਨਾਮ ਨੂੰ ਸਨਮੁਖ ਰੱਖ ਸਿਰਫ਼ ਉਹਦਾ ਹੁਕਮ ਹੀ ਲੈਂਦੀ ਹੈ।
ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ ਕਿਤੁ ਕਿਤੁ ਦੁਖਿ ਬਿਨਸਿ ਜਾਈ ॥
kit kit bidh jag upajai purakhaa kit kit dhukh binas jaiee ||
ਇਥੇ ਅਉਧੂ ਸਿੱਧ ਗੁਰੂ ਨਾਨਕ ਪਾਤਸ਼ਾਹ ਨੂੰ ਪੁਰਖਾ ਕਹਿ ਕੇ ਸੰਬੋਧਨ ਕਰਦਾ ਅਤੇ ਪੁੱਛਦਾ ਹੈ ਕਿ ਕਿਹੜੇ ਕਿਹੜੇ ਕਾਰਨਾਂ ਕਰਕੇ ਮਨੁੱਖ ਆਪਣੇ ਆਲੇ ਦੁਆਲੇ ਰਿਸ਼ਤੇ ਨਾਤਿਆਂ ਸੰਪਤੀ ਮਾਇਆ ਆਦਿ ਦਾ ਜਗਤ ਸੰਸਾਰ ਪੈਦਾ ਕਰ ਦਿੰਦਾ ਹੈ ਅਤੇ ਕਿਹੜੇ ਤਰੀਕੇ ਨਾਲ ਇਹ ਦੁੱਖ ਦਾ ਕਾਰਨ ਜੋ ਉਸ ਨੇ ਆਪਣੇ ਆਲੇ ਦੁਆਲੇ ਸੰਸਾਰ ਬਣਾ ਲਿਆ ਹੈ ਉਸ ਤੋਂ ਛੁਟਕਾਰਾ ਮਿਲਦਾ ਹੈ?
ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ ॥
haumai vich jag upajai purakhaa naam visariaai dhukh paiee ||
ਅੱਗੇ ਗੁਰੂ ਜੀ ਵੀ ਉਹਨੂੰ ਉਹਦੀ ਸ਼ੈਲੀ ਚ ਪੁਰਖਾ ਕਹਿ ਕੇ ਉੱਤਰ ਦਿੰਦੇ ਹਨ ਕਿ, ਸੰਸਾਰ ਜਗਤ ਤੇ ਆਉਣ ਤੋਂ ਬਾਅਦ ਮਾਇਆ ਜੀਵ ਅੰਦਰ ਹੰਕਾਰ ਦਾ ਭਾਵ ਪੈਦਾ ਕਰ ਦਿੰਦੀ ਹੈ ਅਤੇ ਉਹ ਆਪਣੇ ਆਲੇ ਦੁਆਲੇ ਰਿਸ਼ਤੇ ਨਾਤੇ ਦੋਸਤੀਆਂ ਦੁਸ਼ਮਣੀਆਂ ਦਾ ਸੰਸਾਰ ਪੈਦਾ ਕਰ ਲੈਂਦਾ ਹੈ। ਅਸੀਂ ਹੰਕਾਰ ਦੇ ਪੈਦਾ ਹੋਣ ਕਾਰਨ ਸੱਚਾ ਨਾਮ ਵਿਸਰਦਾ ਜਾਂਦਾ ਹੈ ਜਿਸ ਕਾਰਨ ਦੁਖ ਭੋਗਦਾ ਹੈ
ਗੁਰਮੁਖਿ ਹੋਵੈ ਸੁ ਗਿਆਨੁ ਤਤੁ ਬੀਚਾਰੈ ਹਉਮੈ ਸਬਦਿ ਜਲਾਏ ॥
gurmukh hovai su giaan tat beechaarai haumai sabadh jalaae ||
ਪਰ ਜਦ ਗੁਰਮੁਖ ਹੋ ਕੇ ਗਿਆਨ ਨਾਲ ਪਰਮ ਤੱਤ ਦੀ ਖੋਜ ਪੜਤਾਲ ਕਰਦਾ ਹੈ ਅਤੇ ਕਿਰਪਾ ਹੋਣ ਤੇ ਉਸਨੂੰ ਸਤਿਗੁਰ ਸ਼ਬਦ ਮਿਲਦਾ ਹੈ ਜੋ ਉਸਦੇ ਅੰਦਰੋਂ ਹਉਮੈ ਨੂੰ ਸਾੜ ਕੇ ਵਾਪਸ ਸਤਗੁਰ ਨਾਮ ਟਿਕਾ ਦਿੰਦਾ ਹੈ।
ਤਨੁ ਮਨੁ ਨਿਰਮਲੁ ਨਿਰਮਲ ਬਾਣੀ ਸਾਚੈ ਰਹੈ ਸਮਾਏ ॥
tan man niramal niramal baanee saachai rahai samaae ||
ਉਸ ਨਿਰਮਲ ਸੱਚੇ ਨਾਮ ਨਾਲ ਜੁੜਨ ਤੋਂ ਬਾਅਦ ਤਨ ਮਨ ਵੀ ਨਿਰਮਲ ਹੋ ਜਾਂਦਾ ਹੈ ਅਤੇ ਜੀਵ ਨਿਰਮਲ ਵਿਚਾਰ ਅਤੇ ਬਾਣੀ ਬੋਲਦਾ ਹੈ ਅਤੇ ਸਦਾ ਉਸ ਸੱਚੇ ਨਾਮ ਵਿੱਚ ਸਮਾਇਆ ਰਹਿੰਦਾ ਹੈ।
ਨਾਮੇ ਨਾਮਿ ਰਹੈ ਬੈਰਾਗੀ ਸਾਚੁ ਰਖਿਆ ਉਰਿ ਧਾਰੇ ॥
naame naam rahai bairaagee saach rakhiaa ur dhaare ||
ਉਹ ਸੱਚੇ ਨਾਮ ਨਾਲ ਸੁਰਤ ਜੋੜ ਕੇ ਉਸ ਨੂੰ ਆਪਣੇ ਹਿਰਦੇ ਅੰਦਰ ਵਸਾ ਕੇ ਉਸ ਨਾਮ ਦਾ ਜਪ, ਧਿਆਨ ਅਤੇ ਵਿਚਾਰ ਕਰਦਾ ਰਹਿੰਦਾ ਹੈ ਅਤੇ ਇਸ ਪ੍ਰਕਾਰ ਉਹ ਸੰਸਾਰ ਮਾਇਆ ਦੇ ਵਿੱਚ ਰਹਿੰਦਿਆਂ ਵਿਚਰਦਿਆਂ ਵੀ ਇਸ ਦੇ ਪ੍ਰਭਾਵ ਤੋਂ ਬੈਰਾਗੀ ਅਲੇਪ ਰਹਿੰਦਾ ਹੈ।
ਨਾਨਕ ਬਿਨੁ ਨਾਵੈ ਜੋਗੁ ਕਦੇ ਨ ਹੋਵੈ ਦੇਖਹੁ ਰਿਦੈ ਬੀਚਾਰੇ ॥੬੮॥
naanak bin naavai jog kadhe na hovai dhekhahu ridhai beechaare ||68||
ਗੁਰੂ ਨਾਨਕ ਪਾਤਸ਼ਾਹ ਅੱਗੇ ਕਹਿੰਦੇ ਹਨ ਕਿ ਨਾਮ ਤੋਂ ਬਿਨਾਂ ਯੋਗ ਕਦੇ ਹੋ ਹੀ ਨਹੀਂ ਸਕਦਾ ਤੁਸੀਂ ਜਿੰਨਾ ਮਰਜ਼ੀ ਵਿਚਾਰ ਕੇ ਦੇਖ ਲਓ ਕਿਉਂਕਿ ਜਦੋਂ ਤੱਕ ਸੁਰਤ ਨੂੰ ਪੂਰਨ ਸੱਚ ਦੀ ਪ੍ਰਗਟ ਨਾਮ ਮੂਰਤ ਨਹੀਂ ਮਿਲਦੀ ਉਹ ਸੁਰਤ ਸੁੰਨ ਖਲਾ ਵਿੱਚ ਇਧਰ ਉਧਰ ਭਟਕਦੀ ਹੀ ਰਹਿੰਦੀ ਹੈ।
(ਨੋਟ: ਗੁਰੂ ਸਾਹਿਬ ਉੱਪਰ ਕੁਦਰਤ ਵਾਦ ਵਾਲੇ ਸਾਕਤ ਵਿਚਾਰ ਦੇ ਨਾਲ ਨਾਲ ਇੱਥੇ ਸੁਨਿਯਾ-ਵਾਦ ਵਾਲੇ ਵਿਚਾਰ ਦਾ ਵੀ ਖੰਡਨ ਕਰ ਦਿੰਦੇ ਹਨ)
(ਨੋਟ: ਗੁਰੂ ਸਾਹਿਬ ਉੱਪਰ ਕੁਦਰਤ ਵਾਦ ਵਾਲੇ ਸਾਕਤ ਵਿਚਾਰ ਦੇ ਨਾਲ ਨਾਲ ਇੱਥੇ ਸੁਨਿਯਾ-ਵਾਦ ਵਾਲੇ ਵਿਚਾਰ ਦਾ ਵੀ ਖੰਡਨ ਕਰ ਦਿੰਦੇ ਹਨ)
ਗੁਰਮੁਖਿ ਸਾਚੁ ਸਬਦੁ ਬੀਚਾਰੈ ਕੋਇ ॥
gurmukh saach sabadh beechaarai koi ||
ਕਿਸੇ ਵਿਰਲੇ ਤੇ ਬਖਸ਼ਿਸ਼ ਹੋਣ ਤੋਂ ਬਾਅਦ ਹੀ ਉਹ ਜਿਗਿਆਸੂ ਦੀ ਸੁਰਤ ਗੁਰਮੁੱਖ ਹੋ ਸੱਚ ਸ਼ਬਦ ਦੀ ਸਹੀ ਵਿਚਾਰ ਕਰ ਪਾਉਂਦੀ ਹੈ ।
ਦੂਸਰੇ ਅਰਥ: ਜਦ ਕਿਸ ਵਿਰਲੇ ਤੇ ਕਰਤਾਰ ਦੀ ਕਿਰਪਾ ਹੁੰਦੀ ਹੈ ਤਾਂ ਉਹ ਪ੍ਰਗਟ ਹੋਇ ਅਕਾਲ ਮੂਰਤ ਸਤਗੁਰ ਦੇ ਸੱਚ ਸ਼ਬਦ ਰੂਪੀ ਮੁੱਖ ਦੀ ਵਿਚਾਰ ਕਰਦਾ ਹੈ ਜਿਸ ਪ੍ਰਤੀ ਗੁਰਬਾਣੀ ਵਿੱਚ ਸਤਿਨਾਮ, ਪੂਰਾ ਨਾਮ, ਸਤਿਗੁਰ ਸ਼ਬਦ, ਗੁਰਮੁਖ ਨਾਮ, ਸਤਿਗੁਰ ਨਾਮ ਆਦਿ ਕਈ ਸ਼ਬਦਾਂ ਦੇ ਨਾਲ ਇਸ਼ਾਰਾ ਕੀਤਾ ਗਿਆ ਹੈ।
ਦੂਸਰੇ ਅਰਥ: ਜਦ ਕਿਸ ਵਿਰਲੇ ਤੇ ਕਰਤਾਰ ਦੀ ਕਿਰਪਾ ਹੁੰਦੀ ਹੈ ਤਾਂ ਉਹ ਪ੍ਰਗਟ ਹੋਇ ਅਕਾਲ ਮੂਰਤ ਸਤਗੁਰ ਦੇ ਸੱਚ ਸ਼ਬਦ ਰੂਪੀ ਮੁੱਖ ਦੀ ਵਿਚਾਰ ਕਰਦਾ ਹੈ ਜਿਸ ਪ੍ਰਤੀ ਗੁਰਬਾਣੀ ਵਿੱਚ ਸਤਿਨਾਮ, ਪੂਰਾ ਨਾਮ, ਸਤਿਗੁਰ ਸ਼ਬਦ, ਗੁਰਮੁਖ ਨਾਮ, ਸਤਿਗੁਰ ਨਾਮ ਆਦਿ ਕਈ ਸ਼ਬਦਾਂ ਦੇ ਨਾਲ ਇਸ਼ਾਰਾ ਕੀਤਾ ਗਿਆ ਹੈ।
ਗੁਰਮੁਖਿ ਸਚੁ ਬਾਣੀ ਪਰਗਟੁ ਹੋਇ ॥
gurmukh sach baanee paragaT hoi ||
ਜਦ ਸਿੱਖ ਦੀ ਸੁਰਤ ਸਤਗੁਰ ਨਾਮ ਵੱਲ ਮੁੱਖ ਕਰ ਲੈਂਦੀ ਹੈ, ਤਾਂ ਫ਼ਿਰ ਉਸ ਦੇ ਹਿਰਦੇ ਅਤੇ ਮੁੱਖ ਚੋਂ ਜੋ ਬਾਣੀ ਬਚਨ ਨਿਕਲ਼ਦੇ ਹਨ ਉਹ ਸੱਚੇ ਹੁੰਦੇ ਹਨ ।
ਦੂਸਰੇ ਅਰਥ: ਸਤਗੁਰ ਦੇ ਨਾਮ ਮੁੱਖ ਤੋਂ ਹੀ ਸਚ ਬਾਣੀ ਪ੍ਰਗਟ ਹੁੰਦੀ ਹੈ।
ਦੂਸਰੇ ਅਰਥ: ਸਤਗੁਰ ਦੇ ਨਾਮ ਮੁੱਖ ਤੋਂ ਹੀ ਸਚ ਬਾਣੀ ਪ੍ਰਗਟ ਹੁੰਦੀ ਹੈ।
ਗੁਰਮੁਖਿ ਮਨੁ ਭੀਜੈ ਵਿਰਲਾ ਬੂਝੈ ਕੋਇ ॥
gurmukh man bheejai viralaa boojhai koi ||
ਕਰਤਾਰ ਕਿਸੇ ਵਿਰਲੇ ਨੂੰ ਹੀ ਆਪਣਾ ਗੁਰ ਮਤਲਬ ਨਿੱਜ ਨਾਮ ਪਹਿਚਾਣ ਦਾ ਭੇਦ ਬੁਝਾ ਕੇ ਉਸ ਨੂੰ ਗੁਰਮੁਖ ਬਣਾ ਉਸ ਦਾ ਮਨ ਹਿਰਦਾ ਨਾਮ ਸੇਵਾ ਪ੍ਰੇਮ ਨਾਲ ਭਰ ਦਿੰਦਾ ਹੈ।
ਦੂਸਰੇ ਅਰਥ: ਕਿਸੇ ਵਿਰਲੇ ਨੂੰ ਹੀ ਕਿਰਪਾ ਕਰ ਸਤਿਗੁਰ ਆਪਣਾ ਮੁਖ ਭਾਵ ਸਚ ਨਾਮ ਬੁਝਾ ਉਸ ਦਾ ਮਨ ਸਤ ਸੰਤੋਖ ਨਾਲ ਭਰ ਦਿੰਦਾ ਹੈ
ਦੂਸਰੇ ਅਰਥ: ਕਿਸੇ ਵਿਰਲੇ ਨੂੰ ਹੀ ਕਿਰਪਾ ਕਰ ਸਤਿਗੁਰ ਆਪਣਾ ਮੁਖ ਭਾਵ ਸਚ ਨਾਮ ਬੁਝਾ ਉਸ ਦਾ ਮਨ ਸਤ ਸੰਤੋਖ ਨਾਲ ਭਰ ਦਿੰਦਾ ਹੈ
ਗੁਰਮੁਖਿ ਨਿਜ ਘਰਿ ਵਾਸਾ ਹੋਇ ॥
gurmukh nij ghar vaasaa hoi ||
ਜਦ ਸਿੱਖ ਦੀ ਸੁਰਤ ਆਪਣਾ ਮੁੱਖ ਸਤਿਗੁਰ ਨਾਮ ਵੱਲ ਕਰ ਉਸ ਨਾਲ ਜੁੜ ਜਾਂਦੀ ਹੈ ਤਾਂ ਉਸ ਦੀ ਸੁਰਤ ਦਾ ਨਿਜ ਘਰ ਚ ਵਾਸਾ ਹੋ ਜਾਂਦਾ ਹੈ।
ਦੂਸਰੇ ਅਰਥ: ਜਦ ਸਿੱਖ ਤੇ ਕਿਰਪਾ ਕਰ ਸਤਿਗੁਰ ਉਸ ਦਾ ਹਿਰਦਾ ਨਿਰਮਲ ਕਰ ਦਿੰਦਾ ਹੈ ਤਾਂ ਗੁਰਮੁਖ ਨਾਮ ਉਸ ਦੇ ਹਿਰਦੇ ਨੂੰ ਹੀ ਨਿੱਜ ਘਰ ਬਣਾਂ ਵਿੱਚ ਵਾਸਾ ਕਰ ਲੈਂਦਾ ਹੈ
ਦੂਸਰੇ ਅਰਥ: ਜਦ ਸਿੱਖ ਤੇ ਕਿਰਪਾ ਕਰ ਸਤਿਗੁਰ ਉਸ ਦਾ ਹਿਰਦਾ ਨਿਰਮਲ ਕਰ ਦਿੰਦਾ ਹੈ ਤਾਂ ਗੁਰਮੁਖ ਨਾਮ ਉਸ ਦੇ ਹਿਰਦੇ ਨੂੰ ਹੀ ਨਿੱਜ ਘਰ ਬਣਾਂ ਵਿੱਚ ਵਾਸਾ ਕਰ ਲੈਂਦਾ ਹੈ
ਗੁਰਮੁਖਿ ਜੋਗੀ ਜੁਗਤਿ ਪਛਾਣੈ ॥
gurmukh jogee jugat pachhaanai ||
ਸਤਿਗੁਰ ਸ਼ਬਦ ਵੱਲ ਸੁਰਤ ਦਾ ਮੁਖ ਕਰ ਉਸ ਨਾਲ ਜੁੜਿਆਂ ਹੀ ਗੁਰਮੁਖ ਹੋਈਦਾ ਹੈ ਅਤੇ ਅਸਲ ਜੋਗੀ ਬਣਿਆ ਜਾਂਦਾ ਹੈ ਅਤੇ ਮਾਇਆ ਵਿੱਚ ਰਹਿੰਦਿਆਂ ਹੀ ਉਸ ਤੋਂ ਨਿਰਲੇਪ ਰਹਿਣ ਦੀ ਜੁਗਤ ਪਛਾਣੀ ਜਾਂਦੀ ਹੈ।
ਦੂਸਰੇ ਅਰਥ: ਜਦ ਅਸਲ ਅਕਾਲ ਜੋ ਕੇਵਲ ਆਪ ਹੀ ਸੁੰਨ ਸਮਾਧੀ ਦਾ ਅਸਲ ਮਾਲਕ ਜੋਗੀ ਹੈ ਆਪਣਾ ਗੁਰ ਪ੍ਰਗਟ ਕਰ ਨਾਮ ਮੁੱਖ ਦਿਖਾਉਂਦਾ ਹੈ ਤਾਂ ਹੀ ਸੱਚੀ ਜੁਗਤ ਪਛਾਣੀ ਜਾਂਦੀ ਹੈ।
ਭਾਵ ਪ੍ਰਚਲਿਤ ਯੋਗ ਮੱਤ ਦੀਆਂ ਕੋਈ ਵੀ ਵਿਧੀਆਂ ਕੰਮ ਨਹੀਂ ਆਉਂਦੀਆਂ ਹਨ।
ਦੂਸਰੇ ਅਰਥ: ਜਦ ਅਸਲ ਅਕਾਲ ਜੋ ਕੇਵਲ ਆਪ ਹੀ ਸੁੰਨ ਸਮਾਧੀ ਦਾ ਅਸਲ ਮਾਲਕ ਜੋਗੀ ਹੈ ਆਪਣਾ ਗੁਰ ਪ੍ਰਗਟ ਕਰ ਨਾਮ ਮੁੱਖ ਦਿਖਾਉਂਦਾ ਹੈ ਤਾਂ ਹੀ ਸੱਚੀ ਜੁਗਤ ਪਛਾਣੀ ਜਾਂਦੀ ਹੈ।
ਭਾਵ ਪ੍ਰਚਲਿਤ ਯੋਗ ਮੱਤ ਦੀਆਂ ਕੋਈ ਵੀ ਵਿਧੀਆਂ ਕੰਮ ਨਹੀਂ ਆਉਂਦੀਆਂ ਹਨ।
ਗੁਰਮੁਖਿ ਨਾਨਕ ਏਕੋ ਜਾਣੈ ॥੬੯॥
gurmukh naanak eko jaanai ||69||
ਗੁਰੂ ਨਾਨਕ ਜੀ ਕਹਿੰਦੇ ਹਨ ਕਿ ਜੋ ਗੁਰਮੁਖ ਹੋ ਜਾਂਦਾ ਹੈ ਉਹ ਏਕੋ ਨੂੰ ਜਾਣ ਜਾਂਦਾ ਹੈ।
ਦੂਸਰੇ ਅਰਥ: ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਏਕੋ ਨੂੰ ਹੀ ਗੁਰਮੁਖ ਮੰਨ ਕੇ ਜਾਣਿਆ ਜਾਵੇ।
ਦੂਸਰੇ ਅਰਥ: ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਏਕੋ ਨੂੰ ਹੀ ਗੁਰਮੁਖ ਮੰਨ ਕੇ ਜਾਣਿਆ ਜਾਵੇ।
ਬਿਨੁ ਸਤਿਗੁਰ ਸੇਵੇ ਜੋਗੁ ਨ ਹੋਈ ॥
bin satigur seve jog na hoiee ||
ਬਿਨਾਂ ਸਤਿਗੁਰ ਦੀ ਜਪ, ਵਿਚਾਰ, ਕੀਰਤੀ ਅਤੇ ਹੁਕਮ ਮੰਨਣ ਵਾਲੀ ਸੇਵਾ ਅਤੇ ਉਸ ਦੇ ਹੁਕਮ ਚ ਲੱਗੇ ਸੱਚੇ ਗੁਰਮੁਖਾਂ ਦਾ ਸਾਥ ਦਿੱਤਿਆਂ ਯੋਗ ਨਹੀਂ ਹੋਣਾ ਭਾਵ ਜੁੜਿਆ ਨਹੀਂ ਜਾਣਾ।
ਬਿਨੁ ਸਤਿਗੁਰ ਭੇਟੇ ਮੁਕਤਿ ਨ ਕੋਈ ॥
bin satigur bheTe mukat na koiee ||
ਬਿਨਾਂ ਸਤਗੁਰ ਭਾਵ ਸੱਤ ਦੇ ਪ੍ਰਗਟ ਭੇਦ ਨੂੰ ਮਿਲਿਆ ਅਤੇ ਉਸ ਦੇ ਹੁਕਮ ਚ ਆਇਆ ਹੋਰ ਕੋਈ ਮੁਕਤੀ ਦਾ ਮਾਰਗ ਨਹੀਂ ਹੈ।
ਬਿਨੁ ਸਤਿਗੁਰ ਭੇਟੇ ਨਾਮੁ ਪਾਇਆ ਨ ਜਾਇ ॥
bin satigur bheTe naam paiaa na jai ||
ਜਦ ਤੱਕ ਅਚਲ ਸਤ ਦਾ ਗੁਰ ਬੁਝਿਆ ਨਹੀਂ ਜਾਂਦਾ ਉਸਨੂੰ ਕਿਤੋਂ ਸਿਰਫ ਜਾਣਕਾਰੀ ਦੇ ਰੂਪ ਵਿੱਚ ਸੁਣ ਕੇ ਉਹ ਤੁਹਾਡੇ ਮਨ ਹਿਰਦੇ ਵਿੱਚ ਨਹੀਂ ਪਵੇਗਾ ਅਤੇ ਵੱਸੇਗਾ।
ਬਿਨੁ ਸਤਿਗੁਰ ਭੇਟੇ ਮਹਾ ਦੁਖੁ ਪਾਇ ॥
bin satigur bheTe mahaa dhukh pai ||
ਜਦ ਤੱਕ ਸੁਰਤ ਆਪਣੇ ਮੂਲ ਸਤਿਗੁਰ ਨਾਮ ਅੰਮ੍ਰਿਤ ਭੋਜਨ ਨੂੰ ਨਹੀਂ ਮਿਲਦੀ ਉਹ ਵੈਰਾਗ ਦੇ ਭਟਕਣਾ ਦਾ ਵੱਡਾ ਦੁੱਖ ਝੱਲਦੀ ਰਹਿੰਦੀ ਹੈ।
ਬਿਨੁ ਸਤਿਗੁਰ ਭੇਟੇ ਮਹਾ ਗਰਬਿ ਗੁਬਾਰਿ ॥
bin satigur bheTe mahaa garab gubaar ||
ਜਦ ਤੱਕ ਸਤਿਗੁਰ ਨਾਮ ਸੁਰਤ ਨੂੰ ਮਿਲ ਹਿਰਦੇ ਵਿੱਚ ਨਹੀਂ ਵੱਸਦਾ ਉਦੋਂ ਤੱਕ ਹੰਕਾਰ ਵਸ ਹੋ ਕੇ ਮਹਾਂ ਅੰਧਕਾਰ ਦੇ ਗੁਬਾਰ ਵਿੱਚ ਜੀਵ ਭਟਕਦਾ ਰਹਿੰਦਾ ਹੈ
ਨਾਨਕ ਬਿਨੁ ਗੁਰ ਮੁਆ ਜਨਮੁ ਹਾਰਿ ॥੭੦॥
naanak bin gur muaa janam haar ||70||
ਗੁਰੂ ਨਾਨਕ ਸਾਹਿਬ ਕਹਿੰਦੇ ਹਨ ਬਿਨਾਂ ਸਤਿਗੁਰ ਨਾਮ ਤੋਂ ਜੀਵ ਇਹ ਜਨਮ ਭਟਕਣਾ ਵਿੱਚ ਹੀ ਜੂਏ ਵਾਂਗ ਹਾਰ ਕੇ ਮਰ ਜਾਂਦਾ ਹੈ।
ਗੁਰਮੁਖਿ ਮਨੁ ਜੀਤਾ ਹਉਮੈ ਮਾਰਿ ॥
gurmukh man jeetaa haumai maar ||
ਗੁਰਮੁਖ ਨੇ ਮਨਮੁਖਾਂ ਵਾਲੀ ਹਉਮੈ ਮਾਰ ਕੇ ਹੀ ਨਾਮ ਵਸਾ ਆਪਣਾ ਮਨ ਜਿੱਤਿਆ ਹੈ।
ਗੁਰਮੁਖਿ ਸਾਚੁ ਰਖਿਆ ਉਰ ਧਾਰਿ ॥
gurmukh saach rakhiaa ur dhaar ||
ਗੁਰਮੁਖ ਨੇ ਆਪਣੇ ਧੁਰ ਹਿਰਦੇ ਵਿੱਚ ਸਾਚ ਸ਼ਬਦ ਨੂੰ ਸਾਂਭ ਕੇ ਪਿਆਰ ਨਾਲ ਰੱਖਿਆ ਹੁੰਦਾ ਹੈ।
ਗੁਰਮੁਖਿ ਜਗੁ ਜੀਤਾ ਜਮਕਾਲੁ ਮਾਰਿ ਬਿਦਾਰਿ ॥
gurmukh jag jeetaa jamakaal maar bidhaar ||
ਗੁਰਮੁਖ ਨੇ ਕਾਲਜਾਲ ਵਾਲੀ ਜਗਤ ਮਾਇਆ ਨੂੰ ਮਾਰ ਕੇ ਭਾਵ ਉਸ ਦਾ ਅਸਰ ਖਤਮ ਕਰ ਕੇ ਉਸ ਨੂੰ ਆਪਣੇ ਅਧੀਨ ਲਿਆ ਕੇ ਨੂੰ ਜਿੱਤਿਆ ਹੁੰਦਾ ਹੈ।
ਗੁਰਮੁਖਿ ਦਰਗਹ ਨ ਆਵੈ ਹਾਰਿ ॥
gurmukh dharageh na aavai haar ||
ਜੋ ਇੱਕ ਵਾਰ ਅਸਲ ਚ ਸਤਿਗੁਰ ਸ਼ਬਦ ਨਾਲ ਸੁਰਤ ਜੋੜ ਗੁਰਮੁਖ ਹੋ ਨਿਸ਼ਕਾਮ ਸੇਵਾ ਵਿੱਚ ਲੱਗ ਜਾਂਦਾ ਹੈ, ਉਸ ਲਈ ਕਰਤੇ ਦੀ ਦਰਗਾਹ ਦਾ ਦੁਆਰ ਫਿਰ ਕਦੇ ਵੀ ਬੰਦ ਨਹੀਂ ਹੁੰਦਾ ਹੈ।
ਗੁਰਮੁਖਿ ਮੇਲਿ ਮਿਲਾਏ ਸੋੁ ਜਾਣੈ ॥
gurmukh mel milaae suo jaanai ||
ਜਿਸ ਦੇ ਹਿਰਦੇ ਚ ਸਤਿਗੁਰ ਆਪਣਾ ਮੁਖ ਭਾਵ ਪੂਰਾ ਨਾਮ ਉਸਦੇ ਹਿਰਦੇ ਚ ਵਸਾ ਆਪਣੇ ਨਾਲ ਮਿਲਾ ਲੈਂਦਾ ਹੈ,ਸਿਰਫ ਉਸਨੇ ਹੀ ਉਸਨੂੰ ਜਾਣਿਆ ਹੁੰਦਾ ਹੈ।
ਦੂਸਰੇ ਅਰਥ: ਜਿਸ ਨੂੰ ਕਰਤਾ ਗੁਰਮੁਖ ਕਰ ਆਪਣੇ ਨਾਲ ਮੇਲ ਮਿਲਾ ਦਿੰਦਾ ਹੈ ਉਹੀ ਉਸਦਾ ਗੁਰ ਬੁਝਦਾ ਹੈ।
ਦੂਸਰੇ ਅਰਥ: ਜਿਸ ਨੂੰ ਕਰਤਾ ਗੁਰਮੁਖ ਕਰ ਆਪਣੇ ਨਾਲ ਮੇਲ ਮਿਲਾ ਦਿੰਦਾ ਹੈ ਉਹੀ ਉਸਦਾ ਗੁਰ ਬੁਝਦਾ ਹੈ।
ਨਾਨਕ ਗੁਰਮੁਖਿ ਸਬਦਿ ਪਛਾਣੈ ॥੭੧॥
naanak gurmukh sabadh pachhaanai ||71||
ਗੁਰੂ ਨਾਨਕ ਜੀ ਕਹਿੰਦੇ ਹਨ ਕਿ ਮੈਂ ਪਰਮ ਸੱਤ ਗੁਰ ਦੇ ਮੁੱਖ ਨੂੰ ਪ੍ਰਗਟ ਕਰਨ ਵਾਲੇ ਸ਼ਬਦ ਨੂੰ ਪਹਿਚਾਣ ਲਿਆ ਹੈ।
ਦੂਸਰੇ ਅਰਥ: ਗੁਰੂ ਨਾਨਕ ਜੀ ਕਹਿੰਦੇ ਹਨ ਕਿ ਜੋ ਗੁਰਮੁਖ ਹੋ ਗਿਆ ਹੈ ਉਸਨੇ ਹੀ ਸਤਿਗੁਰ ਸ਼ਬਦ ਨੂੰ ਪਹਿਚਾਣਿਆ ਹੈ।
ਦੂਸਰੇ ਅਰਥ: ਗੁਰੂ ਨਾਨਕ ਜੀ ਕਹਿੰਦੇ ਹਨ ਕਿ ਜੋ ਗੁਰਮੁਖ ਹੋ ਗਿਆ ਹੈ ਉਸਨੇ ਹੀ ਸਤਿਗੁਰ ਸ਼ਬਦ ਨੂੰ ਪਹਿਚਾਣਿਆ ਹੈ।
ਹੁਣ ਤੱਕ ਹੋਏ ਪਿਛਲੇ ਟੀਕਿਆਂ ਤੋਂ ਉਤਮ, ਏਹ ਅਰਥ ਗੁਰਯਾਦ ਨੇ ਧੁਰ ਕਰਤਾਰ ਵਲੋਂ ਬਖਸ਼ੀ ਸੋਝੀ ਵਿੱਚੋਂ ਕੀਤੇ ਗਏ ਹਨ। ਏਹ ਅਰਥ ਪਿਛਲੇ ਆਪਾ ਵਿਰੋਧੀ, ਵੈਦਿਕ, ਸਾਕਤ ਪੰਥ, ਨਾਸਤਿਕ ਜਾਂ ਅਬ੍ਰਾਹਮਿਕ ਪ੍ਰਭਾਵ ਹੇਠ ਕੀਤੇ ਟੀਕੇ ਵਿਆਖਿਆਵਾਂ ਦਾ ਭੰਬਲਭੂਸਾ ਦੂਰ ਕਰ ਸੁੱਧ ਅਜੂਨੀ ਅਕਾਲ ਸਤਨਾਮ ਸਤਗੁਰ ਸ਼ਬਦ ਲਈ ਮਨ ਦਾ ਭਾਂਡਾ ਸਾਫ ਕਰਨਗੇ। ਜੇ ਤੁਸੀਂ ਚਾਹੁੰਦੇ ਹੋ ਕਿ ਏਹ ਅਰਥ ਸੇਵਾ ਹੋਰ ਸਿੱਖ ਬਿਰਤੀ ਸੰਗਤਾਂ ਤੱਕ ਵੀ ਪਹੁੰਚੇ ਤਾਂ ਸਾਰੇ ਪਲੇਟਫਾਰਮਾਂ ਤੇ ਲਾਇਕ, ਫਾਲੋ, ਸਬਸਕਰਾਇਬ ਅਤੇ ਸ਼ੇਅਰ ਜਰੂਰ ਕਰੋ। ਕਮੈਂਟਾ ਵਿੱਚ ਸਪੈਲਿੰਗ ਗਲਤੀਆਂ, ਭਾਸ਼ਾ ਸੁਧਾਰ, ਫੀਡਬੈਕ, ਸੁਝਾਅ ਅਤੇ ਤੁਹਾਡੇ ਅਪਣੇ ਅਰਥ ਜਰੂਰ ਲਿਖੋ ਜੀ। ਅਰਥਾਂ ਦੀ ਪਰੂਫ ਰੀਡਿੰਗ ਅਤੇ ਏਡਿੰਟਿੰਗ ਲਈ ਸੰਪਰਕ ਕਰੋ।
Far superior to previous commentaries (teekas) written so far, these meanings have been derived from the remembrance of the Guru (Guryad) and the divine intellect blessed directly by the Lord. These meanings will dispel the confusion caused by previous contradictory interpretations influenced by Vedic, Shakta Panth, atheistic, or Abrahamic perspectives, thereby cleansing the vessel of the mind for the pure, birthless, timeless, true Name, and the Guru’s Word (Shabad). If you wish for this commentary service to reach other Sikhs and seekers, please like, follow, subscribe, and share across all platforms. Kindly share your spelling corrections, language improvements, feedback, suggestions, and your own interpretations in the comments. Please get in touch for the proofreading and editing of these meanings.
ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ ॥
sabadhai kaa nibeRaa sun too aaudhoo bin naavai jog na hoiee ||
ਗੁਰੂ ਨਾਨਕ ਜੀ ਅਉਧੂ ਨਾਥ ਯੋਗੀ ਨੂੰ ਕਿਹੰਦੇ ਹਨ ਕਿ ਸ਼ਬਦ ਦਾ ਸਿਧਾਂਤ ਸੁਣ ਕਿਉਂ ਕਿ ਸੱਚ ਦਾ ਗੁਰ ਪ੍ਰਗਟ ਕਰਨ ਵਾਲਾ ਸੱਚ ਨਾਮ ਜਾਣਿਆ ਬਿਨਾਂ ਸੁਰਤ ਦਾ ਜੋਗ ਭਾਵ ਮਿਲਾਪ ਕਿਹਦੇ ਨਾਲ ਹੋਵੇਗਾ ? ਭਾਵ ਜੋਗ ਨਹੀਂ ਹੋ ਪਾਏਗਾ!
ਨਾਮੇ ਰਾਤੇ ਅਨਦਿਨੁ ਮਾਤੇ ਨਾਮੈ ਤੇ ਸੁਖੁ ਹੋਈ ॥
naame raate anadhin maate naamai te sukh hoiee ||
ਸੱਚ ਨਾਮ ਨੂੰ ਜਾਣ ਕੇ ਅਤੇ ਸੁਰਤ ਓਹਦੇ ਨਾਲ਼ ਜੋੜ ਕੇ ਸਹਿਜ ਨਾਲ ਉਸਦੇ ਮਿਲੇ ਹੁੱਕਮ ਚ ਚਲਦੀਆਂ ਹਰ ਰੋਜ਼ ਅਨੰਦ ਵਿੱਚ ਮਸਤ ਅਤੇ ਸੁਖੀ ਰਹਿਦਾ ਹੈ ।
ਨਾਮੈ ਹੀ ਤੇ ਸਭੁ ਪਰਗਟੁ ਹੋਵੈ ਨਾਮੇ ਸੋਝੀ ਪਾਈ ॥
naamai hee te sabh paragaT hovai naame sojhee paiee ||
ਸਤਨਾਮ ਤੋਂ ਹੀ ਸਾਰੀਆਂ ਸ੍ਰਿਸ਼ਟੀਆਂ ਪ੍ਰਗਟ ਹੋਈਆਂ ਹਨ ਅਤੇ ਉਸ ਨਾਮ ਨਾਲ ਜੁੜ ਕੇ ਹੀ ਇਸ ਫੈਲੇ ਮਾਇਆ ਜਾਲ ਦੀ ਸੋਝੀ ਹੁੰਦੀ ਹੈ ਅਤੇ ਫਿਰ ਜੀਵ ਉਸ ਦੇ ਚੱਕਰ ਚ ਫਸਦਾ ਨਹੀਂ ਹੈ।
ਬਿਨੁ ਨਾਵੈ ਭੇਖ ਕਰਹਿ ਬਹੁਤੇਰੇ ਸਚੈ ਆਪਿ ਖੁਆਈ ॥
bin naavai bhekh kareh bahutere sachai aap khuaaiee ||
ਅਸਲ ਸੱਚੇ ਸਤ ਨਾਮ ਤੋਂ ਬਿਨਾਂ ਬਹੁਤ ਲੋਕ ਇਧਰੋਂ ਉਧਰੋਂ ਸੁਣ ਕੇ ਗਿਆਨ ਘੋਟ ਕੇ ਭੇਖ ਭਾਵ ਪਾਖੰਡ ਐਕਟਿੰਗ ਕਰ ਲੋਕਾਂ ਨੂੰ ਭਰਮਾਉਂਦੇ ਫਿਰਦੇ ਹਨ ਅਤੇ ਬਥੇਰੇ ਉਹਨਾਂ ਦੇ ਮਾਇਆ ਜਾਲ ਵਿੱਚ ਫਸੇ ਵੀ ਹੋਏ ਹਨ ਪਰ ਉਹ ਨਾਲ ਦੀ ਨਾਲ ਇਹ ਵੀ ਕਹੀ ਜਾਂਦੇ ਹਨ ਕਿ ਅਕਾਲ ਕਰਤਾ ਤਾਂ ਅਨਾਮੇ ਹੈ ਨਿਰਨਾਮੇ ਹੈ ਜਿਵੇਂ ਅੱਜ ਕੱਲ ਸਿੱਖਾਂ ਦੇ ਵਿੱਚ ਬਹੁਤ ਪ੍ਰਚਾਰਕ ਜਦੋਂ ਗੁਰਬਾਣੀ ਦੇ ਅਰਥ ਕਰਦੇ ਹਨ ਉਦੋਂ ਤਾਂ ਮਜਬੂਰੀ ਬਸ ਕਹਿਣਗੇ ਭਈ ਸ਼ਬਦ ਨਾਲ ਜੁੜਨਾ ਪੈਣਾ ਨਾਮ ਨਾਲ ਜੁੜਨਾ ਪੈਣਾ ਹੈ ਪਰ ਮਗਰੋਂ ਇਹ ਵੀ ਕਹਿ ਦਿੰਦੇ ਹਨ ਵੀ ਉਹਦਾ ਤੇ ਕੋਈ ਨਾਂ ਹੀ ਨਹੀਂ ਹੈਗਾ ਉਹਨੂੰ ਤੇ ਕੋਈ ਜਾਣ ਹੀ ਨਹੀਂ ਸਕਦਾ ਤੇ ਉਸ ਤੋਂ ਬਾਅਦ ਕਿਸੇ ਦੇਹ ਵਾਲੇ ਨੂੰ ਬੰਦੇ ਨੂੰ ਸ਼ਬਦ ਜਾਂ ਨਾਮ ਕਹਿ ਕੇ ਕਹਿੰਦੇ ਹਨ ਕਿ ਉਹਦੇ ਨਾਲ ਜੁੜੋ ਜਿੱਦਾਂ ਪਹਿਲਾਂ ਕ੍ਰਿਸਚੈਨਿਟੀ ਦੇ ਵਿੱਚ ਚਮੜੀ ਤੋਂ ਬਣੇ ਸ਼ਰੀਰ ਵਾਲ਼ੇ ਬੰਦੇ ਨੂੰ ਹੀ ਸ਼ਬਦ ਕਹਿ ਕੇ ਕੰਮ ਸਾਰਿਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਵੀ ਕਰਤਾਰ ਨੂੰ ਅਨਾਮ ਜਾਂ ਨਿਰਨਾਮੇ ਨਹੀਂ ਕਿਹਾ ਗਿਆ ਬਲਕਿ ਬਹੁਤ ਕਰੜੀ ਭਾਸ਼ਾ ਵਰਤ ਕੇ ਇਥੋਂ ਤੱਕ ਕਿਹਾ ਗਿਆ ਹੈ ਵੀ ਜਿਹਨੂੰ ਅਕਾਲ ਪਰਮ ਪਿਤਾ ਦਾ ਨਾਮ ਹੀ ਨਹੀਂ ਪਤਾ ਉਹ ਤੇ ਬੇਸਵਾ ਦੇ ਬੱਚੇ ਸਮਾਨ ਹੈ!
ਸਤਿਗੁਰ ਤੇ ਨਾਮੁ ਪਾਈਐ ਅਉਧੂ ਜੋਗ ਜੁਗਤਿ ਤਾ ਹੋਈ ॥
satigur te naam paieeaai aaudhoo jog jugat taa hoiee ||
ਹੈ ਅਉਧੂ ਸਿਧ ਜੋਗੀ ਨਾਥ, ਪਰਮ ਸੱਚ ਦਾ ਗੁਰ ਪ੍ਰਗਟ ਹੋਇਆ ਹੀ ਸੱਚ ਨਾਮ ਮਿਲਦਾ ਹੈ ਅਤੇ ਫੇਰ ਹੀ ਅਸਲ ਯੋਗ ਸੱਚ ਕਰਤੇ ਨਾਲ ਯੋਗ ਭਾਵ ਮਿਲਾਪ ਹੁੰਦਾ ਹੈ ਅਤੇ ਸੰਸਾਰ ਖੇਡ ਦੀ ਜੁਗਤ ਅਤੇ ਇਸ ਤੋਂ ਨਿਰਲੇਪ ਰਹਿਣ ਦਾ ਹੁਕਮ ਸਮਝ ਆਉਂਦਾ ਹੈ।
ਕਰਿ ਬੀਚਾਰੁ ਮਨਿ ਦੇਖਹੁ ਨਾਨਕ ਬਿਨੁ ਨਾਵੈ ਮੁਕਤਿ ਨ ਹੋਈ ॥੭੨॥
kar beechaar man dhekhahu naanak bin naavai mukat na hoiee ||72||
ਅੱਗੇ ਗੁਰੂ ਨਾਨਕ ਜੀ ਸਵਾਦ ਖੜਾ ਕਰਦੇ ਹਨ ਕਿ, ਕੋਈ ਵੀ ਸੁਰਤ ਦੇ ਮੁਕਾਮ ਪਰਮ ਸੱਚ ਦਾ ਖੋਜੀ ਆਪਣੇ ਮਨ ਵਿੱਚ ਇਹ ਵਿਚਾਰ ਕਰਕੇ ਦੇਖ ਲਵੇ ਕਿ ਜਦ ਤੱਕ ਪਰਮ ਸੱਚ ਦਾ ਨਾਮ ਭਾਵ ਪਹਿਚਾਣ ਪ੍ਰਗਟ ਨਹੀਂ ਹੋਊਗੀ ਤਾਂ ਸੁਰਤ ਦੀ ਯਾਤਰਾ ਕਿੱਦਾਂ ਮੁੱਕੇਗੀ, ਅਤੇ ਬਿਨਾਂ ਸਰੋਤ ਧੁਰੇ ਚ ਵਾਪਸ ਸਮਾਇਆ ਉਹਦੀ ਭਟਕਣਾ ਦੀ ਮੁਕਤੀ ਕਿੱਦਾਂ ਹੋਵੇਗੀ ਭਾਵ ਨਹੀਂ ਹੋ ਸਕਦੀ ਹੈ।
ਤੇਰੀ ਗਤਿ ਮਿਤਿ ਤੂਹੈ ਜਾਣਹਿ ਕਿਆ ਕੋ ਆਖਿ ਵਖਾਣੈ ॥
teree gat mit toohai jaaneh kiaa ko aakh vakhaanai ||
ਜਿਹੜੇ ਕਰਤੇ ਦੇ ਵਿੱਚੋਂ ਉਪਜੀ ਅਨੰਤ ਸੰਭਾਵਨਾ ਚੋਂ ਪ੍ਰਗਟ ਹੋਈਆਂ ਸ੍ਰਿਸ਼ਟੀਆਂ ਦਾ ਗਿਆਨ ਇਕੱਠਾ ਕਰਕੇ ਰੱਬ ਨੂੰ ਜਾਨਣਾ ਚਾਹੁੰਦੇ ਹਨ ਉਹ ਕਦੇ ਵੀ ਸਫਲ ਨਹੀਂ ਹੋ ਪਾਉਂਦੇ, ਕਿਉਂ ਕਿ ਪਹਿਲੀ ਗੱਲ ਤੇ ਸ੍ਰਿਸ਼ਟੀ ਚੱਲ ਹੈ ਬਦਲਦੀ ਰਹਿੰਦੀ ਹੈ ਦੂਸਰੀ ਉਹਦੇ ਉਹ ਚੋਂ ਅਥਾਹ ਸ੍ਰਿਸ਼ਟੀਆਂ ਬਣਦੀਆਂ ਖਤਮ ਹੁੰਦੀਆਂ ਫੈਲਦੀਆਂ ਰਹਿੰਦੀਆਂ ਹਨ ਜਿਨਾਂ ਦਾ ਕਦੇ ਵੀ ਕੋਈ ਅੰਤ ਨਹੀਂ ਪਾ ਸਕੂਗਾ ਕਿਉਂਕਿ ਉਹ ਹੈ ਹੀ ਮਾਇਆ ਭਾਵ ਸਵਪ ਮਾਤਰ ਹਨ ਸੋ ਗਿਆਨ ਮਾਰਗੀ ਹਮੇਸ਼ਾ ਰਸਤੇ ਚ ਫਸੇ ਹੋਏ ਭਟਕਣਾ ਦੀ ਨਿਰਾਸ਼ਾ ਚ ਹੀ ਜੀਵਨ ਗਵਾ ਜਾਂਦੇ ਹਨ। ਉਸ ਕਰਤੇ ਦੀ ਸੱਤਾ ਕਿੱਡੀ ਵੱਡੀ ਹੈ ਅਤੇ ਉਹ ਕੀ ਕਰ ਸਕਦਾ ਹੈ ਇਹ ਤਾਂ ਉਹ ਆਪ ਹੀ ਜਾਣਦਾ ਹੈ ਅਸੀਂ ਜੀਵਾਂ ਨੇ ਤਾਂ ਉਸਦਾ ਨਾਮ ਜਾਣ ਉਸ ਨੂੰ ਸਨਮੁਖ ਇਸ ਸੰਸਾਰ ਖੇਡ ਵਿੱਚ ਆਪਣਾ ਹੁਕਮ ਮਨੋਰਥ ਜਾਣ ਉਸ ਵਿੱਚ ਵਾਪਸ ਸਮਾਉਣਾ ਹੈ। ਜਦ ਕਰਤੇ ਨਾਲ ਜੁੜ ਜਾਈਦਾ ਹੈ ਤਾਂ ਉਸ ਦੇ ਹੁਕਮ ਤੇ ਚੱਲਣ ਲਈ ਜਿੰਨਾ ਕੁ ਗਿਆਨ ਜੀਵ ਨੂੰ ਚਾਹੀਦਾ ਹੁੰਦਾ ਹੈ ਉਹ ਸਾਰਾ ਉਹ ਆਪ ਹੀ ਉਸ ਨੂੰ ਦਿੰਦਾ ਰਹਿੰਦਾ ਹੈ ਉਸ ਤੋਂ ਇਲਾਵਾ ਬੇਲੋੜਾ ਗਿਆਨ ਤੇ ਹਉਮੈ ਹੀ ਇਕੱਠਾ ਕਰਨਾ ਚਾਹੁੰਦੀ ਹੈ।
ਤੂ ਆਪੇ ਗੁਪਤਾ ਆਪੇ ਪਰਗਟੁ ਆਪੇ ਸਭਿ ਰੰਗ ਮਾਣੈ ॥
too aape gupataa aape paragaT aape sabh ra(n)g maanai ||
ਸਭ ਤੋਂ ਪਹਿਲਾਂ ਤੇ ਕਰਤਾ ਆਪ ਹੀ ਗੁਪਤ ਹੈ ਅਤੇ ਉਸਨੇ ਆਪ ਹੀ ਹਰ ਤਰ੍ਹਾਂ ਦੇ ਰੂਪ ਧਾਰ ਕੇ ਤੇ ਦ੍ਰਿਸ਼ਟਮਾਨ ਸੰਸਾਰ ਦਾ ਰੂਪ ਧਾਰਿਆ ਹੋਇਆ ਹੈ ਅਤੇ ਇਹਦੇ ਵਿੱਚ ਮਾਇਆ ਜਾਲ ਸਿਰਜ ਕੇ ਆਪਣੇ ਸੀਮਤ ਜੀਵ ਰੂਪ ਪਾਤਰਾਂ ਨੂੰ ਭਟਕਾਇਆ ਹੋਇਆ ਹੈ। ਬਹੁਤਾਤ ਲੁਕਾਈ ਤੋਂ ਤੂੰ ਆਪ ਹੀ ਗੁਪਤ ਹੋਇਆ ਬੈਠਾ ਹੈ ਤੇ ਕੁਝ ਵਿਰਲਿਆਂ ਨੂੰ ਤੂੰ ਆਪ ਹੀ ਕਿਰਪਾ ਕਰਕੇ ਸਿੱਧਾ ਆਪ ਜਾਂ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਜਾਂ ਕਿਸੇ ਗੁਰਮੁਖ ਪਿਆਰੇ ਰਾਹੀਂ ਆਪਣਾ ਪ੍ਰਗਟ ਸੱਚਾ ਨਾਮ ਬਖਸ਼ ਕੇ ਆਪਣੇ ਨਾਲ ਜੋੜ ਕੇ ਬਾਹਰ ਕੱਢ ਲੈਂਦਾ ਹੈਂ ਅਤੇ ਕਈਆਂ ਨੂੰ ਜਨਮਾਂ ਜਨਮਾਂ ਲਈ ਇੱਥੇ ਹੀ ਮਾਇਆ ਦੇ ਆਸਰੇ ਛੱਡ ਭਟਕਣਾ ਚ ਪਾ ਛੱਡਦਾ ਹੈਂ ਅਤੇ ਇਸ ਸੰਸਾਰ ਖੇਡ ਇਸ ਖੇਡ ਤਮਾਸ਼ੇ ਦਾ ਰੰਗ ਮਾਣਦਾ ਰਹਿੰਦਾ ਹੈਂ।
ਸਾਧਿਕ ਸਿਧ ਗੁਰੂ ਬਹੁ ਚੇਲੇ ਖੋਜਤ ਫਿਰਹਿ ਫੁਰਮਾਣੈ ॥
saadhik sidh guroo bahu chele khojat fireh furamaanai ||
ਜਿਹੜੇ ਸੱਚੇ ਨਾਮ ਤੋਂ ਬਿਨਾਂ ਬਹੁਤ ਸਾਰੇ ਗਿਆਨੀ ਧਿਆਨੀ ਸਾਧਕ ਸਿਧ ਜੋਗੀ ਗੁਰੂ ਅਤੇ ਉਹਨਾਂ ਦੇ ਬਹੁਤ ਸਾਰੇ ਚੇਲੇ ਜਾਣਕਾਰੀ ਵੱਸ ਤੇਰਾ ਫਰਮਾਨ ਭਾਵ ਹੁਕਮ ਖੋਜਦੇ ਲੱਭਦੇ ਫਿਰਦੇ ਹਨ। ਪਰ ਪ੍ਰਚਲਿਤ ਬਿਰਤਾਂਤ ਕੀ ਤੇਰਾ ਕੋਈ ਨਾਮ ਨਹੀਂ ਹੈਗਾ ਤੈਨੂੰ ਕਦੇ ਵੀ ਕੋਈ ਜਾਣ ਨਹੀਂ ਸਕਦਾ ਕਾਰਨ ਨਿਰਾਸ਼ਾ ਵਿੱਚ ਗੁਮਰਾਹ ਮਾਰਗਾਂ ਤੇ ਭਟਕਦੇ ਫਿਰਦੇ ਹਨ। ਪਰ ਜਦੋਂ ਤੱਕ ਹਾਕਮ ਦੇ ਨਾਮ ਦਰਸ਼ਨਾਂ ਦੀ ਤਾਂਗ ਨਹੀਂ ਰੱਖਣਗੇ ਫ਼ਿਰ ਹੁਕਮ ਕਿੱਥੋਂ ਪ੍ਰਾਪਤ ਕਰ ਲੈਣਗੇ?
ਮਾਗਹਿ ਨਾਮੁ ਪਾਇ ਇਹ ਭਿਖਿਆ ਤੇਰੇ ਦਰਸਨ ਕਉ ਕੁਰਬਾਣੈ ॥
maageh naam pai ieh bhikhiaa tere dharasan kau kurabaanai ||
ਪਰ ਜਿਹੜੇ ਆਸ ਰੱਖ ਤੇਰੇ ਨਾਮ ਨੂੰ ਮੰਗਦੇ ਹਨ ਅਤੇ ਤੇਰੇ ਗੁਰ ਭਾਵ ਗੁਪਤੋ ਪ੍ਰਗਟ ਹੋਏ ਦਰਸ਼ਨਾਂ ਲਈ ਆਪਣੇ ਆਪ ਨੂੰ ਕੁਰਬਾਨ ਕਰਨ ਨੂੰ ਤਿਆਰ ਹੁੰਦੇ ਹਨ ਉਹੀ ਇਹ ਤੇਰੇ ਸੱਚੇ ਨਾਮ ਦਰਸ਼ਨ ਵਾਲੀ ਭਿਖਿਆ ਪ੍ਰਾਪਤ ਕਰਦੇ ਹਨ।
ਅਬਿਨਾਸੀ ਪ੍ਰਭਿ ਖੇਲੁ ਰਚਾਇਆ ਗੁਰਮੁਖਿ ਸੋਝੀ ਹੋਈ ॥
abinaasee prabh khel rachaiaa gurmukh sojhee hoiee ||
ਅਬਿਨਾਸ਼ੀ ਕਰਤੇ ਪ੍ਰਭ ਨੇ ਇਹ ਚਲਾਇਮਾਨ ਬਿਨਸ ਜਾਣ ਵਾਲਾ ਖੇਲ ਰਚਾਇਆ ਹੈ ਅਤੇ ਸਤਿਗੁਰ ਸ਼ਬਦ ਵੱਲ ਸੁਰਤ ਦਾ ਮੁੱਖ ਕਰਕੇ ਉਹਦੇ ਨਾਲ ਜੁੜਿਆ ਹੀ ਤੇਰੇ ਸੱਚੇ ਨਾਮ ਅਤੇ ਸੂਖਮ ਗੁਪਤ ਮਾਇਆ ਦੇ ਭਰਮ ਜਾਲ ਦੀ ਸੋਝੀ ਹੁੰਦੀ ਹੈ।
ਨਾਨਕ ਸਭਿ ਜੁਗ ਆਪੇ ਵਰਤੈ ਦੂਜਾ ਅਵਰੁ ਨ ਕੋਈ ॥੭੩॥੧॥
naanak sabh jug aape varatai dhoojaa avar na koiee ||73||1||
ਅੱਗੇ ਗੁਰੂ ਨਾਨਕ ਸਾਹਿਬ ਇਹਨਾਂ ਅਉਧੂ ਸਿੱਧਾਂ ਨੂੰ ਕਹਿੰਦੇ ਹਨ ਕਿ ਸਾਰੇ ਯੁਗਾਂ ਅਤੇ ਸੰਸਾਰਾਂ ਵਿੱਚ ਇਹ ਸਤਗੁਰ ਸ਼ਬਦ ਹੀ ਵਿਆਪਕ ਹੋ ਮਜੂਦ ਹੁੰਦਾ ਹੈ। ਹੋਰ ਬਣਾਏ ਅਤੇ ਮੰਨੇ ਗਏ ਰੱਬ ਭਗਵਾਨ ਕਦੇ ਵੀ ਅਸਲ ਨਹੀਂ ਸਨ ਅਤੇ ਮਾਇਆ ਹੀ ਰੂਪ ਵਟਾ ਕੇ ਭਰਮ ਜਾਲ ਚ ਪਾ ਧੋਖਾ ਦਿੰਦੀ ਰਹੀ ਹੈ। ਅਤੇ ਨਾ ਹੀ ਇਸ ਸਰਬ ਵਿਆਪਕ ਸੱਚ ਨਾਮ ਤੋਂ ਬਿਨਾਂ ਹੋਰ ਕੋਈ ਮੁਕਾਮ ਜਾਂ ਸਮਾਧਾਨ ਕਦੀ ਆਵੇਗਾ ਕਿਉਂਕਿ ਇਹੀ ਅਚਲ ਅਬਿਨਾਸ਼ੀ ਅਕਾਲ ਮੂਰਤ ਸਤਨਾਮ ਹੀ ਮੁਕਾਮ ਆਦੇਸ਼ ਅਤੇ ਸਮਾਧਾਨ ਹੈ।
(ਜਿਹੜੇ ਆਸਾ ਰੱਖਣ ਵਾਲੇ ਬਖਸ਼ਿਸ਼ ਪਾਤਰ ਸੱਚੇ ਜਿਗਿਆਸੂ ਹੁੰਦੇ ਸੀ ਉਹ ਗੁਰੂ ਨਾਨਕ ਪਾਤਸ਼ਾਹ ਤੋਂ ਸਤਿਨਾਮ ਅਤੇ ਹੁਕਮ ਦੀ ਦਾਤ ਲੈ ਸਤਿਗੁਰ ਸੁਖੀ ਦੇ ਉੱਤਮ ਪੰਥ ਤੇ ਆ ਜਾਂਦੇ ਸੀ ਅਤੇ ਬਾਕੀ ਦੇ ਹੰਕਾਰ ਅਤੇ ਅਵਿਸ਼ਵਾਸ ਕਾਰਣ ਉਸੇ ਹੀ ਮੰਜ਼ਿਲ ਰਹਿਤ ਮਾਇਆ ਚ ਭਟਕ ਉਹੀ ਪੁਰਾਣੇ ਕੁਮਾਰਗ ਚ ਲੱਗੇ ਰਹੇ।)
(ਜਿਹੜੇ ਆਸਾ ਰੱਖਣ ਵਾਲੇ ਬਖਸ਼ਿਸ਼ ਪਾਤਰ ਸੱਚੇ ਜਿਗਿਆਸੂ ਹੁੰਦੇ ਸੀ ਉਹ ਗੁਰੂ ਨਾਨਕ ਪਾਤਸ਼ਾਹ ਤੋਂ ਸਤਿਨਾਮ ਅਤੇ ਹੁਕਮ ਦੀ ਦਾਤ ਲੈ ਸਤਿਗੁਰ ਸੁਖੀ ਦੇ ਉੱਤਮ ਪੰਥ ਤੇ ਆ ਜਾਂਦੇ ਸੀ ਅਤੇ ਬਾਕੀ ਦੇ ਹੰਕਾਰ ਅਤੇ ਅਵਿਸ਼ਵਾਸ ਕਾਰਣ ਉਸੇ ਹੀ ਮੰਜ਼ਿਲ ਰਹਿਤ ਮਾਇਆ ਚ ਭਟਕ ਉਹੀ ਪੁਰਾਣੇ ਕੁਮਾਰਗ ਚ ਲੱਗੇ ਰਹੇ।)