ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੯੬੬

Sri Guru Granth Sahib Ji, Ang 966 — line-by-line, GurMatt-based meanings (11 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਧੰਨੁ ਸੁ ਤੇਰੇ ਭਗਤ ਜਿਨੑੀ ਸਚੁ ਤੂੰ ਡਿਠਾ ॥
dha(n)nu su tere bhagat jin(h)ee sach too(n) ddiThaa ||
ਜਿਸ ਨੋ ਤੇਰੀ ਦਇਆ ਸਲਾਹੇ ਸੋਇ ਤੁਧੁ ॥
jis no teree dhiaa salaahe soi tudh ||
ਜਿਸੁ ਗੁਰ ਭੇਟੇ ਨਾਨਕ ਨਿਰਮਲ ਸੋਈ ਸੁਧੁ ॥੨੦॥
jis gur bheTe naanak niramal soiee sudh ||20||
ਸਲੋਕ ਮਃ ੫ ॥
salok mahalaa panjavaa ||
ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗੁ ॥
fareedhaa bhoom ra(n)gaavalee ma(n)jh visoolaa baag ||
ਜੋ ਨਰ ਪੀਰਿ ਨਿਵਾਜਿਆ ਤਿਨੑਾ ਅੰਚ ਨ ਲਾਗ ॥੧॥
jo nar peer nivaajiaa tin(h)aa a(n)ch na laag ||1||
ਮਃ ੫ ॥
mahalaa panjavaa ||
ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ ॥
fareedhaa umar suhaavaRee sa(n)g suva(n)naRee dheh ||
ਵਿਰਲੇ ਕੇਈ ਪਾਈਅਨਿੑ ਜਿਨੑਾ ਪਿਆਰੇ ਨੇਹ ॥੨॥
virale keiee paieeani(h) jin(h)aa piaare neh ||2||
ਪਉੜੀ ॥
pauRee ||
ਜਪੁ ਤਪੁ ਸੰਜਮੁ ਦਇਆ ਧਰਮੁ ਜਿਸੁ ਦੇਹਿ ਸੁ ਪਾਏ ॥
jap tap sa(n)jam dhiaa dharam jis dheh su paae ||
ਜਿਸੁ ਬੁਝਾਇਹਿ ਅਗਨਿ ਆਪਿ ਸੋ ਨਾਮੁ ਧਿਆਏ ॥
jis bujhaieh agan aap so naam dhiaae ||
ਅੰਤਰਜਾਮੀ ਅਗਮ ਪੁਰਖੁ ਇਕ ਦ੍ਰਿਸਟਿ ਦਿਖਾਏ ॥
a(n)tarajaamee agam purakh ik dhirasaT dhikhaae ||
ਸਾਧਸੰਗਤਿ ਕੈ ਆਸਰੈ ਪ੍ਰਭ ਸਿਉ ਰੰਗੁ ਲਾਏ ॥
saadhasa(n)gat kai aasarai prabh siau ra(n)g laae ||
ਅਉਗਣ ਕਟਿ ਮੁਖੁ ਉਜਲਾ ਹਰਿ ਨਾਮਿ ਤਰਾਏ ॥
aaugan kaT mukh ujalaa har naam taraae ||
ਜਨਮ ਮਰਣ ਭਉ ਕਟਿਓਨੁ ਫਿਰਿ ਜੋਨਿ ਨ ਪਾਏ ॥
janam maran bhau kaTion fir jon na paae ||
ਅੰਧ ਕੂਪ ਤੇ ਕਾਢਿਅਨੁ ਲੜੁ ਆਪਿ ਫੜਾਏ ॥
a(n)dh koop te kaaddian laR aap faRaae ||
ਨਾਨਕ ਬਖਸਿ ਮਿਲਾਇਅਨੁ ਰਖੇ ਗਲਿ ਲਾਏ ॥੨੧॥
naanak bakhas milaian rakhe gal laae ||21||
ਸਲੋਕ ਮਃ ੫ ॥
salok mahalaa panjavaa ||
ਮੁਹਬਤਿ ਜਿਸੁ ਖੁਦਾਇ ਦੀ ਰਤਾ ਰੰਗਿ ਚਲੂਲਿ ॥
muhabat jis khudhai dhee rataa ra(n)g chalool ||
ਨਾਨਕ ਵਿਰਲੇ ਪਾਈਅਹਿ ਤਿਸੁ ਜਨ ਕੀਮ ਨ ਮੂਲਿ ॥੧॥
naanak virale paie'eeh tis jan keem na mool ||1||
ਮਃ ੫ ॥
mahalaa panjavaa ||
ਅੰਦਰੁ ਵਿਧਾ ਸਚਿ ਨਾਇ ਬਾਹਰਿ ਭੀ ਸਚੁ ਡਿਠੋਮਿ ॥
a(n)dhar vidhaa sach nai baahar bhee sach ddiThom ||
ਨਾਨਕ ਰਵਿਆ ਹਭ ਥਾਇ ਵਣਿ ਤ੍ਰਿਣਿ ਤ੍ਰਿਭਵਣਿ ਰੋਮਿ ॥੨॥
naanak raviaa habh thai van tiran tirabhavan rom ||2||
ਪਉੜੀ ॥
pauRee ||
ਆਪੇ ਕੀਤੋ ਰਚਨੁ ਆਪੇ ਹੀ ਰਤਿਆ ॥
aape keeto rachan aape hee ratiaa ||
ਆਪੇ ਹੋਇਓ ਇਕੁ ਆਪੇ ਬਹੁ ਭਤਿਆ ॥
aape hoio ik aape bahu bhatiaa ||
ਆਪੇ ਸਭਨਾ ਮੰਝਿ ਆਪੇ ਬਾਹਰਾ ॥
aape sabhanaa ma(n)jh aape baaharaa ||
ਆਪੇ ਜਾਣਹਿ ਦੂਰਿ ਆਪੇ ਹੀ ਜਾਹਰਾ ॥
aape jaaneh dhoor aape hee jaaharaa ||
ਆਪੇ ਹੋਵਹਿ ਗੁਪਤੁ ਆਪੇ ਪਰਗਟੀਐ ॥
aape hoveh gupat aape paragaTeeaai ||
ਕੀਮਤਿ ਕਿਸੈ ਨ ਪਾਇ ਤੇਰੀ ਥਟੀਐ ॥
keemat kisai na pai teree thaTeeaai ||
ਗਹਿਰ ਗੰਭੀਰੁ ਅਥਾਹੁ ਅਪਾਰੁ ਅਗਣਤੁ ਤੂੰ ॥
gahir ga(n)bheer athaahu apaar aganat too(n) ||
ਨਾਨਕ ਵਰਤੈ ਇਕੁ ਇਕੋ ਇਕੁ ਤੂੰ ॥੨੨॥੧॥੨॥ ਸੁਧੁ ॥
naanak varatai ik iko ik too(n) ||22||1||2|| sudh ||
ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ
raamakalee kee vaar rai balava(n)dd tathaa satai ddoom aakhee
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ਨਾਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋਖੀਵਦੈ ॥
naau karataa kaadhar kare kiau bol hovai jokheevadhai ||
ਹੇ ਕਰਤਾ ਪੁਰਖ ਕਰਣਹਾਰ ਕਿਰਪਾ ਕਰ, ਤੇਰੇ ਨਾਮ ਦਾ ਮੁੱਲ ਅਣਮੁੱਲਾ ਹੈ ਤੋਲਿਆ ਨਹੀਂ ਜਾ ਸਕਦਾ ॥
ਦੇ ਗੁਨਾ ਸਤਿ ਭੈਣ ਭਰਾਵ ਹੈ ਪਾਰੰਗਤਿ ਦਾਨੁ ਪੜੀਵਦੈ ॥
dhe gunaa sat bhain bharaav hai paara(n)gat dhaan paReevadhai ||
ਤੇਰੇ ( ਸਤਿ, ਸੰਤੋਖ ਆਦਿ ) ਸੱਚੇ ਨਾਮ ਦੇ ਗੁਣਾ ਦਾ ਸਬੰਧ ਭੈਣ ਭਾਈ ਵਾਂਗ ਹੈ ਜੋ ਤੇਰੇ ਨਾਮ ਦੀ ਕਿਰਪਾ/ ਦਾਨ ਨਾਲ ਪ੍ਰਾਪਤ ਹੁੰਦਾ ਹੈ ॥
ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥
naanak raaj chalaiaa sach koT sataanee neev dhai ||
ਸੱਚ ਦੇ ਨਾਮ ਦੀ ਨੀਂਹ ਰੱਖ ਗੁਰੂ ਨਾਨਕ ਸਾਹਿਬ ਨੇ ਸੱਚ ਦੇ ਰਾਜ ਦਾ ਕਿਲਾ ਉਸਾਰ ਦਿੱਤਾ ਹੈ ॥
ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ ॥
lahane dharion chhat sir kar sifatee a(n)mrit peevadhai ||
ਫਿਰ ਸਾਚੇ ਨਾਮ ਦੀ ਸਿਫਤੀ ਕਰ ਰਹੇ ਭਾਈ ਲਹਿਣਾ / ਗੁਰੂ ਅੰਗਦ ਸਾਹਿਬ ਜੀ 'ਤੇ (ਸਤਿਨਾਮ) ਅੰਮ੍ਰਿਤ ਦੀ ਕਿਰਪਾ ਹੋਈ ਅਤੇ ਗੁਰਿਆਈ ਦਾ ਛੱਤ੍ਰ ਧਰਿਆ ॥
ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ ॥
mat gur aatam dhev dhee khaRag jor paraakui jeea dhai ||
ਅਤਮਦੇਵ ਜੀ ਅਕਾਲ ਪੁਰਖ ਨੇ ਭਾਈ ਲਹਣਾ ਜੀ ਨੂੰ ਸੱਚ ਦੇ ਭੇਦ ਦੀ ਕਿਰਪਾ/ ਜ਼ੋਰ (ਖੜਗ ਦੀ ਰਾਹੀਂ) ਬਖਸ਼ਿਸ ਕੀਤੀ
ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ ॥
gur chele raharaas keeiee naanak salaamat theevadhai ||
ਗੁਰੂ ਨਾਨਕ ਸਾਹਿਬ ਨੇ ਜਿਓਂਦਿਆਂ ਜੀਅ ਆਪਣੇ ਚੇਲੇ ਭਾਈ ਲਹਣੇ ਜੀ ਨੂੰ ਗੁਰਿਆਈ ਦੀ ਨਮਸਕਾਰ ਕੀਤੀ
ਸਹਿ ਟਿਕਾ ਦਿਤੋਸੁ ਜੀਵਦੈ ॥੧॥
seh Tikaa dhitos jeevadhai ||1||
ਗੁਰੂ ਨਾਨਕ ਸਾਹਿਬ ਨੇ ਜਿਓਂਦਿਆਂ ਜੀਅ ਗੁਰ ਸ਼ਬਦ ਦਾ ਟਿੱਕਾ ਦਿੱਤਾ ॥
ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ॥
lahane dhee feraieeaai naanakaa dhohee khaTeeaai ||
ਬਾਬਾ ਲਹਣਾ ਜੀ ਦੀ ਵਡਿਆਈ ਦੀ ਧੁੰਮ ਪਸਰ ਗਈ ਗੁਰੂ ਨਾਨਕ ਸਾਹਿਬ ਜੀ ਦੀ ਬਰਕਤਿ ਨਾਲ ॥
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥
jot ohaa jugat sai seh kaiaa fer palaTeeaai ||
ਸੱਚ ਦੀ ਜੋਤ ਓਹੋ ਹੀ ਬਿਰਾਜਮਾਨ ਹੈ ਸਿਰਫ ਸਰੀਰ/ ਕਾਇਆ ਨੇ ਹੀ ਪਲਟੀ ਲਈ ਹੈ
ਝੁਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ ਹਟੀਐ ॥
jhulai su chhat nira(n)janee mal takhat baiThaa gur haTeeaai ||
ਗੁਰੂ ਅੰਗਦ ਸਾਹਿਬ ਜੀ ਸੱਚ ਦੇ ਤਖ਼ਤ/ ਹਟੀ ਬੈਠੇ ਸਿਰ ਸਤਿਨਾਮ / ਸਾਚੇ ਦੇ ਨਾਮ ਦਾ ਅਣਮੁੱਲਾ ਛਤਰ ਝੁੱਲ ਰਿਹਾ ਹੈ
ਕਰਹਿ ਜਿ ਗੁਰ ਫੁਰਮਾਇਆ ਸਿਲ ਜੋਗੁ ਅਲੂਣੀ ਚਟੀਐ ॥
kareh j gur furamaiaa sil jog aloonee chaTeeaai ||
ਸੱਚੇ ਭੇਦ ਦਾ ਜੋ ਜੋ ਫੁਰਮਾਨ / ਹੁਕਮ ਹੁੰਦਾ ਹੈ ਸਿਲ ਅਲੂਣੀ ਚਟੀਐ (ਗੁਰੂ ਦਾ ਹੁਕਮ ਕਮਾਇਣ-ਰੂਪ ਜੋਗ, ਜੋ) ਅਲੂਣੀ ਸਿਰ ਚੱਟਣ ਸਮਾਨ (ਬੜਾ ਕਰੜਾ ਕੰਮ) ਹੈ।